ਨੇਹਾ ਕੱਕੜ ਨੇ ਸਾਲ 2020 ਨੂੰ ਕਿਹਾ ਅਲਵਿਦਾ

written by Shaminder | December 31, 2020

ਬਾਲੀਵੁੱਡ ਦੀ ਮਸ਼ਹੂਰ  ਗਾਇਕਾ ਨੇਹਾ ਕੱਕੜ ਅਕਸਰ ਸੁਰਖੀਆਂ ‘ਚ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ ‘ਚ ਉਹ ਵ੍ਹਾਈਟ ਕਲਰ ਦੀ ਡਰੈੱਸ ‘ਚ ਨਜ਼ਰ ਆ ਰਹੀ ਹੈ । ਹੱਥ ‘ਚ ਕੌਫੀ ਵਾਲਾ ਮੱਗ ਫੜੀ ਨੇਹਾ ਕੱਕੜ ਦਾ ਇਹ ਅੰਦਾਜ਼ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ । neha-kakkar ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਸੋਚ ਰਹੀ ਹਾਂ ਕਿ ਸਾਲ 2021 ਕਿਵੇਂ ਦਾ ਹੋਵੇਗਾ ? ਖੈਰ ਮੇਰੀਆਂ ਉਮੀਦਾਂ ਕਾਫੀ ਵੱਡੀਆਂ ਹਨ, ਬਾਏ ਬਾਏ 2020’। ਨੇਹਾ ਕੱਕੜ ਦੀ ਇਸ ਤਸਵੀਰ ‘ਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਅਤੇ ਭਰਾ ਟੋਨੀ ਕੱਕੜ ਨੇ ਵੀ ਆਪੋ ਆਪਣਾ ਪ੍ਰਤੀਕਰਮ ਦਿੱਤਾ ਹੈ । ਹੋਰ ਪੜ੍ਹੋ : ਦੇਖੋ ਵੀਡੀਓ : ਭਰਾ ਟੋਨੀ ਕੱਕੜ ਦੇ ਗੀਤ ‘ਤੇ ਨੇਹਾ ਕੱਕੜ ਨੇ ਆਪਣੇ ਪਤੀ ਰੋਹਨਪ੍ਰੀਤ ਦੇ ਨਾਲ ਬਣਾਇਆ ਮਜ਼ੇਦਾਰ ਵੀਡੀਓ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
neha-kakkar ਰੋਹਨਪ੍ਰੀਤ ਨੇ ਲਿਖਿਆ ‘ਇਹ ਤੁਹਾਡੇ ਨਾਲ ਹੋਰ ਵੀ ਜ਼ਿਆਦਾ ਖੂਬਸੂਰਤ ਹੋ ਜਾਵੇਗਾ। ਟੋਨੀ ਕੱਕੜ ਨੇ ਲਿਖਿਆ ਕਿ ‘ਨੇਹੂ ਉਮੀਦਾਂ ਤੋਂ ਪਰੇ ਹੈ, ਵਾਕਏ ਹੀ ਖੂਬਸੂਰਤ ਹੈ’। Neha-Kakkar-Rohanpreet-Singh ਨੇਹਾ ਕੱਕੜ ਦਾ ਹਾਲ ਹੀ ‘ਚ ਰੋਹਨਪ੍ਰੀਤ ਦੇ ਨਾਲ ਵਿਆਹ ਹੋਇਆ ਹੈ ਅਤੇ ਦੋਵਾਂ ਦੇ ਵਿਆਹ ਅਤੇ ਹਨੀਮੂਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ ।

0 Comments
0

You may also like