ਜਾਣੋ ਕਦੋਂ ਰਿਲੀਜ਼ ਹੋਵੇਗਾ ਸੱਜਣ ਅਦੀਬ ਦਾ ਨਵਾਂ ਗੀਤ "ਰੰਗ ਦੀ ਗੁਲਾਬੀ"
ਇਸ਼ਕਾਂ ਦੇ ਲੇਖੇ ਲੱਗਣ ਵਾਲੇ ਸੱਜਣ ਅਦੀਬ ਦੀ ਆਵਾਜ਼ ਦੀ ਤਾਂ ਜਿਨ੍ਹੀ ਤਾਰੀਫ਼ ਕਿੱਤੀ ਜਾਵੇ ਉਨ੍ਹੀ ਘੱਟ ਹੈ | ਮਨਵਿੰਦਰ ਮਾਨ ਦੇ ਬੋਲਾਂ ਅਤੇ ਸੱਜਣ ਅਦੀਬ ਦੀ ਸੁਰੀਲੀ ਆਵਾਜ਼ ਨੇ ਇਸ ਗੀਤ ਨੂੰ ਹਰ ਇਕ ਦਾ ਪਸੰਦੀਦਾ ਗੀਤ ਬਣਾ ਦਿੱਤਾ ਹੈ | ਹੁਣ ਆਪਣੀ ਆਵਾਜ਼ ਨਾਲ ਇਕ ਵਾਰ ਫਿਰ ਦਰਸ਼ਕਾਂ ਦਾ ਦਿਲ ਲੁਟਣ ਲਈ ਆ ਰਹੇ ਹਨ ਸੱਜਣ ਅਦੀਬ Sajjan Adeeb ਆਪਣੇ ਇਕ ਨਵੇਂ ਟਰੈਕ ਦੇ ਨਾਲ ਜਿਸਦਾ ਨਾਮ ਹੈ "ਰੰਗ ਦੀ ਗੁਲਾਬੀ Rang Di Gulabi" | ਇਹ ਗੀਤ 28 ਦਸੰਬਰ ਨੂੰ ਰਿਲੀਜ਼ ਹੋਵੇਗਾ |
ਇਸ ਗੀਤ ਦੇ ਬੋਲ ਲਿਖੇ ਹਨ ਮਨਵਿੰਦਰ ਮਾਨ ਨੇ ਅਤੇ ਮਿਊਜ਼ਿਕ ਦਿੱਤਾ ਹੈ ਪ੍ਰੀਤ ਹੁੰਦਲ ਨੇ | ਗੀਤ ਦੇ ਨਾਮ ਤੋਂ ਤਾਂ ਜਾਪਦਾ ਹੈ ਕਿ ਇਹ ਗੀਤ ਵੀ ਪਿਆਰ ਨਾਲ ਭਰਪੂਰ ਹੋਵੇਗਾ | ਬਾਕੀ ਗੀਤ ਕਿਹੋ ਜਿਹਾ ਹੋ ਇਹ ਤਾਂ ਇਸਦੇ ਜਾਰੀ ਹੋਣ ਤੇ ਹੀ ਪਤਾ ਲਗੇਗਾ, ਚਲੋ ਫਿਰ ਕਰਦੇ ਹਾਂ ਇੰਤਜ਼ਾਰ 28 ਦਸੰਬਰ ਦਾ |