ਗਾਇਕਾ ਨੇਹਾ ਕੱਕੜ ਨੇ ਕੀਤਾ ਜ਼ਬਰਦਸਤ ਡਾਂਸ, 34 ਲੱਖ ਦੇ ਕਰੀਬ ਲੋਕਾਂ ਨੇ ਦੇਖਿਆ ਵੀਡੀਓ

Written by  Rupinder Kaler   |  December 27th 2019 04:16 PM  |  Updated: December 27th 2019 04:16 PM

ਗਾਇਕਾ ਨੇਹਾ ਕੱਕੜ ਨੇ ਕੀਤਾ ਜ਼ਬਰਦਸਤ ਡਾਂਸ, 34 ਲੱਖ ਦੇ ਕਰੀਬ ਲੋਕਾਂ ਨੇ ਦੇਖਿਆ ਵੀਡੀਓ

ਗਾਇਕਾ ਨੇਹਾ ਕੱਕੜ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਇੰਸਟਾਗ੍ਰਾਮ ਤੇ ਉਹਨਾਂ ਦੀ ਇੱਕ ਤੋਂ ਬਾਅਦ ਇੱਕ ਡਾਂਸਿੰਗ ਵੀਡੀਓ ਦੇਖੀ ਜਾ ਸਕਦੀ ਹੈ । ਗਾਇਕੀ ਦੇ ਨਾਲ ਨਾਲ ਨੇਹਾ ਕੱਕੜ ਆਪਣੀ ਡਾਂਸਿੰਗ ਸਕਿੱਲ ਕਰਕੇ ਵੀ ਜਾਣੀ ਜਾਂਦੀ ਹੈ । ਇਸ ਸਭ ਦੇ ਚਲਦੇ ਉਹਨਾਂ ਦਾ ਇੱਕ ਵੀਡੀਓ ਇੰਟਰਨੈੱਟ ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਉਹ ਆਪਣੇ ਹੀ ਗਾਣੇ ਪੁੱਛਦਾ ਹੀ ਨਹੀਂ ਤੇ ਜਬਰਦਸਤ ਡਾਂਸ ਕਰ ਰਹੀ ਹੈ ।

https://www.instagram.com/p/B6fHdYhnqx8/

ਨੇਹਾ ਕੱਕੜ ਦਾ ਇਹ ਵੀਡੀਓ 34 ਲੱਖ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਹਾ ਦਾ ਗਾਣਾ ‘ਪੁੱਛਦਾ ਹੀ ਨਹੀਂ’ ਹਾਲ ਹੀ ਵਿੱਚ ਰਿਲੀਜ਼ ਹੋਇਆ ਸੀ । ਇਸ ਗਾਣੇ ਨੇ ਰਿਲੀਜ਼ ਹੁੰਦੇ ਹੀ ਯੂ-ਟਿਊਬ ਤੇ ਧਮਾਲ ਮਚਾ ਦਿੱਤਾ ਸੀ ।

https://www.instagram.com/p/B6hezIzHlLT/

ਨੇਹਾ ਦੇ ਇਸ ਗਾਣੇ ਵਿੱਚ ਰੋਹਿਤ ਖੰਡੇਲਵਾਲ ਵੀ ਨਜ਼ਰ ਆਏ ਹਨ । ਉਹ ਇਸ ਗਾਣੇ ਵਿੱਚ ਨੇਹਾ ਦਾ ਸਾਥ ਦੇ ਰਹੇ ਹਨ । ਇਸ ਤੋਂ ਪਹਿਲਾਂ ਨੇਹਾ ਦਾ ਗਾਣਾ ‘ਯਾਦ ਪਿਯਾ ਕੀ ਆਨੇ ਲਗੀ’ ਰਿਲੀਜ਼ ਹੋਇਆ ਸੀ, ਜਿਸ ਨੂੰ ਕਿ ਯੂ ਟਿਊਬ ਤੇ 125 ਮਿਲੀਅਨ ਤੋਂ ਵੱਧ ਵੀਵਰਜ਼ ਮਿਲ ਚੁੱਕੇ ਹਨ ।

https://www.instagram.com/p/B6NUPlAnvtG/

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network