ਗਾਇਕਾ ਨੇਹਾ ਸ਼ਰਮਾ ਨੇ ਸੁਰਿੰਦਰ ਕੌਰ ਦੇ ਗੀਤ 'ਅੱਖ ਕਾਸ਼ਨੀ' ਨੂੰ ਕੁੱਝ ਇਸ ਅੰਦਾਜ਼ 'ਚ ਕੀਤਾ ਪੇਸ਼

written by Lajwinder kaur | January 16, 2019

ਪੀਟੀਸੀ ਸਟੂਡਿਓ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਨਵੇਂ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ ਜਾਂਦਾ ਹੈ। ਪੀਟੀਸੀ ਸਟੂਡਿਓ ‘ਚ ਨਵੇਂ ਗਾਇਕਾਂ ਤੋਂ ਇਲਾਵਾ ਦਿੱਗਜ ਗਾਇਕ ਵੀ ਆਪਣੇ ਗੀਤਾਂ ਨੂੰ ਪੇਸ਼ ਕਰਦੇ ਹਨ।

PTC Records presents Neha Sharma's Punjabi song Akh Kaashni ਗਾਇਕਾ ਨੇਹਾ ਸ਼ਰਮਾ ਨੇ ਸੁਰਿੰਦਰ ਕੌਰ ਦੇ ਗੀਤ 'ਅੱਖ ਕਾਸ਼ਨੀ' ਨੂੰ ਕੁੱਝ ਇਸ ਅੰਦਾਜ਼ 'ਚ ਕੀਤਾ ਪੇਸ਼

ਇਸ ਵਾਰ ਪੀਟੀਸੀ ਸਟੂਡਿਓ ਦੇ ਸ਼ੋਅ ‘ਚ ਗਾਇਕਾ ਨੇਹਾ ਸ਼ਰਮਾ ਨੇ ਜੋ ਕਿ ਆਪਣਾ ਗੀਤ ‘ਅੱਖ ਕਾਸ਼ਨੀ’ ਨੂੰ ਲੈ ਕੇ ਸਰੋਤਿਆਂ ਦੇ ਰੂਬਰੂ ਹੋਈ ਹੈ। ਪੰਜਾਬੀ ਗਾਇਕਾ ਨੇਹਾ ਸ਼ਰਮਾ ਨੇ ਆਪਣੇ ਅੰਦਾਜ਼ ਦੇ ਨਾਲ ਪੰਜਾਬ ਦੀ ਕੋਈਲ ਸੁਰਿੰਦਰ ਕੌਰ ਦੇ ਗਾਏ ਪ੍ਰਸਿੱਧ ਗੀਤ ‘ਵੇ ਇੱਕ ਮੇਰੀ ਅੱਖ ਕਾਸ਼ਨੀ’ ਨੂੰ ਵੱਖਰੇ ਅੰਦਾਜ਼ ਪੇਸ਼ ਕੀਤਾ ਹੈ। ਇਸ ਗੀਤ ਦਾ ਮਿਊਜ਼ਿਕ ਤੇਜਵੰਤ ਕਿੱਟੂ ਵੱਲੋਂ ਦਿੱਤਾ ਗਿਆ ਹੈ। ਅੱਖ ਕਾਸ਼ਨੀ ਗੀਤ ਨੂੰ ਪੀਟੀਸੀ ਦੇ ਯੂਟਿਊਬ ਚੈਨਲ ‘ਤੇ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।

ਹੋਰ ਵੇਖੋ: ਮਿਲਿੰਦ ਗਾਬਾ ਕਿਸ ਦੇ ਲਈ ਹੋਏ ਕ੍ਰੇਜ਼ੀ, ਦੇਖੋ ਵੀਡੀਓ

ਪੀਟੀਸੀ ਵੱਲੋਂ ਕੀਤੀ ਗਈ ਇਸ ਪਹਿਲ ਦਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣਾ ਹੈ। ਪੀਟੀਸੀ ਸਟੂਡਿਓ ‘ਚ ਪੰਜਾਬ ਦੇ ਨਾ ਸਿਰਫ ਨਾਮੀ ਗਾਇਕਾਂ ਦੇ ਗੀਤ ਸੁਣਨ ਮਿਲਦੇ ਨੇ ਸਗੋਂ ਕੌਮਾਂਤਰੀ ਪੱਧਰ ‘ਤੇ ਵੀ ਉੱਭਰ ਰਹੇ ਗਾਇਕਾਂ ਨੂੰ ਆਪਣੀ ਗਾਇਕੀ ਵਿਖਾਉਣ ਦਾ ਮੌਕਾ ਦਿੱਤਾ ਜਾਂਦਾ ਹੈ।

You may also like