ਧੀ ਦਿਵਸ ‘ਤੇ ਹਰਮਨ ਮਾਨ ਨੇ ਆਪਣੀ ਧੀ ਸਾਹਰ ਮਾਨ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਕਿਹਾ- ‘ਅਰਦਾਸ ਕਰਕੇ ਮੰਗੀ ਸੀ ਧੀ’

written by Lajwinder kaur | September 27, 2021

ਕਹਿੰਦੇ ਨੇ ਧੀਆਂ ਘਰ ਦਾ ਮਾਣ ਤੇ ਰੌਣਕ ਹੁੰਦੀਆਂ ਨੇ। ਅੰਤਰਾਸ਼ਟਰੀ ਧੀ ਦਿਵਸ ਮੌਕੇ ਤੇ ਪੰਜਾਬੀ ਕਲਾਕਾਰਾਂ ਨੇ ਆਪਣੀ ਧੀਆਂ ਦੇ ਨਾਲ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਇਸ ਖ਼ਾਸ ਦਿਨ ਦੀ ਵਧਾਈ ਦਿੱਤੀ। ਹਰਭਜਨ ਮਾਨ Harbhajan Mann ਦੀ ਪਤਨੀ ਹਰਮਨ ਮਾਨ Harman Mann ਨੇ ਵੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਬੇਟੀ ਸਾਹਰ ਮਾਨ Sahar Mann ਨੂੰ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ਦੀ ਨਵੀਂ ਰਿਲੀਜ਼ ਡੇਟ ਸਾਹਮਣੇ ਆਈ ਹੈ, ਇਸ ਦਿਨ ਬਣੇਗੀ ਸਿਨੇਮਾ ਘਰਾਂ ਦੀ ਰੌਣਕ

harman mann pic

ਉਨ੍ਹਾਂ ਨੇ ਸਾਹਰ ਮਾਨ ਦੇ ਨਾਲ ਅਣਦੇਖੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਕੁਝ ਸਾਲ ਪਹਿਲਾਂ, ਮੈਂ ਪੂਰੇ ਦਿਲ ਨਾਲ ਵਾਹਿਗੁਰੂ ਜੀ ਨੂੰ ਅਰਦਾਸ ਕੀਤੀ ਸੀ, ਇੱਕ ਦਿਨ ‘ਚ ਦੋ ਵਾਰ, ਮੈਨੂੰ ਇੱਕ ਬੱਚੀ ਦੀ ਦਾਤ ਦੀ ਬਖਸ਼ਿਸ਼ ਕਰਨ। ਉਸ ਸਮੇਂ ਮੈਂ ਕਦੇ ਵੀ ਇਸ ਸ਼ਾਨਦਾਰ ਅਤੇ ਅਦਭੁਤ ਤਜ਼ਰਬੇ ਦੀ ਕਲਪਨਾ ਨਹੀਂ ਕੀਤੀ ਸੀ ਕਿ ਮੇਰੀ ਧੀ ਮੇਰੀ ਜ਼ਿੰਦਗੀ ਨੂੰ ਖੁਸ਼ੀ, ਪਿਆਰ, ਦੇਖਭਾਲ ਅਤੇ ਬਹੁਤ ਮਾਣ ਨਾਲ ਭਰ ਦੇਵੇਗੀ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ ਤੇ ਸੋਨਮ ਬਾਜਵਾ ਦੀ ਫ਼ਿਲਮ ‘ਹੌਸਲਾ ਰੱਖ’ ਦਾ ਨਵਾਂ ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ, ਜਾਣੋ ਕਿਸ ਦਿਨ ਰਿਲੀਜ਼ ਹੋਣ ਜਾ ਰਿਹਾ ਹੈ ਟ੍ਰੇਲਰ

harman mann shared her daughter pic on happy daughters day

ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਂ ਸਿਰਫ਼ ਇੱਕ ਛੋਟੀ ਜਿਹੀ ਕੁੜੀ ਚਾਹੁੰਦੀ ਸੀ ਜਿਸਨੂੰ ਮੈਂ ਗਲੇ ਲਗਾ ਸਕਾਂ, ਵਾਲਾਂ ਦੇ ਵੱਖੋ ਵੱਖਰੇ ਅੰਦਾਜ਼ ਬਣਾ ਸਕਾਂ ਅਤੇ ਉਸਨੂੰ ਸੁੰਦਰ ਕੱਪੜਿਆਂ ਵਿੱਚ ਸਜਾ ਸਕਾਂ! ਮੈਂ ਸਵੀਕਾਰ ਕਰਾਂਗੀ, ਮੈਂ ਚਾਹੁੰਦੀ ਸੀ ਕਿ ਮੇਰੀ ਬੱਚੀ ਮੇਰੇ ਵਰਗੀ ਹੋਵੇ ਤਾਂ ਜੋ ਮੈਂ ਆਪਣੇ ਬਚਪਨ ਨੂੰ ਉਸਦੇ ਦੁਆਰਾ ਇੱਕ ਵਾਰ ਫਿਰ ਤੋਂ ਜੀ  ਸਕਾਂ’ । ਉਨ੍ਹਾਂ ਨੇ ਆਪਣੀ ਧੀ ਲਈ ਬਹੁਤ ਸਾਰੀਆਂ ਦੁਆਵਾਂ ਤੇ ਪਿਆਰ ਨੂੰ ਸ਼ਬਦਾਂ ਦੇ ਰਾਹੀਂ ਬਿਆਨ ਕੀਤਾ ਹੈ। ਹਰਮਨ ਮਾਨ ਨੇ ਆਪਣੀ ਧੀ ਦੇ ਨਾਲ ਬਹੁਤ ਹੀ ਖ਼ੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਨੇ।

 

0 Comments
0

You may also like