ਵਿਆਹ ਤੋਂ ਬਾਅਦ ਅੰਕਿਤਾ ਲੋਖੰਡੇ ਨੇ ਮਨਾਈ ਇਹ ਖੁਸ਼ੀ, ਪਤੀ ਵਿੱਕੀ ਜੈਨ ਨੇ ਦਿੱਤੀ ਇਹ ਖ਼ਾਸ ਸਰਪ੍ਰਾਈਜ਼, ਦੇਖੋ ਵੀਡੀਓ

written by Lajwinder kaur | December 19, 2021

ਟੀਵੀ ਦੀ ਮਸ਼ਹੂਰ ਅਦਾਕਾਰਾ ਅੰਕਿਤਾ ਲੋਖੰਡੇ ਨੇ ਹਾਲ ਹੀ ਵਿੱਚ ਆਪਣੇ ਬੁਆਏਫ੍ਰੈਂਡ ਵਿੱਕੀ ਕੌਸ਼ਲ ਨਾਲ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਅੱਜ ਅੰਕਿਤਾ ਲੋਖੰਡੇ ਆਪਣੀ ਜ਼ਿੰਦਗੀ ਦੀ ਇੱਕ ਹੋਰ ਖੁਸ਼ੀ ਸੈਲੀਬ੍ਰੇਟ ਕਰ ਰਹੀ ਹੈ। ਜੀ ਹਾਂ ਅੱਜ ਉਨ੍ਹਾਂ ਦਾ ਜਨਮਦਿਨ ਹੈ (happy birthday ankita lokhande)।  ਇਸ ਖ਼ਾਸ ਦਿਨ ਨੂੰ ਉਨ੍ਹਾਂ ਦੇ ਪਤੀ ਨੇ ਬਹੁਤ ਹੀ ਖ਼ਾਸ ਅੰਦਾਜ਼ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਜਿਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ।

ਅੰਕਿਤਾ ਲੋਖੰਡੇ ਵਿਆਹ ਤੋਂ ਬਾਅਦ ਅੱਜ ਆਪਣਾ ਖ਼ਾਸ ਦਿਨ ਮਨਾ ਰਹੀ ਹੈ। ਅੰਕਿਤਾ ਲੋਖੰਡੇ ਤੋਂ ਮਿਸਿਜ਼ ਜੈਨ ਬਣੀ ਅੰਕਿਤਾ ਅੱਜ ਆਪਣਾ 36ਵਾਂ ਜਨਮਦਿਨ ਮਨਾ ਰਹੀ ਹੈ। ਵਿਆਹ ਤੋਂ ਬਾਅਦ ਇਹ ਉਸਦਾ ਪਹਿਲਾ ਜਨਮਦਿਨ ਹੈ, ਜਦੋਂ ਉਹ ਇਹ ਖਾਸ ਦਿਨ ਆਪਣੇ ਸਹੁਰੇ ਘਰ ‘ਚ ਮਨਾ ਰਹੀ ਹੈ। ਅੱਧੀ ਰਾਤ ਨੂੰ ਅੰਕਿਤਾ ਨੇ ਆਪਣੇ ਪਤੀ ਵਿੱਕੀ ਜੈਨ, ਪਰਿਵਾਰ ਅਤੇ ਦੋਸਤਾਂ ਨਾਲ ਧੂਮਧਾਮ ਨਾਲ ਜਸ਼ਨ ਮਨਾਇਆ ਅਤੇ ਜ਼ਿੰਦਗੀ ਦੇ ਨਵੇਂ ਸਾਲ ਦਾ ਸਵਾਗਤ ਕੀਤਾ। ਵਿੱਕੀ ਜੈਨ ਨੇ ਵੀ ਸੋਸ਼ਲ ਮੀਡੀਆ 'ਤੇ ਅੰਕਿਤਾ ਲਈ ਇੱਕ ਖਾਸ ਪੋਸਟ ਵੀ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਮਿਸ ਪੂਜਾ ਨੇ ਆਪਣੇ ਪੁੱਤਰ ਅਲਾਪ ਲਈ ਗਾਇਆ ਪਿਆਰਾ ਜਿਹਾ ਗੀਤ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਮਾਂ-ਪੁੱਤ ਦਾ ਇਹ ਕਿਊਟ ਜਿਹਾ ਵੀਡੀਓ

ਵਿਆਹ ਦੇ ਹਰ ਪਲ ਦਾ ਆਨੰਦ ਲੈਣ ਤੋਂ ਬਾਅਦ ਵਿੱਕੀ ਆਪਣੀ ਪਤਨੀ ਅੰਕਿਤਾ ਦੇ ਇਸ ਖਾਸ ਦਿਨ ਨੂੰ ਹੋਰ ਵੀ ਖਾਸ ਬਣਾਉਣਾ ਚਾਹੁੰਦੇ ਸਨ। ਇਸੇ ਲਈ ਉਸ ਨੇ ਅੱਧੀ ਰਾਤ ਨੂੰ ਸੋਸ਼ਲ ਮੀਡੀਆ 'ਤੇ ਨਾ ਸਿਰਫ ਇਕ ਖਾਸ ਪੋਸਟ ਸ਼ੇਅਰ ਕੀਤੀ, ਸਗੋਂ ਪਰਿਵਾਰ ਅਤੇ ਦੋਸਤਾਂ ਨਾਲ ਵੀ ਧੂਮਧਾਮ ਨਾਲ ਇਸ ਖ਼ਾਸ ਦਿਨ ਦਾ ਜਸ਼ਨ ਮਨਾਇਆ।

 Ankita Lokhande

ਅੰਕਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ‘ਚ ਸੈਲੀਬ੍ਰੇਸ਼ਨ ਦੀਆਂ ਕੁਝ ਝਲਕੀਆਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਅੰਕਿਤਾ ਟਰੈਕਸੂਟ 'ਚ ਬਰਥਡੇਅ ਕੇਕ ਕੱਟਦੀ ਨਜ਼ਰ ਆ ਰਹੀ ਹੈ। ਇਕ ਕੇਕ 'ਤੇ 'ਮਿਸਿਜ਼ ਜੈਨ' ਲਿਖਿਆ ਹੋਇਆ ਹੈ। ਵਿੱਕੀ ਅੰਕਿਤਾ ਲਈ ਹੈਪੀ ਬਰਥਡੇ ਗੀਤ ਗਾਉਂਦੇ ਵੀ ਨਜ਼ਰ ਆ ਰਹੇ ਹਨ। ਅੰਕਿਤਾ ਦੇ ਜਨਮਦਿਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਹਿਨਾ ਖ਼ਾਨ ਨੇ ਹਰੇ ਰੰਗ ਦੇ ਪੰਜਾਬੀ ਸੂਟ ‘ਚ ਕਰਵਾਇਆ ਨਵਾਂ ਫੋਟੋਸ਼ੂਟ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਅਦਾਕਾਰਾ ਦਾ ਇਹ ਪੰਜਾਬੀ ਲੁੱਕ

ਵਿੱਕੀ ਜੈਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਅੰਕਿਤਾ ਨਾਲ ਇਕ ਬੇਹੱਦ ਖਾਸ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੀ ਅਤੇ ਅੰਕਿਤਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਸੂਰਜ ਡੁੱਬਦਾ ਨਜ਼ਰ ਆ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਵਿੱਕੀ ਨੇ ਕੈਪਸ਼ਨ ਲਿਖਿਆ ਹੈ- 'ਹੈਪੀ ਬਰਥਡੇ ਮਿਸਿਜ਼ ਜੈਨ'। ਦੱਸ ਦਈਏ ਇਹ ਜੋੜੀ ਵਿਆਹ ਤੋਂ ਬਾਅਦ ਇੱਕ ਗ੍ਰੈਂਡ ਰਿਸੈਪਸ਼ਨ ਦੇਣ ਵਾਲੀ ਸੀ, ਪਰ ਕੋਰੋਨਾ ਪ੍ਰੋਟੋਕਾਲਸ ਦੇ ਚਲਦੇ ਇਹ ਰਿਸੈਪਸ਼ਨ ਪਾਰਟੀ ਰੱਦ ਕਰ ਦਿੱਤੀ ਗਈ ਹੈ।

 

 

View this post on Instagram

 

A post shared by Elfaworld (@elfaworld)

You may also like