ਅਦਾਕਾਰਾ ਪਦਮਨੀ ਕੋਹਲਾਪੁਰੀ ਨੇ ਪ੍ਰਿੰਸ ਚਾਰਲਸ ਦੇ ਠੀਕ ਹੋਣ ਦੀ ਮੰਗੀ ਦੁਆ, ਮਸ਼ਹੂਰ ਹੋਇਆ ਸੀ ਦੋਹਾਂ ਦੇ ਕਿੱਸ ਦਾ ਕਿੱਸਾ

Written by  Rupinder Kaler   |  March 27th 2020 01:11 PM  |  Updated: March 27th 2020 01:11 PM

ਅਦਾਕਾਰਾ ਪਦਮਨੀ ਕੋਹਲਾਪੁਰੀ ਨੇ ਪ੍ਰਿੰਸ ਚਾਰਲਸ ਦੇ ਠੀਕ ਹੋਣ ਦੀ ਮੰਗੀ ਦੁਆ, ਮਸ਼ਹੂਰ ਹੋਇਆ ਸੀ ਦੋਹਾਂ ਦੇ ਕਿੱਸ ਦਾ ਕਿੱਸਾ

ਕੋਰੋਨਾ ਵਾਇਰਸ ਕਰਕੇ ਪੂਰੇ ਸੰਸਾਰ ਵਿੱਚ ਹੜਕੰਪ ਮੱਚਿਆ ਹੋਇਆ ਹੈ । ਪੂਰੀ ਦੁਨੀਆ ਵਿੱਚ ਵਿੱਚ ਲੱਖਾਂ ਲੋਕ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਤੇ 22 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ । ਕੋਰੋਨਾ ਤੋਂ ਤਾਂ ਇੰਗਲੈਂਡ ਦਾ ਸ਼ਾਹੀ ਪਰਿਵਾਰ ਵੀ ਨਹੀਂ ਬੱਚ ਸਕਿਆ ਕਿਉਂਕਿ ਪ੍ਰਿੰਸ ਚਾਰਲਸ ਵੀ ਇਸ ਦੀ ਲਪੇਟ ਵਿੱਚ ਆ ਗਏ ਹਨ । 71 ਸਾਲ ਦੇ ਪ੍ਰਿੰਸ ਚਾਰਲਸ ਕੋਰੋਨਾ ਪਾਜਟਿਵ ਪਾਏ ਗਏ ਹਨ । ਅਜਿਹੇ ਹਲਾਤਾਂ ਵਿੱਚ ਅਦਾਕਾਰਾ ਪਦਮਨੀ ਕੋਹਲਾਪੁਰੀ ਨੇ ਉਹਨਾਂ ਦੇ ਠੀਕ ਹੋਣ ਦੀ ਦੁਆ ਕੀਤੀ ਹੈ ।

https://www.instagram.com/p/B-JnTZQgBVF/

ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਸਮਾਂ ਸੀ ਜਦੋਂ ਪ੍ਰਿੰਸ ਚਾਰਲਸ ਦਾ ਨਾਂਅ ਪਦਮਨੀ ਕੋਹਲਾਪੁਰੀ ਦੇ ਨਾਂਅ ਨਾਲ ਜੁੜਿਆ ਸੀ । ਜੇਕਰ ਤੁਹਾਨੂੰ ਯਾਦ ਹੈ ਤਾਂ 1980 ਵਿੱਚ ਵਿੱਚ ਪਦਮਨੀ ਤੇ ਪ੍ਰਿੰਸ ਚਾਰਲਸ ਦੀ ਕਿੱਸ ਦੇ ਕਿੱਸੇ ਦੇ ਖੂਬ ਚਰਚੇ ਹੋਏ ਸਨ । ਇਹ ਉਹ ਸਮਾਂ ਸੀ ਜਦੋਂ ਪ੍ਰਿੰਸ ਚਾਰਲਸ ਭਾਰਤ ਦੌਰੇ ਤੇ ਆਏ ਸਨ । ਇਸ ਦੌਰੇ ਦੌਰਾਨ ਪਦਮਨੀ ਨੇ ਪ੍ਰਿੰਸ ਦਾ ਫੁੱਲਾਂ ਦੇ ਹਾਰ ਨਾਲ ਸਵਾਗਤ ਕੀਤਾ ਤੇ ਉਹਨਾਂ ਨੂੰ ਕਿੱਸ ਕੀਤਾ, ਉਸ ਸਮੇਂ ਪਦਮਨੀ 15 ਸਾਲਾਂ ਦੀ ਸੀ ।

ਖ਼ਬਰਾਂ ਦੀ ਮੰਨੀਏ ਤਾਂ ਉਸ ਸਮੇਂ ਪਦਮਨੀ ਦੀ ਇਸ ਹਰਕਤ ਤੋਂ ਪ੍ਰਿੰਸ ਚਾਰਲਸ ਵੀ ਹੈਰਾਨ ਹੋ ਗਏ ਸਨ । ਇਸ ਤੋਂ ਬਾਅਦ ਇਹ ਕਿੱਸਾ ਭਾਰਤੀ ਸਿਨੇਮਾ ਦਾ ਸਭ ਤੋਂ ਵਿਵਾਦਿਤ ਕਿੱਸਾ ਬਣ ਗਿਆ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਿੰਸ ਚਾਰਲਸ ਨੂੰ ਨਿਗਰਾਨੀ ਵਿੱਚ ਰੱਖਿਆ ਗਿਆ ਹੈ । ਉਹਨਾਂ ਦੀ ਪਤਨੀ ਕੈਮਿਲਾ ਵੀ ਉਹਨਾਂ ਦੇ ਨਾਲ ਹੈ ਹਾਲਾਕਿ ਉਹਨਾਂ ਦਾ ਟੈਸਟ ਨੈਗਟਿਵ ਆਇਆ ਹੈ ।

https://www.instagram.com/p/B-AZ9B7JYi0/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network