IPL ਜਿੱਤਣ 'ਤੇ ਗੁਜਰਾਤ ਟੀਮ ਤੋਂ ਪਾਰਟੀ ਮੰਗਣ ਲਈ ਕ੍ਰਿਕੇਟਰ ਹਰਭਜਨ ਸਿੰਘ ਹੋਏ ਟ੍ਰੋਲ, ਯੂਜ਼ਰਸ ਕਹਿ ਰਹੇ ਨੇ- ‘ਇੱਕ ਮਾਂ ਦਾ ਜਵਾਨ ਪੁੱਤ ਮਰ ਗਿਆ ਤੈਨੂੰ ਪਾਰਟੀ ਤੇ ਭੰਗੜੇ ਦੀ ਪਈ ਏ’

Written by  Lajwinder kaur   |  May 30th 2022 11:53 AM  |  Updated: May 30th 2022 11:54 AM

IPL ਜਿੱਤਣ 'ਤੇ ਗੁਜਰਾਤ ਟੀਮ ਤੋਂ ਪਾਰਟੀ ਮੰਗਣ ਲਈ ਕ੍ਰਿਕੇਟਰ ਹਰਭਜਨ ਸਿੰਘ ਹੋਏ ਟ੍ਰੋਲ, ਯੂਜ਼ਰਸ ਕਹਿ ਰਹੇ ਨੇ- ‘ਇੱਕ ਮਾਂ ਦਾ ਜਵਾਨ ਪੁੱਤ ਮਰ ਗਿਆ ਤੈਨੂੰ ਪਾਰਟੀ ਤੇ ਭੰਗੜੇ ਦੀ ਪਈ ਏ’

29 ਮਈ ਦਾ ਦਿਨ ਜਾਂਦੇ-ਜਾਂਦੇ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਚਮਕਦਾ ਹੋਇਆ ਸਿਤਾਰਾ ਆਪਣੇ ਨਾਲ ਲੈ ਗਿਆ। ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ । ਜਿਸ ਤੋਂ ਬਾਅਦ ਬਾਲੀਵੁੱਡ ਤੋਂ ਲੈ ਕੇ ਪਾਲੀਵੁੱਡ ਜਗਤ ‘ਚ ਮਾਤਮ ਛਾਇਆ ਹੋਇਆ ਹੈ। ਪਰ ਅਜਿਹੇ ‘ਚ 'ਆਪ' ਐੱਮਪੀ ਅਤੇ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਟ੍ਰੋਲ ਹੋ ਰਹੇ ਹਨ।

ਹੋਰ ਪੜ੍ਹੋ : ਗਿੱਪੀ ਗਰੇਵਾਲ ਤੋਂ ਲੈ ਕੇ ਸ਼ਹਿਨਾਜ਼ ਗਿੱਲ ਤੇ ਕਈ ਹੋਰ ਪੰਜਾਬੀ ਕਲਾਕਾਰਾਂ ਨੇ ਪੋਸਟ ਪਾ ਕੇ ਸਿੱਧੂ ਮੂਸੇਵਾਲਾ ਦੀ ਮੌਤ ‘ਤੇ ਜਤਾਇਆ ਦੁੱਖ

sidhu moosewala,,- image From google

ਜੀ ਹਾਂ ਇਸ ਦੀ ਵਜ੍ਹਾ ਬਣੀ ਹਰਭਜਨ ਸਿੰਘ ਦਾ ਇੱਕ ਟਵੀਟ। ਜੀ ਹਾਂ ਉਨ੍ਹਾਂ ਨੇ ਬੀਤੇ ਦਿਨੀਂ IPL ਜਿੱਤਣ ਵਾਲੀ ਗੁਜਰਾਤ ਟੀਮ ਨੂੰ ਵਧਾਈ ਦਿੰਦੇ ਹੋਏ ਪਾਰਟੀ ਦੀ ਮੰਗ ਕੀਤਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦਾ ਗੁੱਸਾ ਸਤਵੇਂ ਆਸਮਾਨ ਉੱਤੇ ਪਹੁੰਚ ਗਿਆ। ਉਨ੍ਹਾਂ ਨੇ ਸਿੱਧੂ ਮੂਸੇਵਾਲੇ ਦੀ ਮੌਤ ਦਾ ਗੁੱਸਾ ਹਰਭਜਨ ਸਿੰਘ 'ਤੇ ਉਤਰਿਆ ਦਿੱਤਾ।

ਇੱਕ ਯੂਜ਼ਰ ਨੇ ਲਿਖਿਆ ਹੈ- ‘ਤੈਨੂੰ ਸ਼ਰਮ ਦਾ ਘਾਟਾ..ਇੱਕ ਮਾਂ ਦਾ ਜਵਾਨ ਪੁੱਤ ਮਰ ਗਿਆ ਤੈਨੂੰ ਪਾਰਟੀ ਤੇ ਭੰਗੜੇ ਦੀ ਪਈ ਏ...’। ਇੱਕ ਹੋਰ ਯੂਜ਼ਰ ਨੇ ਲਿਖਿਆ ਹੈ- ‘ਸ਼ੈਮ ਆਨ ਯੂ...ਲਾਹਨਤ ਹੈ...ਚਵਲ ਬੰਦਿਆ ਸ਼ਰਮ ਕਰ,ਪੰਜਾਬ 'ਚ ਐਡੀ ਕਹਿਰ ਦੀ ਮੌਤ ਹੋਗੀ ਤੇ ਤੈਨੂੰ ਭੰਗੜੇ ਸੁਝਦੇ ਆ ਲਾਹਨਤੀਆ। ਆਵਦੇ ਅਹੁਦੇ ਦੀ ਹੀ ਭੋਰਾ ਸ਼ਰਮ ਮੰਨ ਲੈ। ਜੇ ਦੁੱਖ ਨਹੀਂ ਤਾਂ ਸੜੀ ਜ਼ਬਾਨ ਬੰਦ ਈ ਰਖਲਾ।‘ ਇਸ ਤਰ੍ਹਾਂ ਪ੍ਰਸ਼ੰਸਕ ਵੀ ਹਰਭਜਨ ਸਿੰਘ ਨੂੰ ਕਹਿ ਰਹੇ ਨੇ ਇਸ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਦਾ ਕੋਈ ਦੁੱਖ ਨਹੀਂ ਹੈ।

harbhajan singh

ਦੱਸ ਦਈਏ ਇਸ ਟਵੀਟ ਤੋਂ ਪਹਿਲਾਂ ਹਰਭਜਨ ਸਿੰਘ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੇ ਦੁੱਖ ਜਤਾਉਂਦੇ ਹੋਏ ਟਵੀਟ ਕੀਤਾ ਸੀ ਤੇ ਨਾਲ ਹੀ ਸਿੱਧੂ ਦੀ ਤਸਵੀਰ ਵੀ ਸ਼ੇਅਰ ਕੀਤੀ ਸੀ।

ਜੇ ਗੱਲ ਕਰੀਏ ਸਿੱਧੂ ਮੂਸੇਵਾਲ ਦੀ ਕੰਮ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਨਾਮੀ ਗਾਇਕ ਸੀ। ਜਿਸ ਨੇ ਕਈ ਸੁਪਰ ਡੁਪਰ ਹਿੱਟ ਗੀਤ ਦਿੱਤੇ। ਪੰਜਾਬੀ ਗਾਇਕੀ ਨੂੰ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਉਣ 'ਚ ਯੋਗਦਾਨ ਪਾਇਆ। ਬਾਲੀਵੁੱਡ ਦੇ ਕਈ ਕਲਾਕਾਰ ਸਿੱਧੂ ਮੂਸੇਵਾਲਾ ਦੇ ਗੀਤ ਬਹੁਤ ਹੀ ਚਾਅ ਦੇ ਨਾਲ ਸੁਣਦੇ ਸਨ। ਜਿਸ ਕਰਕੇ ਰਣਵੀਰ ਸਿੰਘ, ਵਰੁਣ ਧਵਨ ਤੋਂ ਲੈ ਕੇ ਕਈ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਉੱਤੇ ਦੁੱਖ ਜਤਾਇਆ ਹੈ।

ਹੋਰ ਪੜ੍ਹੋ : ਗੁਰਦਾਸ ਮਾਨ ਵੀ ਹੋਏ ਭਾਵੁਕ, ਕਿਹਾ- ‘ਸਿੱਧੂ ਮੂਸੇਵਾਲਾ ਦੇ ਨਾਮ ਦਾ ਸਿਤਾਰਾ ਹਮੇਸ਼ਾ ਚਮਕਦਾ ਰਹੇਗਾ’

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network