ਨਿੰਜਾ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਆਪਣੇ ਨਵੇਂ ਗੀਤ ‘TERE NAALON’ ਦਾ ਪੋਸਟਰ, ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਖੂਬ ਪਸੰਦ

written by Lajwinder kaur | June 18, 2021

ਪੰਜਾਬੀ ਗਾਇਕ ਨਿੰਜਾ ਜੋ ਕਿ ਸੁਪਰ ਹਿੱਟ ਗੀਤ ਬੇਫਿਕਰਾ ਤੋਂ ਬਾਅਦ ਇੱਕ ਹੋਰ ਨਵਾਂ ਗੀਤ ਲੈ ਕੇ ਆ ਰਹੇ ਨੇ। ਗਾਇਕ ਨਿੰਜਾ ‘ਤੇਰੇ ਨਾਲੋਂ’ (TERE NAALON) ਟਾਈਟਲ  ਹੇਠ ਨਵਾਂ ਗੀਤ ਲੈ ਕੇ ਆ ਰਹੇ ਨੇ।

ninja and payal image source-instagram
ਹੋਰ ਪੜ੍ਹੋ : – ਦੇਖੋ ਵੀਡੀਓ : ਦਰਸ਼ਕਾਂ ਦੇ ਦਿਲ ਨੂੰ ਛੂਹ ਰਿਹਾ ਹੈ ਗੀਤਾਜ਼ ਬਿੰਦਰੱਖੀਆ ਦਾ ਨਵਾਂ ਗੀਤ ‘GAL BAAP DI’, ਮਰਹੂਮ ਪਿਤਾ ਸੁਰਜੀਤ ਬਿੰਦਰੱਖੀਆ ਦੇ ਲਈ ਬਿਆਨ ਕੀਤੇ ਗੀਤਾਜ਼ ਨੇ ਆਪਣੇ ਜਜ਼ਬਾਤ
: ਸੁਨੰਦਾ ਸ਼ਰਮਾ ਦੀ ਕਵਿਤਾ ‘ਮਾਂ’ ਨੇ ਜਿੱਤਿਆ ਹਰ ਇੱਕ ਦਾ ਦਿਲ, ਸੋਸ਼ਲ ਮੀਡੀਆ ‘ਤੇ ਛਾਈ ਇਹ ਵੀਡੀਓ
ninja and pyal rajput image source-instagram
ਗਾਇਕ ਨਿੰਜਾ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ‘TERE NAALON ...ਆਉਣ ਵਾਲਾ ਨਵਾਂ ਟਰੈਕ 24 ਜੂਨ ... ਬਹੁਤ ਲੰਬੇ ਸਮੇਂ ਤੋਂ ਬਾਅਦ collaboration with the team of ‘oh kyu ni jaan sake’ ਦੇ ਨਾਲ’ । ਸੋਸ਼ਲ ਮੀਡੀਆ ਉੱਤੇ ਇਸ ਪੋਸਟਰ ਨੂੰ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਉਤਸੁਕਤਾ ਨੂੰ ਬਿਆਨ ਕਰ ਰਿਹਾ ਹੈ।
singer ninja image source-instagram
ਇਸ ਗੀਤ ਦੇ ਬੋਲ ਯਾਦੀ ਢਿੱਲੋਂ ਨੇ ਲਿਖੇ ਤੇ ਮਿਊਜ਼ਿਕ ਗੋਲਡ ਬੁਆਏ ਦਾ ਹੋਵੇਗਾ। ਇਸ ਗੀਤ ‘ਚ ਫੀਚਰਿੰਗ ‘ਚ ਪਾਇਲ ਰਾਜਪੂਤ ਨਜ਼ਰ ਆਵੇਗੀ। ਇਹ ਗੀਤ ਬਹੁਤ ਜਲਦ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ।
Ninja With new Jeep image source-instagram
ਜੇ ਗੱਲ ਕਰੀਏ ਨਿੰਜਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਉਨ੍ਹਾਂ ਨੇ ਇਸ ਤੋਂ ਪਹਿਲਾਂ ‘ਰੋਈਂ ਨਾ’, ਆਦਤ, ਦਿਲ, ਮਿੱਤਰਾਂ ਦਾ ਨਾਂਅ, ਕੱਲ੍ਹਾ ਚੰਗਾ, ਵਿਆਹ, ‘ਬੀ ਰੈੱਡੀ’, ‘ਸਤਾਨੇ ਲਗੇ ਹੋ’ ਵਰਗੇ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਨਿੰਜਾ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ।

0 Comments
0

You may also like