ਨੇਹਾ ਕੱਕੜ ਨੇ ਰੋਹਨਪ੍ਰੀਤ ਦੇ ਨਾਲ ਸਾਂਝਾ ਕੀਤਾ ਵੀਡੀਓ

written by Shaminder | December 23, 2020

ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਇੱਕ ਵਾਰ ਮੁੜ ਤੋਂ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।ਇਸ ਵੀਡੀਓ ‘ਚ ਨੇਹਾ ਗੋਲ ਗੱਪੇ ਖਾਂਦੀ ਹੋਈ ਵਿਖਾਈ ਦੇ ਰਹੀ ਹੈ ।ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਨੂੰ ਸ਼ੇਅਰ ਕਰ ਰਹੇ ਹਨ ਅਤੇ ਲਗਾਤਾਰ ਕਮੈਂਟਸ ਕਰ ਰਹੇ ਹਨ । neha-kakkar ਵੀਡੀਓ ਵਿਚ ਨੇਹਾ ਦਾ ‘ਬੇਬੀ ਬੰਪ’ ਸਾਫ ਨਜ਼ਰ ਆ ਰਿਹਾ ਹੈ। ਵੀਡੀਓ ਵਿਚ ਨੇਹਾ ਰੇਹੜੀ ਕੋਲ ਖੜੀ ਹੋ ਕੇ ਗੋਲਗੱਪੇ ਖਾਂਦੀ ਨਜ਼ਰ ਆਉਂਦੀ ਹੈ। ਇਸ ਦੌਰਾਨ ਉਨ੍ਹਾਂ ਨਾਲ ਰੋਹਨਪ੍ਰੀਤ ਵੀ ਮੌਜੂਦ ਹੈ।  ਨੇਹਾ ਦੀ ਪ੍ਰੈਗਨੈਂਸੀ ਦੀ ਖਬਰ ਸੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਸੀ। ਹੋਰ ਪੜ੍ਹੋ : ਨੇਹਾ ਕੱਕੜ ਤੇ ਰੋਹਨਪ੍ਰੀਤ ਬਣਨ ਜਾ ਰਹੇ ਹਨ ਛੇਤੀ ਮਾਤਾ-ਪਿਤਾ, ਸੋਸ਼ਲ ਮੀਡੀਆ ਤੇ ਦਿੱਤੀ ਗੁੱਡ ਨਿਊਜ਼
neha ਨੇਹਾ ਅਤੇ ਰੋਹਨ ਦਾ ਹਾਲ ਹੀ ਵਿਚ ਇਕ ਗਾਣਾ ਰਿਲੀਜ਼ ਹੋਇਆ ਹੈ ਜਿਸ ਦਾ ਨਾਂ ‘ਖਿਆਲ ਰੱਖਿਆ ਕਰ’ । ਇਸ ਗਾਣੇ ਵਿਚ ਨੇਹਾ ਨੇ ਇਕ ਪ੍ਰੈਗਨੈਂਟ ਲੜਕੀ ਦਾ ਕਿਰਦਾਰ ਨਿਭਾਇਆ ਹੈ। ਗਾਣੇ ਵਿਚ ਨੇਹਾ ਇਕ ਮਾਂ ਦੇ ਰੂਪ ਵਿਚ ਵੀ ਨਜ਼ਰ ਆ ਰਹੀ ਹੈ। neha_kakkar ਹੁਣ ਨੇਹਾ ਨੇ ਗਾਣੇ ਦੀ ਸ਼ੂਟਿੰਗ ਦੌਰਾਨ ਦਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿਚ ਨੇਹਾ ਦਾ ‘ਬੇਬੀ ਬੰਪ’ ਸਾਫ ਨਜ਼ਰ ਆ ਰਿਹਾ ਹੈ। ਵੀਡੀਓ ਵਿਚ ਨੇਹਾ ਰੇਹੜੀ ਕੋਲ ਖੜੀ ਹੋ ਕੇ ਗੋਲਗੱਪੇ ਖਾਂਦੀ ਨਜ਼ਰ ਆਉਂਦੀ ਹੈ।

ਇਸ ਦੌਰਾਨ ਉਨ੍ਹਾਂ ਨਾਲ ਰੋਹਨਪ੍ਰੀਤ ਵੀ ਮੌਜੂਦ ਹੈ। ਵੀਡੀਓ ਵਿਚ ਦਿਖ ਰਿਹਾ ਕਿ ਨੇਹਾ ਬੜੇ ਮਜ਼ੇ ਨਾਲ ਗੋਲਗੱਪੇ ਖਾ ਰਹੀ ਹੈ। ਉਦੋਂ ਉਹ ਬੋਲਦੀ ਹੈ ਕਿ ‘ਉਹ ਕਿੱਕ ਮਾਰ ਰਿਹਾ ਹੈ’ ਜਿਸ ਤੋਂ ਬਾਅਦ ਉਹ ਅਤੇ ਰੋਹਨ ਜ਼ੋਰ ਨਾਲ ਹੱਸਣ ਲਗਦੇ ਹਨ। ਨੇਹਾ ਦਾ ਇਹ ਵੀਡੀਓ ਕਾਫੀ ਕਿਊਟ ਹੈ।"  

0 Comments
0

You may also like