ਐਕਸ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ’ਤੇ ਨੇਹਾ ਕੱਕੜ ਨੇ ਕੱਢੀ ਭੜਾਸ, ਦਿੱਤੀ ਇਹ ਧਮਕੀ

Written by  Rupinder Kaler   |  February 19th 2020 01:28 PM  |  Updated: February 19th 2020 01:28 PM

ਐਕਸ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ’ਤੇ ਨੇਹਾ ਕੱਕੜ ਨੇ ਕੱਢੀ ਭੜਾਸ, ਦਿੱਤੀ ਇਹ ਧਮਕੀ

ਗਾਇਕਾ ਨੇਹਾ ਕੱਕੜ ਇੱਕ ਵਾਰ ਫਿਰ ਆਪਣੇ ਬ੍ਰੇਕਅੱਪ ਨੂੰ ਲੈ ਕੇ ਸੁਰਖੀਆਂ ਵਿੱਚ ਆ ਗਈ ਹੈ । ਭਾਵੇਂ ਨੇਹਾ ਕੱਕੜ ਸਭ ਕੁਝ ਭੁੱਲ ਕੇ ਇਸ ਸਭ ਤੋਂ ਅੱਗ ਵੱਧ ਗਈ ਸੀ ਪਰ ਬੀਤੇ ਦਿਨ ਉਹਨਾਂ ਦੇ ਪੁਰਾਣੇ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਨੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨਾਲ ਉਹ ਫਿਰ ਚਰਚਾ ਵਿੱਚ ਆ ਗਏ ਹਨ । ਨੇਹਾ ਕੱਕੜ ਨੇ ਹਿਮਾਂਸ਼ ਦੇ ਬਿਆਨ ਦਾ ਜਿੱਥੇ ਜਵਾਬ ਦਿੱਤਾ ਹੈ ਉਸ ਦੇ ਨਾਲ ਹੀ ਚੇਤਾਵਨੀ ਵੀ ਦਿੱਤੀ ਹੈ ।

https://www.instagram.com/p/B7pqf4UnhoI/

ਹਿਮਾਂਸ਼ ਦੇ ਬਿਆਨ ਦੀ ਗੱਲ ਕੀਤੀ ਜਾਵੇ ਤਾਂ ਉਸ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ‘ਨੇਹਾ ਨਾਲ ਉਸ ਨੇ ਬ੍ਰੇਕਅੱਪ ਨਹੀਂ ਕੀਤਾ ਸੀ ਬਲਕਿ ਨੇਹਾ ਨੇ ਹੀ ਉਸ ਨਾਲੋਂ ਦੋਸਤੀ ਤੋੜੀ ਸੀ । ਇਸ ਮਾਮਲੇ ਵਿੱਚ ਉਸ ਦਾ ਨੈਗਟਿਵ ਪੱਖ ਦਿਖਾਇਆ ਗਿਆ । ਜਦੋਂ ਗਲਤੀ ਨੇਹਾ ਨੇ ਕੀਤੀ ਸੀ’ । ਇਸ ਬਿਆਨ ਤੋਂ ਬਾਅਦ ਨੇਹਾ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ।

https://www.instagram.com/p/B7fY8w9nM5W/

ਇਸ ਪੋਸਟ ਵਿੱਚ ਨੇਹਾ ਨੇ ਬਿਨ੍ਹਾ ਕਿਸੇ ਦਾ ਨਾਂਅ ਲਏ ਕਿਹਾ ਹੈ ‘ਮੇਰੇ ਤੋਂ ਦੂਰ ਰਹਿ ਨਹੀਂ ਤਾਂ ਤੇਰੇ ਪਰਿਵਾਰ ਨੂੰ ਵੀ ਐਕਸਪੋਜ ਕਰ ਦੇਵਾਂਗੀ’। ਨੇਹਾ ਦੀ ਇਹ ਪੋਸਟ ਖੂਬ ਵਾਇਰਲ ਹੋ ਰਹੀ ਹੈ ਹੁਣ ਤੱਕ ਇਸ ਪੋਸਟ ਨੂੰ 23 ਲੱਖ ਲਾਈਕ ਮਿਲੇ ਹਨ । ਨੇਹਾ ਕੱਕੜ ਨੇ ਲਿਖਿਆ ਹੈ ‘ਜੋ ਵੀ ਮੇਰੇ ਬਾਰੇ ਬੁਰਾ ਬੋਲ ਰਿਹਾ ਹੈ, ਉਹ ਕੁਝ ਵੀ ਨਹੀਂ ਹੈ ।ਪਰ ਉਹ ਫੇਕ ਤੇ ਸੜਨ ਵਾਲਾ ਹੈ ।

https://www.instagram.com/p/B7aLjXFn5Ft/

ਉਹ ਲੋਕ ਖ਼ਬਰਾਂ ਵਿੱਚ ਆਉਣ ਲਈ ਮੇਰੇ ਨਾਂਅ ਦੀ ਵਰਤੋ ਕਰ ਰਹੇ ਹਨ । ਪਹਿਲਾਂ ਵੀ ਯੂਜ ਕੀਤਾ, ਆਪਣੇ ਕੰਮ ਕਰਕੇ ਫੇਮਸ ਹੋਵੋ, ਮੇਰੀ ਵਜ੍ਹਾ ਨਾਲ ਨਹੀਂ’ । ਨੇਹਾ ਨੇ ਕਿਹਾ ਕਿ ‘ਜੇਕਰ ਮੈਂ ਮੂੰਹ ਖੋਲਿਆ ਤਾਂ ਤੇਰੀ ਮਾਂ, ਪਿਤਾ ਤੇ ਭੈਣ ਦੀਆਂ ਹਰਕਤਾਂ ਵੀ ਸਾਹਮਣੇ ਲਿਆ ਦੇਵਾਂਗੀ । ਉਹਨਾਂ ਨੇ ਜੋ ਵੀ ਮੇਰੇ ਨਾਲ ਕੁਝ ਕੀਤਾ ।

https://www.instagram.com/p/B8slasBnWMB/

ਮੇਰੇ ਨਾਂਅ ਦੀ ਵਰਤੋਂ ਕਰਨ ਦੀ ਹਿੰਮਤ ਨਾ ਕਰੀਂ । ਦੁਨੀਆ ਦੇ ਸਾਹਮਣੇ ਮੈਨੂੰ ਵਿਲੇਨ ਤੇ ਖੁਦ ਨੂੰ ਵਿਚਾਰਾ ਸਾਬਿਤ ਕਰਨ ਦੀ ਹਿੰਮਤ ਨਾ ਕਰ । ਇਹ ਚੇਤਾਵਨੀ ਹੈ । ਮੇਰੇ ਤੇ ਮੇਰੇ ਨਾਂਅ ਤੋਂ ਦੂਰ ਰਹਿ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network