
ਨੇਹਾ ਕੱਕੜ (Neha Kakkar)ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਪੀਜ਼ਾ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ ‘ਮੈਨੂੰ ਖਾਣਾ ਬਨਾਉਣਾ ਨਹੀਂ ਆਉਂਦਾ ਅਤੇ ਇਹ ਏਨਾਂ ਸੌਖਾ ਵੀ ਨਹੀਂ ਹੈ।

ਹੋਰ ਪੜ੍ਹੋ : ਗੀਤਕਾਰ ਸਵਰਨ ਸੀਵੀਆ ਦੇ ਦਿਹਾਂਤ ‘ਤੇ ਦਰਸ਼ਨ ਔਲਖ, ਹਰਜੀਤ ਹਰਮਨ ਨੇ ਜਤਾਇਆ ਦੁੱਖ
ਪਰ ਇਹ ਬਹੁਤ ਸੌਖਾ ਅਤੇ ਬਹੁਤ ਮਜ਼ਾ ਆਇਆ ਇਸ ਨੂੰ ਬਨਾਉਣ ‘ਚ’। ਨੇਹਾ ਕੱਕੜ ਦੇ ਇਸ ਵੀਡੀਓ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਆ ਰਹੇ ਹਨ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਲਿਖਿਆ ਕਿ ‘ਉਲਟਾ ਸਿੱਧਾ ਪੀਜ਼ਾ ਬਣਾ ਕੇ ਏਨੀ ਖੁਸ਼ੀ।

ਹੋਰ ਪੜ੍ਹੋ : ਪੰਜਾਬੀ ਸਿਤਾਰਿਆਂ ਨੇ ਵੀ ਗੁਰਦਾਸ ਮਾਨ ਨੂੰ ਦਿੱਤੀ ਜਨਮ ਦਿਨ ਦੀ ਵਧਾਈ
ਅਸੀਂ ਸਾਰਾ ਦਿਨ ਘਰ ‘ਚ ਖਾਣਾ ਬਣਾਉਂਦੇ ਰਹਿੰਦੇ ਹਾਂ, ਪਰ ਫਿਰ ਵੀ ਘਰ ਵਾਲੇ ਕਹਿੰਦੇ ਹਨ ਕਿ ਤੂੰ ਸਾਰਾ ਦਿਨ ਕਰਦੀ ਕੀ ਹੈਂ’।ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ‘ਬਣ ਗਿਆ ਆਲੂ ਪਰਾਂਠਾ’। ਸੋਸ਼ਲ ਮੀਡੀਆ ‘ਤੇ ਇੱਕ ਹੋਰ ਸ਼ਖਸ ਨੇ ਕਮੈਂਟ ਕੀਤਾ ਕਿ ‘ਕੌਣ ਕੌਣ, ਇੱਥੇ ਮੇਰੇ ਵਾਂਗ ਫਨੀ ਕਮੈਂਟਸ ਪੜ੍ਹਨ ਦੇ ਲਈ ਆਇਆ ਹੈ’।

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਦੀ ਮਾਂ ਵੀ ਪੀਜ਼ਾ ਬਣਾ ਰਹੀ ਹੈ ਅਤੇ ਨੇਹਾ ਕੱਕੜ ਦਾ ਪਤੀ ਵੀ ਇਸ ਵੀਡੀਓ ‘ਚ ਵਿਖਾਈ ਦੇ ਰਿਹਾ ਹੈ । ਨੇਹਾ ਕੱਕੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਹ ਬਾਲੀਵੁੱਡ ਦੇ ਨਾਲ ਨਾਲ ਪੰਜਾਬੀ ਇੰਡਸਟਰੀ ‘ਚ ਵੀ ਸਰਗਰਮ ਹਨ ।
View this post on Instagram