ਨੇਹਾ ਕੱਕੜ ਲਾਕਡਾਊਨ ਦੌਰਾਨ ਪਤੀ ਨਾਲ ਬਿਤਾ ਰਹੀ ਸਮਾਂ, ਵੀਡੀਓ ਸਾਂਝਾ ਕਰ ਦੱਸਿਆ ਕਿਵੇਂ ਰੱਖੀਏ ਖੁਦ ਨੂੰ ਸਕਾਰਤਾਮਕ

written by Shaminder | April 26, 2021 10:42am

ਨੇਹਾ ਕੱਕੜ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਸੋਸ਼ਲ ਮੀਡੀਆ ‘ਤੇ
ਆਪਣੀਆਂ ਤਸਵੀਰਾਂ ‘ਤੇ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ । ਬੀਤੇ ਦਿਨ ਵੀ ਉਸ ਨੇ ਆਪਣੇ ਇੰਸਟਾਗ੍ਰਾਮ
ਅਕਾਊਂਟ ‘ਤੇ ਆਪਣੇ ਵਿਆਹ ਦੇ ਛੇ ਮਹੀਨੇ ਪੂਰੇ ਹੋਣ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਅਤੇ ਹੁਣ ਮੁੜ
ਤੋਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸਾਂਝਾ ਕੀਤਾ ਹੈ ।

Neha kakkar and rohanpreet Image From Neha Kakkar's Instagram

ਹੋਰ ਪੜ੍ਹੋ : ਰੇਲ ਟਰੈਕ ’ਤੇ ਬੱਚੇ ਦੀ ਜਾਨ ਬਚਾਉਣ ਵਾਲੇ ਰੇਲਵੇ ਮੁਲਾਜ਼ਮ ਨੂੰ ਮਿਲਿਆ ਵੱਡਾ ਤੋਹਫਾ

neha kakkar and rohanpreet Image From Neha Kakkar's Instagram

ਇਸ ਵੀਡੀਓ ‘ਚ ਉਸ ਦਾ ਪਤੀ ਰੋਹਨਪ੍ਰੀਤ ਸਿੰਘ ਵੀ ਨਜ਼ਰ ਆ ਰਿਹਾ ਹੈ ।ਲਾਕਡਾਊਨ ਦੌਰਾਨ ਉਹ ਆਪਣੇ ਪਤੀ ਦੇ ਨਾਲ ਸਮਾਂ ਗੁਜ਼ਾਰ ਰਹੀ   ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ਕਿ ‘ਕੋਵਿਡ 19 ਕਾਰਨ ਸਾਡੇ ਸਾਰਿਆਂ ਦੇ ਆਲੇ ਦੁਆਲੇ ਜੋ ਹੋ ਰਿਹਾ ਹੈ ਉਸ ਬਾਰੇ ਮੈਨੂੰ ਕੁਝ ਲੋ ਮਹਿਸੂਸ ਹੋ ਰਿਹਾ ਹੈ।

Neha Kakkar And Rohanpreet Image From Neha Kakkar's Instagram

ਪਰ ਮੇਰਾ ਪਤੀ, ਪਰਿਵਾਰ ਅਤੇ ਮੈਂ ਸਭ ਚੀਜ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਸਕਾਰਾਤਮਕ ਸੋਚ ਵੀ ਰੱਖਦੇ ਹਾਂ, ਹਰ ਚੀਜ਼ ‘ਚ ਬੀਤੀ ਸ਼ਾਮ ਨੂੰ ਜਦੋਂ ਅਸੀਂ ਆਪਣੇ ਘਰ ਦੀਆਂ ਵਿੰਡੋਜ਼ ਖੋਲੌਆਂ ਤਾਂ ਇੱਕ ਖੂਬਸੂਰਤ ਨਜ਼ਾਰਾ ਵੇਖਣ ਨੂੰ ਮਿਲਿਆ ਜੋ ਕਿ ਬਹੁਤ ਹੀ ਘੱਟ ਵੇਖਣ ਨੂੰ ਮਿਲਦਾ ਹੈ। ਲਾਕਡਾਊਨ ਦੌਰਾਨ ਹੁਣ ਅਸੀਂ ਘੱਟੋ ਘੱਟ ਆਪਣੇ ਇਸ ਘਰ ਦੀ ਇਸ ਖੂਬਸੂਰਤ ਨਜ਼ਾਰੇ ਨੂੰ ਵੇਖਣ ਲਈ ਵਰਤੋਂ ਕਰ ਸਕਦੇ ਹਾਂ’।

You may also like