
ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਹਰ ਕਿਸੇ ਦੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਚੁੱਕੇ ਹਨ। ਆਪਣੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਨਾਲ ਉਹ ਲੋਕਾਂ ਨੂੰ ਹਸਾਉਂਦੇ ਰਹੇ ਹਨ। ਹੁਣ ਇਹ ਸ਼ੋਅ ਫਿਲਮ ਪ੍ਰਮੋਸ਼ਨ ਦਾ ਵੀ ਬਹੁਤ ਮਹੱਤਵਪੂਰਨ ਹਿੱਸਾ ਬਣ ਗਿਆ ਸੀ, ਖੈਰ, ਅਫ਼ਸੋਸ ਦੀ ਗੱਲ ਹੈ ਕਿ ਸ਼ੋਅ ਬੰਦ ਹੋ ਗਿਆ ਹੈ।

ਦੱਸ ਦਈਏ ਕਿ ਦਿ ਕਪਿਲ ਸ਼ਰਮਾ ਸ਼ੋਅ ਦੇ ਵਿੱਚ ਹੁਣ ਤੱਕ ਬਾਲੀਵੁੱਡ ਸੈਲੇਬਸ ਨੇ ਸ਼ਿਰਕਤ ਕੀਤੀ ਹੈ। ਸਲਮਾਨ ਖਾਨ, ਸ਼ਾਹਰੁਖ ਖਾਨ, ਅਕਸ਼ੇ ਕੁਮਾਰ ਤੋਂ ਲੈ ਕੇ ਸਿਧਾਰਥ ਮਲਹੋਤਰਾ, ਕਿਆਰਾ ਅਡਵਾਨੀ, ਵਰੁਣ ਧਵਨ, ਸਾਰਾ ਅਲੀ ਖਾਨ ਅਤੇ ਹੋਰ - ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਨੇ ਆਪਣੀਆਂ ਫਿਲਮਾਂ ਨੂੰ ਪ੍ਰਮੋਟ ਕਰਨ ਅਤੇ ਕਾਮੇਡੀਅਨ ਦੇ ਨਾਲ ਸ਼ਾਨਦਾਰ ਸਮਾਂ ਬਿਤਾਉਣ ਲਈ ਸ਼ੋਅ ਵਿੱਚ ਸ਼ਿਰਕਤ ਕੀਤੀ।

ਦਿ ਕਪਿਲ ਸ਼ਰਮਾ ਸ਼ੋਅ ਜੋ ਕਿ ਤਿੰਨ ਸੀਜ਼ਨਾਂ ਤੱਕ ਚੱਲਿਆ ਸੀ, ਹੁਣ ਬੰਦ ਹੋ ਗਿਆ ਹੈ। ਕਿਉਂਕਿ ਕਪਿਲ ਕੋਲ ਕੋਲ ਹੋਰ ਨਵੇਂ ਪ੍ਰੋਜੈਕਟਸ ਲਾਈਨਅਪ ਵਿੱਚ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇੱਕ ਅੰਤਰਰਾਸ਼ਟਰੀ ਟੂਰ ਵੀ ਤਿਆਰ ਹੈ। ਇਸ ਵਿੱਚ ਉਨ੍ਹਾਂ ਦੇ ਹੋਰ ਸਹਿ-ਸਿਤਾਰੇ ਜਿਵੇਂ ਕਿ ਕੀਕੂ ਸ਼ਾਰਦਾ, ਕ੍ਰਿਸ਼ਨਾ ਅਭਿਸ਼ੇਕ, ਚੰਦਨ ਅਤੇ ਸ਼ੋਅ ਦੇ ਹੋਰ ਵੀ ਸ਼ਾਮਲ ਹੋਣਗੇ।
ਹਲਾਂਕਿ ਦਰਸ਼ਕ ਇਸ ਗੱਲ ਤੋਂ ਉਦਾਸ ਹਨ ਕਿ ਹੁਣ ਉਹ ਕਪਿਲ ਸ਼ਰਮਾ ਸ਼ੋਅ ਦਾ ਕੋਈ ਨਵਾਂ ਸ਼ੋਅ ਨਹੀਂ ਵੇਖ ਸਕਣਗੇ, ਇਹ ਸਭ ਅਸਥਾਈ ਹੈ। ਕਾਮੇਡੀਅਨ ਨੇ ਪਹਿਲਾਂ ਸਾਂਝਾ ਕੀਤਾ ਸੀ ਕਿ ਉਹ ਬਸ ਇੱਕ ਛੋਟੇ ਬ੍ਰੇਕ 'ਤੇ ਜਾ ਰਹੇ ਹਨ ਅਤੇ ਇਸ ਬ੍ਰੇਕ ਤੋਂ ਬਾਅਦ ਜਲਦ ਹੀ ਧਮਾਕੇ ਨਾਲ ਵਾਪਸੀ ਕਰੇਨਗੇ। । ਉਸ ਨੋਟ 'ਤੇ, ਇੱਥੇ ਪਹਿਲੀ ਅਤੇ ਆਖਰੀ ਮਸ਼ਹੂਰ ਹਸਤੀਆਂ ਨੂੰ ਦੇਖ ਰਹੇ ਹਾਂ ਜੋ ਕਪਿਲ ਸ਼ਰਮਾ ਸ਼ੋਅ ਦਾ ਹਿੱਸਾ ਬਣੀਆਂ ਹਨ।

ਹੋਰ ਪੜ੍ਹੋ: ਕਾਰਤਿਕ ਆਰੀਯਨ ਤੋਂ ਬਾਅਦ 'ਆਸ਼ਿਕੀ 2' ਫੇਮ ਅਭਿਨੇਤਾ ਆਦਿਤਿਯਾ ਰਾਏ ਕਪੂਰ ਵੀ ਹੋਏ ਕੋਰੋਨਾ ਪੌਜ਼ੀਟਿਵ
ਸਾਲ 2016 ਵਿੱਚ ਸ਼ੋਅ ਦੇ ਪ੍ਰੀਮੀਅਰ ਦੌਰਾਨ ਸ਼ਾਹਰੁਖ ਖਾਨ ਇਸ ਸ਼ੋਅ ਦੇ ਪਹਿਲੇ ਮਹਿਮਾਨ ਬਣੇ ਸਨ। ਕਿੰਗ ਖਾਨ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਆਪਣੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ ਫੈਨ ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਇਹ ਕਪਿਲ ਸ਼ਰਮਾ ਸ਼ੋਅ ਦੇ ਇਤਿਹਾਸ ਵਿੱਚ ਸਭ ਤੋਂ ਵਧੀਆ ਐਪੀਸੋਡਾਂ ਵਿੱਚੋਂ ਇੱਕ ਸੀ ਕਿਉਂਕਿ ਸ਼ਾਹਰੁਖ ਖਾਨ ਨੂੰ ਇਥੇ ਮਸਤੀ ਭਰੇ ਅੰਦਾਜ਼ ਵਿੱਚ ਹਾਸਾ-ਮਜ਼ਾਕ ਕਰਦੇ ਹੋਏ ਵੇਖਿਆ ਗਿਆ। ਇਸ ਸ਼ੋਅ ਦੀ ਸਮਾਪਤੀ 'ਤੇ ਕਮਲ ਹਸਨ ਆਪਣੀ ਤਾਜ਼ਾ ਰਿਲੀਜ਼ ਫਿਲਮ ਵਿਕਰਮ ਨੂੰ ਪ੍ਰਮੋਟ ਕਰਨ ਆਏ ਸਨ ਅਤੇ ਉਦੋਂ ਹੀ ਕਪਿਲ ਸ਼ਰਮਾ ਨੇ ਇਸ ਨੂੰ ਸ਼ੋਅ ਦਾ ਰੈਪਅਪ ਦੱਸਿਆ ਸੀ।
View this post on Instagram