ਨੇਹਾ ਕੱਕੜ ਦਾ ਨਵਾਂ ਗੀਤ ‘ਮਰ ਜਾਣਿਆ’ ਰਿਲੀਜ਼

Written by  Shaminder   |  March 18th 2021 03:35 PM  |  Updated: March 18th 2021 03:35 PM

ਨੇਹਾ ਕੱਕੜ ਦਾ ਨਵਾਂ ਗੀਤ ‘ਮਰ ਜਾਣਿਆ’ ਰਿਲੀਜ਼

ਨੇਹਾ ਕੱਕੜ ਦਾ ਨਵਾਂ ਗੀਤ ‘ਮਰ ਜਾਣਿਆ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਗੀਤ ਦੀ ਫੀਚਰਿੰਗ ‘ਚ ਰੁਬੀਨਾ ਦਿਲੈਕ ਨਜ਼ਰ ਆ ਰਹੇ ਹਨ । ਗੀਤ ਦੇ ਬੋਲ ਬੱਬੂ ਨੇ ਲਿਖੇ ਨੇ । ਇਹ ਇੱਕ ਰੋਮਾਂਟਿਕ ਸੌਂਗ ਹੈ ।

rubina image From Neha kakkar Song ‘MARJANEYA’

ਹੋਰ ਪੜ੍ਹੋ :  ਸਸਪੈਂਸ ਨਾਲ ਭਰਪੂਰ ਅਮਿਤਾਬ ਬੱਚਨ ਦੀ ਫ਼ਿਲਮ ‘ਚਿਹਰੇ’ ਦਾ ਟ੍ਰੇਲਰ ਰਿਲੀਜ਼

rubina image From Neha kakkar Song ‘MARJANEYA’

ਜਿਸ ‘ਚ ਇੱਕ ਪ੍ਰੇਮੀ ਜੋੜੇ ਦੀ ਆਪਸ ‘ਚ ਨੋਕ ਝੋਕ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨੇਹਾ ਕੱਕੜ ਦੀ ਆਵਾਜ਼ ‘ਚ ਕਈ ਗੀਤ ਰਿਲੀਜ਼ ਹੋ ਚੁੱਕੇ ਹਨ ਅਤੇ ਇਨ੍ਹਾਂ ਗੀਤਾਂ ਨੂੰ ਖੂਬ ਪਿਆਰ ਵੀ ਮਿਲਦਾ ਰਿਹਾ ਹੈ ।

Rubina image From Neha kakkar Song ‘MARJANEYA’

ਨੇਹਾ ਕੱਕੜ ਨੇ ਹਾਲ ਹੀ ‘ਚ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾਇਆ ਹੈ । ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ।

ਰੋਹਨਪ੍ਰੀਤ ਵੀ ਇੱਕ ਬਿਹਤਰੀਨ ਗਾਇਕ ਹਨ । ਉਨ੍ਹਾਂ ਦੇ ਨਾਲ ਵੀ ਨੇਹਾ ਕੱਕੜ ਨੇ ਐਕਸ ਕਾਲਿੰਗ ਟਾਈਟਲ ਹੇਠ ਗੀਤ ਕੱਢਿਆ ਸੀ । ਜੋ ਕਿ ਕਾਫੀ ਪਸੰਦ ਕੀਤਾ ਗਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network