ਨੇਹਾ ਕੱਕੜ ਦਾ ਪਤੀ ਰੋਹਨਪ੍ਰੀਤ ਸਿੰਘ ਪਹਾੜਾਂ ‘ਚ ਚੁੱਲ੍ਹੇ ‘ਤੇ ਚਾਹ ਬਣਾਉਂਦਾ ਆਇਆ ਨਜ਼ਰ, ਵੇਖੋ ਵੀਡੀਓ

Written by  Shaminder   |  April 19th 2022 02:54 PM  |  Updated: April 19th 2022 02:54 PM

ਨੇਹਾ ਕੱਕੜ ਦਾ ਪਤੀ ਰੋਹਨਪ੍ਰੀਤ ਸਿੰਘ ਪਹਾੜਾਂ ‘ਚ ਚੁੱਲ੍ਹੇ ‘ਤੇ ਚਾਹ ਬਣਾਉਂਦਾ ਆਇਆ ਨਜ਼ਰ, ਵੇਖੋ ਵੀਡੀਓ

ਰੋਹਨਪ੍ਰੀਤ ਸਿੰਘ (Rohanpreet Singh) ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਵੀਡੀਓ ਸਾਂਝੇ ਕੀਤੇ ਹਨ । ਇਨ੍ਹਾਂ ਵੀਡੀਓ ‘ਚ ਰੋਹਨਪ੍ਰੀਤ ਸਿੰਘ ਇੱਕ ਵੀਡੀਓ ‘ਚ ਚਾਹ (Tea) ਬਣਾਉਂਦੇ ਹੋਏ ਨਜ਼ਰ ਆ ਰਹੇ ਹਨ । ਤੁਸੀਂ ਵੇਖ ਸਕਦੇ ਹੋ ਕਿ ਰੋਹਨਪ੍ਰੀਤ ਸਿੰਘ ਚੁੱਲ੍ਹੇ‘ਤੇ ਚਾਹ ਬਣਾੳੇੁਂਦੇ ਹੋਏ ਦਿਖਾਈ ਦੇ ਰਹੇ ਹਨ । ਇਸ ਦੇ ਨਾਲ ਹੀ ਗਾਇਕ ਹੋਰਾਂ ਨੂੰ ਵੀ ਪੁੱਛ ਰਹੇ ਹਨ ਕਿ ਕਿਸ ਕਿਸ ਨੇ ਪੀਣੀ ਹੈ ਲੌਂਗ ਲਾਚੀਆਂ ਵਾਲੀ ਚਾਹ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਜਦੋਂਕਿ ਦੂਜੇ ਵੀਡੀਓ ‘ਚ ਉਹ ਗੋਲਫ ਸਟਿਕ ਹੱਥ ‘ਚ ਫੜੀ ਸਤਿੰਦਰ ਸਰਤਾਜ ਦੇ ਬੋਲ ਆਪਣੀ ਆਵਾਜ਼ ‘ਚ ਦੁਹਰਾਉਂਦੇ ਹੋਏ ਨਜ਼ਰ ਆ ਰਹੇ ਹਨ ।

neha kakkar ,, image From instagram

ਹੋਰ ਪੜ੍ਹੋ : ਰੋਹਨਪ੍ਰੀਤ ਸਿੰਘ ਨੇ ਆਪਣੀ ਪਤਨੀ ਨੇਹਾ ਕੱਕੜ ਦੇ ਨਾਲ ਰੋਮਾਂਟਿਕ ਤਸਵੀਰ ਸ਼ੇਅਰ ਕਰਦੇ ਹੋਏ ਆਖੀ ਇਹ ਪਿਆਰੀ ਜਿਹੀ ਗੱਲ

ਦੱਸ ਦਈਏ ਕਿ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਨੇ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ । ਇਸ ਵਿਆਹ ‘ਚ ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਨੇਹਾ ਕੱਕੜ ਬਾਲੀਵੁੱਡ ਦੀ ਮਸ਼ਹੂਰ ਗਾਇਕਾਂ ਹੈ । ਜਿਸ ਨੇ ਬਾਲੀਵੁੱਡ ਇੰਡਸਟਰੀ ਦੇ ਨਾਲ ਨਾਲ ਪੰਜਾਬੀ ਇੰਡਸਟਰੀ ਦੇ ਲਈ ਵੀ ਕਈ ਹਿੱਟ ਗੀਤ ਗਾਏ ਹਨ ।

rohanpreet singh shared cute pic with neha kakkar

ਇਨ੍ਹਾਂ ਗੀਤਾਂ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾਂਦਾ ਹੈ । ਨੇਹਾ ਕੱਕੜ ਇਸ ਤੋਂ ਪਹਿਲਾਂ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨ ‘ਚ ਸੀ । ਪਰ ਕਿਸੇ ਕਾਰਨ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ । ਜਿਸ ਤੋਂ ਬਾਅਦ ਨੇਹਾ ਕੱਕੜ ਨੇ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾ ਲਿਆ ਸੀ ।ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਮੁਲਾਕਾਤ ਇੱਕ ਗੀਤ ਦੀ ਸ਼ੂਟਿੰਗ ਦੇ ਦੌਰਾਨ ਹੀ ਹੋਈ ਸੀ ।ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਲਿਆ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network