ਇਸ ਔਰਤ ਕਰਕੇ ਜੋਤੀ ਤੇ ਸੁਲਤਾਨਾ ਦੇ ਨਾਂਅ ਦੇ ਪਿੱਛੇ ਲੱਗਿਆ ‘ਨੂਰਾ’ ਸ਼ਬਦ

written by Rupinder Kaler | January 27, 2020

ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਇਸ ਵਾਰ ਜੋਤੀ ਨੂਰਾ ਤੇ ਸੁਲਤਾਨਾ ਨੂਰਾ ਪਹੁੰਚ ਰਹੀਆਂ ਹਨ । ਸੂਫ਼ੀ ਗਾਇਕੀ ਵਿੱਚ ਚਮਕਦੇ ਇਹ ਸਿਤਾਰੇ ਇਸ ਸ਼ੋਅ ਵਿੱਚ ਆਪਣੀਆਂ ਉਹਨਾਂ ਗੱਲਾਂ ਦਾ ਖੁਲਾਸਾ ਕਰਨਗੀਆਂ ਜਿਹੜੀਆਂ ਸ਼ਾਇਦ ਹੀ ਕਿਸੇ ਨੂੰ ਪਤਾ ਹੋਣਗੀਆਂ । ਇਸ ਸ਼ੋਅ ਵਿੱਚ ਜੋਤੀ ਤੇ ਸੁਲਤਾਨਾ ਨੇ ਇਸ ਗੱਲ ਦਾ ਖੁਲਾਸਾ ਵੀ ਕੀਤਾ ਕਿ ਉਹਨਾਂ ਦੇ ਨਾਂਅ ਦੇ ਨਾ ਨੂਰਾ ਸ਼ਬਦ ਨੂੰ ਕਿਉਂ ਲਗਾਇਆ ਜਾਂਦਾ ਹੈ । https://www.instagram.com/p/B7uYlC2BCGl/ ਜੋਤੀ ਤੇ ਸੁਲਤਾਨਾ ਮੁਤਾਬਿਕ ਬੀਬੀ ਨੂਰਾ ਉਹਨਾਂ ਦੀ ਪੜਨਾਨੀ ਸਨ ਤੇ ਉਹਨਾਂ ਦਾ ਸੂਫ਼ੀ ਗਾਇਕੀ ਵਿੱਚ ਚੰਗਾ ਨਾਂਅ ਸੀ ਤੇ ਜਦੋਂ ਉਹਨਾਂ ਨੇ ਦੂਰਦਰਸ਼ਨ ਜਲੰਧਰ ’ਤੇ ਆਪਣੀ ਪ੍ਰਫਾਰਮੈਂਸ ਦਿੱਤੀ ਤਾਂ ਉਹਨਾਂ ਦੇ ਨਾਂਅ ਦੇ ਪਿੱਛੇ ਨੂਰਾ ਲਗਾ ਦਿੱਤਾ ਗਿਆ । ਸਤਿੰਦਰ ਸੱਤੀ ਦੇ ਨਾਲ ਚਾਹ ਦੀਆ ਚੁਸਕੀਆਂ ਦਾ ਮਜ਼ਾ ਲੈਂਦੇ ਹੋਏ ਨੂਰਾ ਸਿਸਟਰ ਨੇ ਵੀ ਦੱਸਿਆ ਕਿ ਉਹਨਾਂ ਨੂੰ ‘ਸਿੰਘ ਇਜ ਬਲਿੰਗ’ ’ਚ ਗਾਏ ਗਾਣੇ ਠੁਨਗ ਠੁਨਗ ਭੳਜੲ ਨਾਲ ਕੌਮਾਂਤਰੀ ਪੱਧਰ ਤੇ ਪਹਿਚਾਣ ਮਿਲੀ ਸੀ । https://www.instagram.com/p/B7tNwDXhpIB/ ਸੋ ਨੂਰਾ ਸਿਸਟਰ ਦੀ ਜ਼ਿੰਦਗੀ ਦੇ ਇਸੇ ਤਰ੍ਹਾਂ ਦੇ ਕੁਝ ਹੋਰ ਰਾਜ਼ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਜੇਕਰ ਤੁਹਾਡੇ ਕੋਲ ਬੁੱਧਵਾਰ ਦਾ ਇੰਤਜ਼ਾਰ ਨਹੀਂ ਹੁੰਦਾ ਤਾਂ ਇਹ ਸ਼ੋਅ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ । https://www.instagram.com/p/B7r5ztghPhv/

0 Comments
0

You may also like