ਨਿੰਜਾ ਨੇ ਆਪਣੇ ਪਤਨੀ ਦੇ ਨਾਲ ਸਾਂਝੀਆਂ ਖ਼ੂਬਸੂਰਤ ਤਸਵੀਰਾਂ, ਪ੍ਰਸ਼ੰਸਕ ਜੋੜੀ ਦੀ ਕਰ ਰਹੇ ਨੇ ਤਾਰੀਫ਼ਾਂ

Written by  Lajwinder kaur   |  February 14th 2022 12:05 PM  |  Updated: February 14th 2022 12:05 PM

ਨਿੰਜਾ ਨੇ ਆਪਣੇ ਪਤਨੀ ਦੇ ਨਾਲ ਸਾਂਝੀਆਂ ਖ਼ੂਬਸੂਰਤ ਤਸਵੀਰਾਂ, ਪ੍ਰਸ਼ੰਸਕ ਜੋੜੀ ਦੀ ਕਰ ਰਹੇ ਨੇ ਤਾਰੀਫ਼ਾਂ

ਦਮਦਾਰ ਆਵਾਜ਼ ਦੇ ਨਾਲ ਮਾਲਕ ਗਾਇਕ ਨਿੰਜਾ Ninja ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਆਪਣੀ ਪਤਨੀ ਜਸਮੀਤ ਦੇ ਨਾਲ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਦਰਸ਼ਕਾਂ ਨੂੰ ਦੋਵਾਂ ਦੀ ਜੋੜੀ ਬਹੁਤ ਪਸੰਦ ਆਉਂਦੀ ਹੈ। ਜਦੋਂ ਵੀ ਗਾਇਕ ਆਪਣੀ ਪਤਨੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਨੇ ਤਾਂ ਪ੍ਰਸ਼ੰਸਕ ਕਮੈਂਟਾਂ ਦੀ ਝੜੀ ਲਗਾ ਦਿੰਦੇ ਨੇ।

singer ninja Image Source: Instagram

ਹੋਰ ਪੜ੍ਹੋ : ਐਮੀ ਵਿਰਕ ਦੀ ਫ਼ਿਲਮ ‘ਆਜਾ ਮੈਕਸੀਕੋ ਚੱਲੀਏ’ ਦਾ ਟ੍ਰੇਲਰ ਬਿਆਨ ਕਰ ਰਿਹਾ ਹੈ ਡੌਂਕੀ ਲਾਕੇ ਅਮਰੀਕਾ ਜਾਣ ਵਾਲੇ ਨੌਜਵਾਨਾਂ ਦੀਆਂ ਮਜ਼ਬੂਰੀਆਂ ਅਤੇ ਦੁੱਖਾਂ ਦੀ ਕਹਾਣੀ, ਦੇਖੋ ਟ੍ਰੇਲਰ

ਨਿੰਜਾ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪਤਨੀ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਬੁਰੀ ਨਜ਼ਰਾਂ ਤੋਂ ਬਚਾਉਣ ਵਾਲਾ ਇਮੋਜ਼ੀ ਪੋਸਟ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਖੂਬ ਤਾਰੀਫ਼ਾਂ ਕਰ ਰਹੇ ਨੇ। ਇੱਕ ਯੂਜ਼ਰ ਨੇ ਲਿਖਿਆ ਹੈ ਰੱਬ ਤੁਹਾਨੂੰ ਦੋਵਾਂ ਨੂੰ ਖੁਸ਼ ਰੱਖੇ.., ਇੱਕ ਹੋਰ ਯੂਜ਼ਰ ਨੇ ਲਿਖਿਆ ਹੈ ਬਹੁਤ ਖ਼ੂਬਸੂਰਤ ਤਸਵੀਰੇ ਭਾਈ ਜੀ..। ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਹਨ। ਦੱਸ ਦਈਏ ਪਿਛਲੇ ਮਹੀਨੇ ਹੀ ਨਿੰਜਾ ਤੇ ਜਸਮੀਤ ਨੇ ਵਿਆਹ ਦੀ ਤੀਜੀ ਵਰ੍ਹੇਗੰਢ ਸੈਲੀਬ੍ਰੇਟ ਕੀਤੀ ਸੀ। ਦੋਵਾਂ ਨੇ ਇੱਕ ਪਿਆਰਾ ਜਿਹਾ ਪ੍ਰੋਗਰਾਮ ਕੀਤਾ ਸੀ,ਜਿਸ ਚ ਕਈ ਨਾਮੀ ਕਲਾਕਾਰ ਸ਼ਾਮਿਲ ਹੋਏ ਸਨ।

ਹੋਰ  ਪੜ੍ਹੋ : 'ਕੱਚਾ ਬਦਾਮ’ ‘ਤੇ ਜੈ ਭਾਨੁਸ਼ਾਲੀ ਨੇ ਆਪਣੀ ਧੀ ਤਾਰਾ ਦੇ ਨਾਲ ਬਣਾਈ ਕਿਊਟ ਜਿਹੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ, ਦੇਖੋ ਵੀਡੀਓ

Ninja With wife

ਦੱਸ ਦਈਏ ਨਿੰਜਾ ਦੀ ਲਵ ਮੈਰਿਜ ਹੈ। ਦੋਵਾਂ ਦੀ ਲਵ ਸਟੋਰੀ ਵੀ ਬਹੁਤ ਦਿਲਚਸਪ ਹੈ। ਨਿੰਜਾ ਮੁੰਡੇ ਕੁੜੀਆਂ ਨੂੰ ਗਿੱਧੇ ਭੰਗੜੇ ਦੀ ਟ੍ਰੇਨਿੰਗ ਦਿੰਦਾ ਸੀ । ਉੱਥੇ ਜਸਮੀਤ ਵੀ ਟ੍ਰੇਨਿੰਗ ਲੈਂਦੀ ਸੀ। ਨਿੰਜਾ ਨੇ ਇੱਕ ਸ਼ੋਅ ਚ ਦੱਸਿਆ ਸੀ ਇਹ ਪ੍ਰੇਮ ਕਹਾਣੀ ਉਸ ਨੇ ਸ਼ੁਰੂ ਨਹੀਂ ਸੀ ਕੀਤੀ ਬਲਕਿ ਜਸਮੀਤ ਨੇ ਖੁਦ ਉਸ ਨੂੰ ਇੱਕ ਟੈਕਸਟ ਮੈਸਿਜ ਕਰਕੇ ਸ਼ੁਰੂ ਕੀਤੀ । ਜਸਮੀਤ ਦੱਸਿਆ ਕਿ ਉਸ ਨੇ ਹੀ ਨਿੰਜਾ ਨੂੰ ਸਭ ਤੋਂ ਪਹਿਲਾਂ ਪਰਪੋਜ ਕੀਤਾ ਸੀ । ਦੱਸ ਦਈਏ ਨਿੰਜਾ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਹ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਸਰਗਰਮ ਨੇ।

 

 

View this post on Instagram

 

A post shared by NINJA (@its_ninja)

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network