ਦੇਖੋ ਵੀਡੀਓ : ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਨੇਹਾ ਕੱਕੜ ਦਾ ਆਪਣੀ ਵੈਡਿੰਗ ਰਿਸੈਪਸ਼ਨ ‘ਚ ਰੋਹਨਪ੍ਰੀਤ ਦੇ ਲਈ ਗਾਇਆ ਰੋਮਾਂਟਿਕ ਸੌਂਗ

written by Lajwinder kaur | October 28, 2020

ਬਾਲੀਵੁੱਡ ਦੀ ਬਾਕਮਾਲ ਦੀ ਗਾਇਕਾ ਨੇਹਾ ਕੱਕੜ ਜਿਸ ਉੱਤੇ ਕਰੋੜਾਂ ਹੀ ਮੁੰਡੇ ਦਿਲ ਹਾਰਦੇ ਹੋਣ, ਪਰ ਨੇਹਾ ਦੇ ਦਿਲ ਦਾ ਰਾਜ ਬਣਿਆ ਪੰਜਾਬ ਦਾ ਗੱਭਰੂ ਤੇ ਪੰਜਾਬੀ ਗਾਇਕ ਰੋਹਨਪ੍ਰੀਤ । ਦੋਵੇ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਚੁੱਕੇ ਨੇ ।

inside pic of neha and rohan wedding  ਹੋਰ ਪੜ੍ਹੋ : ਅਰਮਾਨ ਬੇਦਿਲ ਦੇ ਘਰ ਆਈ ਨੰਨ੍ਹੀ ਪਰੀ, ਮਾਮਾ ਬਣਨ ਦੀ ਖੁਸ਼ੀ ਸਭ ਨਾਲ ਕੀਤੀ ਸਾਂਝੀ, ਕਮੈਂਟ ਕਰਕੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

ਦੋਵੇਂ ਕਲਾਕਾਰ ਆਪਣੇ ਵਿਆਹ ਕਰਕੇ ਖੂਬ ਸੁਰਖੀਆਂ ‘ਚ ਛਾਏ ਹੋਏ ਨੇ । ਸੋਸ਼ਲ ਮੀਡੀਆ ਉੱਤੇ ਨੇਹਾ ਤੇ ਰੋਹਨ ਦੀਆਂ ਵੀਡੀਓਜ਼ ਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਨੇ ।

inside pic of nehupreet wedding reception in punjab

ਪੰਜਾਬ ‘ਚ ਦਿੱਤੀ ਵੈਡਿੰਗ ਰਿਸੈਪਸ਼ਨ ਪਾਰਟੀ ਦੀਆਂ ਵੀਡੀਓਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ । ਇਸ ਪਾਰਟੀ ‘ਚ ਪੰਜਾਬੀ ਇੰਡਸਟਰੀ ਦੇ ਸਾਰੇ ਹੀ ਗਾਇਕ ਤੇ ਕਲਾਕਾਰ ਸ਼ਾਮਿਲ ਹੋਏ ਸਨ । ਅਜਿਹੇ ‘ਚ ਨੇਹਾ ਕੱਕੜ ਦਾ ਇੱਕ ਵੀਡੀਓ ਦਰਸ਼ਕਾਂ ਦਾ ਖੂਬ ਦਿਲ ਜਿੱਤ ਰਿਹਾ ਹੈ ।

inside pic of neha kakkar and rohanpreet

ਇਸ ਵੀਡੀਓ ‘ਚ ਨੇਹਾ ਕੱਕੜ ਆਪਣਾ ਲਿਖਿਆ ਗੀਤ ‘ਨੇਹੂ ਦਾ ਵਿਆਹ’ ਦੇ ਰੋਮਾਂਟਿਕ ਬੋਲ ਗਾਉਂਦੇ ਹੋਈ ਨਜ਼ਰ ਆ ਰਹੀ ਹੈ । ਇਸ ਗੀਤ ਦੇ ਬੋਲਾਂ ਦੇ ਰਾਹੀਂ ਉਹ ਰੋਹਨ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੋਈ ਨਜ਼ਰ ਆ ਰਹੀ ਹੈ ।

 

View this post on Instagram

 

@nehakakkar singing #nehudavyah with @rohanpreetsingh on their reception ♥️

A post shared by Desi Music Factory (@desimusicfactory) on

You may also like