ਨੇਹਾ ਕੱਕੜ ਨੇ ਕਰਵਾ ਚੌਥ ਤੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਸਾਂਝੀਆਂ, ਜੋੜੀ ਨੂੰ ਕੀਤਾ ਜਾ ਰਿਹਾ ਪਸੰਦ

written by Shaminder | October 14, 2022 10:38am

ਬੀਤੇ ਦਿਨ ਨੇਹਾ ਕੱਕੜ (Neha Kakkar) ਨੇ ਵੀ ਕਰਵਾ ਚੌਥ (karva chauth 2022) ਦਾ ਵਰਤ ਰੱਖਿਆ ਅਤੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ ।ਇਸ ਮੌਕੇ ਗਾਇਕਾ ਨੇ ਖੂਬਸੂਰਤ ਤਸਵੀਰਾਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਨੇਹਾ ਕੱਕੜ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਤੂੰ ਮੇਰਾ ਚਾਂਦ’ ।  ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ।

Rohanpreet singh, Image Source : Instagram

ਹੋਰ ਪੜ੍ਹੋ : ਕਰਵਾ ਚੌਥ ਦੇ ਮੌਕੇ ‘ਤੇ ਅਦਾਕਾਰਾ ਨਿਸ਼ਾ ਬਾਨੋ ਨੇ ਪਤੀ ਦੇ ਨਾਲ ਰੋਮਾਂਟਿਕ ਤਸਵੀਰਾਂ ਸ਼ੇਅਰ ਕਰਕੇ ਸੁਹਾਗਣਾਂ ਨੂੰ ਦਿੱਤੀ ਕਰਵਾ ਚੌਥ ਦੀ ਵਧਾਈ

ਇਨ੍ਹਾਂ ਤਸਵੀਰਾਂ ‘ਤੇ ਦੋਵਾਂ ਦੇ ਪ੍ਰਸ਼ੰਸਕ ਵੀ ਖੂਬ ਰਿਐਕਸ਼ਨ ਦੇ ਰਹੇ ਹਨ । ਦੱਸ ਦਈਏ ਕਿ ਬੀਤੇ ਦਿਨ ਪੂਰੇ ਦੇਸ਼ ‘ਚ ਸੁਹਾਗਣਾਂ ਨੇ ਕਰਵਾ ਚੌਥ ਦਾ ਵਰਤ ਰੱਖਿਆ ਅਤੇ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ । ਸੋਸ਼ਲ ਮੀਡੀਆ ‘ਤੇ ਸੈਲੀਬ੍ਰੇਟੀਜ਼ ਦੇ ਵੱਲੋਂ ਕਰਵਾ ਚੌਥ ਦੇ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ ।

Neha Kakkar ,,- Image Source : Instagram

ਹੋਰ ਪੜ੍ਹੋ : ਨਵ-ਜਨਮੀ ਭਤੀਜੀ ਨੂੰ ਮਿਲਣ ਲਈ ਕੈਨੇਡਾ ਪਹੁੁੰਚਿਆ ਪਰਮੀਸ਼ ਵਰਮਾ ਦਾ ਭਰਾ, ਗਾਇਕ ਨੇ ਤਸਵੀਰ ਕੀਤੀ ਸਾਂਝੀ

ਇਸ ਤਿਉਹਾਰ ਨੂੰ ਲੈ ਕੇ ਸੁਹਾਗਣਾਂ ‘ਚ ਖ਼ਾਸ ਉਤਸ਼ਾਹ ਹੁੰਦਾ ਹੈ ਅਤੇ ਸੁਹਾਗਣਾਂ ਸੋਲਾਂ ਸ਼ਿੰਗਾਰ ਕਰਕੇ ਸਾਰਾ ਦਿਨ ਨਿਰਜਲ ਵਰਤ ਰੱਖਦੀਆਂ ਹਨ । ਸਰਗੀ ਵੇਲੇ ਉੱਠ ਕੇ ਇੱਕ ਵਾਰ ਖਾਣਾ ਖਾਂਦੀਆਂ ਹਨ ਜਿਸ ਤੋਂ ਬਾਅਦ ਸਾਰਾ ਦਿਨ ਕੁਝ ਨਹੀਂ ਖਾਧਾ ਜਾਂਦਾ ਅਤੇ ਰਾਤ ਨੂੰ ਚੰਨ ਨੂੰ ਵੇਖ ਕੇ ਅਤੇ ਅਰਗ ਦੇਣ ਤੋਂ ਬਾਅਦ ਹੀ ਇਹ ਵਰਤ ਖੋਲਿ੍ਆ ਜਾਂਦਾ ਹੈ ।

Neha Kakkar Image Source : Instagram

ਨੇਹਾ ਕੱਕੜ ਨੇ ਵੀ ਰੋਹਨਪ੍ਰੀਤ ਦੇ ਲਈ ਵਰਤ ਰੱਖਿਆ ਅਤੇ ਉਸ ਦੀ ਲੰਮੀ ਉਮਰ ਲਈ ਅਰਦਾਸ ਕੀਤੀ । ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਹਾਲ ਹੀ ‘ਚ ਉਸ ਦਾ ਗੀਤ ‘ਚੜ੍ਹ ਗਈ ਚੜ੍ਹ ਗਈ’ ਆਇਆ ਹੈ । ਜੋ ਕਿ ਸਰੋਤਿਆਂ ਨੂੰ ਕਾਫੀ ਪਸੰਦ ਆਇਆ ਹੈ ।

You may also like