ਕਈ ਸਾਲਾਂ ਬਾਅਦ ਪੰਜਾਬ ਆਈ ਗਾਇਕਾ ਜੈਸਮੀਨ ਸੈਂਡਲਾਸ, ਗੈਰੀ ਸੰਧੂ ‘ਤੇ ਸਾਧਿਆ ਨਿਸ਼ਾਨਾ

written by Shaminder | November 01, 2022 10:44am

ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ (Jasmine Sandlas)ਆਪਣੇ ਬੋਲਡ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਗੈਰੀ ਸੰਧੂ ਦੇ ਨਾਲ ਉਸ ਦੀ ਦੋਸਤੀ ਅਕਸਰ ਚਰਚਾ ਦਾ ਵਿਸ਼ਾ ਬਣਦੀ ਸੀ । ਪਰ ਹੁਣ ਦੋਵੇਂ ਇੱਕ ਦੂਜੇ ਤੋਂ ਦੂਰ ਹੋ ਚੁੱਕੇ ਹਨ । ਪਰ ਜੈਸਮੀਨ ਹਾਲੇ ਵੀ ਲੱਗਦਾ ਹੈ ਕਿ ਗੈਰੀ ਨੂੰ ਹਾਲੇ ਵੀ ਲੱਗਦਾ ਹੈ ਕਿ ਆਪਣੇ ਦਿਲ ਚੋਂ ਕੱਢ ਨਹੀਂ ਪਾਈ ਹੈ । ਇਸ ਦਾ ਸਬੂਤ ਹੈ ਉਸ ਦੇ ਵੱਲੋਂ ਸ਼ੇਅਰ ਕੀਤੀ ਗਈ ਪੋਸਟ। ਹਾਲਾਂਕਿ ਉਹ ਲੰਮੇ ਸਮੇਂ ਬਾਅਦ ਇੰਡੀਆ ਆਈ ਹੈ । ਪਰ ਗੈਰੀ ਸੰਧੂ ‘ਤੇ ਤੰਜ਼ ਕਰਨਾ ਉਹ ਨਹੀਂ ਭੁੱਲੀ ।

Jasmine Sandlas Image Source : Instagram

ਹੋਰ ਪੜ੍ਹੋ : ਗਾਇਕ ਪੰਮੀ ਬਾਈ ਗੁਰਦੁਆਰਾ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

"ਮੇਰਾ ਜਨਮ ਇੱਥੇ ਹੋਇਆ। ਜਦੋਂ ਮੈਂ ਪੰਜਾਬ ਆਉਂਦੀ ਹਾਂ ਤਾਂ  ਲਗਦਾ ਹੈ ਕਿ ਮੇਰੇ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਇੱਥੇ ਆ ਕੇ ਮੈਂ ਜੋ ਮਹਿਸੂਸ ਕਰਦੀ ਹਾਂ, ਉਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਮੁਸ਼ਕਲ ਹੈ। ਜੇ ਮੈਂ ਇਸ ਚੀਜ਼ ਦਾ ਜ਼ਿਕਰ ਕਰਨ ਲੱਗਾਂ ਤਾਂ ਇੱਕ ਜ਼ਮਾਨਾ ਬੀਤ ਜਾਵੇਗਾ।

Jasmine Sandlas image From instagram

ਹੋਰ ਪੜ੍ਹੋ : ਕਮਲਜੀਤ ਨੀਰੂ ਨੇ ਪੁੱਤਰ ਦੇ ਵਿਆਹ ‘ਚ ਰਿਸ਼ਤੇਦਾਰਾਂ ਨਾਲ ਪਾਇਆ ਗਿੱਧਾ, ਵੇਖੋ ਵੀਡੀਓ

ਮੈਨੂੰ ਨਹੀਂ ਪਤਾ ਕਿਉਂ ਪਰ ਇੱਥੇ ੬ ਸਾਲਾਂ ਬਾਅਦ ਆ ਕੇ ਮੇਰੀਆਂ ਅੱਖਾਂ 'ਚ ਹੰਝੂ ਹਨ। ਇਸ ਫੀਲਿੰਗ ਦੇ ਕਈ ਕਾਰਨ ਹੋ ਸਕਦੇ ਹਨ'। ਗਾਇਕਾ ਨੇ ਅੱਗੇ ਹੋਰ ਵੀ ਬਹੁਤ ਕੁਝ ਲਿਖਿਆ ‘ਮੈਨੂੰ ਯਾਦ ਹੈ ਮੈਂ  2016 'ਚ ਜਦੋਂ ਪੰਜਾਬ ਆਈ ਸੀ ਤਾਂ ਮੇਰੀ ਸ਼ੋਹਰਤ ਉਸ ਸਮੇਂ ਮੇਰੇ ਲਈ ਨਵੀਂ ਸੀ।

Jasmine Sandlas image From instagram

ਉਹ ਸਮਾਂ ਮੇਰੇ ਲਈ ਆਪਣੇ ਆਪ ਨੂੰ ਸਥਾਪਤ ਕਰਨ ਦਾ ਸੀ। ਹੁਣ ੬ ਸਾਲਾਂ ਬਾਅਦ ਮੈਂ ਸੋਚਦੀ ਹਾਂ ਕਿ ਮੈਂ ਕਿੰਨੀ ਪਾਗਲ ਸੀ, ਸੁਪਨਿਆਂ ਦੀ ਦੁਨੀਆ 'ਚ ਜਿਉਂਦੀ ਸੀ। ਅੱਖਾਂ ਤੋਂ ਪੱਟੀ ਉਦੋਂ ਉੱਤਰੀ ਜਦੋਂ ਮੇਰੇ ਆਲੇ ਦੁਆਲੇ ਦੇ ਲੋਕ ਮੈਨੂੰ ਛੱਡ ਕੇ ਚਲੇ ਗਏ’। ਜੈਸਮੀਨ ਸੈਂਡਲਾਸ ਦੇ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕ ਵੀ ਲਗਾਤਾਰ ਪ੍ਰਤੀਕਰਮ ਦੇ ਰਹੇ ਹਨ ।

 

View this post on Instagram

 

A post shared by Jasmine Sandlas (@jasminesandlas)

You may also like