ਨੁਪੂਰ ਸਿੱਧੂ ਨਰਾਇਣ ਦੇ ਨਵੇਂ ਗੀਤ ‘ਹਾਏ ਮੇਰਾ ਦਿਲ’ ਦਾ ਫਰਸਟ ਲੁੱਕ ਆਇਆ ਸਾਹਮਣੇ, ਟੀਜ਼ਰ ਹੋਇਆ ਰਿਲੀਜ਼

written by Lajwinder kaur | April 21, 2020 04:14pm

ਪੀਟੀਸੀ ਰਿਕਾਰਡਜ਼ ਅਤੇ ਪੀਟੀਸੀ ਸਟੂਡੀਓ ਵੱਲੋਂ ਨੁਪੂਰ ਸਿੱਧੂ ਨਰਾਇਣ ਦੀ ਸੁਰੀਲੀ ਆਵਾਜ਼ ‘ਚ ਨਵੇਂ ਗੀਤ ‘ਹਾਏ ਮੇਰਾ ਦਿਲ’ (Haye Mera Dil)  ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ । ਇਸ ਗੀਤ ਦਾ ਟੀਜ਼ਰ ਪੀਟੀਸੀ ਪੰਜਾਬੀ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ‘ਤੇ 24 ਅਪ੍ਰੈਲ, ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਕੀਤਾ ਜਾਵੇਗਾ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਨੁਪੂਰ ਸਿੱਧੂ ਨਰਾਇਣ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਉਂਦੇ ਹੋਏ ਨਜ਼ਰ ਆਉਣਗੇ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਸੁਰਿੰਦਰ ਬੱਚਨ ਨੇ ਤੇ ਵੀਡੀਓ ਤਿਆਰ ਕੀਤਾ ਹੈ ਸੰਦੀਪ ਬੇਦੀ ਨੇ ।

ਨੁਪੂਰ ਸਿੱਧੂ ਨਰਾਇਣ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਪੰਜਾਬੀ ਗੀਤ ਦੇ ਚੁੱਕੇ ਨੇ ਜਿਵੇਂ ‘ਮਾਹੀ ਵੇ’, ‘ਦਿਲਬਰ’, ‘ਸੁਣ ਵੰਝਲੀ’, ‘ਨਹਿਰ ਵਾਲੇ ਪੁਲ’, ਦਿਲ ਦਾ ਜਾਨੀ ਸਣੇ ਕਈ ਗੀਤ ਸ਼ਾਮਿਲ ਹਨ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਪੂਰ ਹੁੰਗਾਰਾ ਮਿਲਦਾ ਰਿਹਾ ਹੈ ।

ਦੱਸ ਦਈਏ ਕਿ ਪੀਟੀਸੀ ਨੈੱਟਵਰਕ ਪੰਜਾਬੀ ਅਤੇ ਪੰਜਾਬੀਅਤ ਨੂੰ ਪ੍ਰਫੁੱਲਿਤ ਕਰਨ ਲਈ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਚੈਨਲ ਦੁਨੀਆ ਦਾ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਨੰਬਰ -1 ਪੰਜਾਬੀ ਐਂਟਰਟੇਨਮੈਂਟ ਚੈਨਲ ਬਣਿਆ ਹੋਇਆ ਹੈ ।

You may also like