ਪਾਕਿਸਤਾਨੀ ਗਾਇਕ ਅਬਰਾਰ ਉਲ ਹੱਕ ਨੇ ਜੁਗ ਜੁਗ ਜੀਓ ਦੀ ਟੀਮ 'ਤੇ ਲਾਇਆ ਗੀਤ ਚੋਰੀ ਕਰਨ ਦਾ ਦੋਸ਼

written by Pushp Raj | May 23, 2022

ਵਰੁਣ ਧਵਨ, ਕਿਆਰਾ ਅਡਵਾਨੀ, ਅਨਿਲ ਕਪੂਰ ਅਤੇ ਨੀਤੂ ਕਪੂਰ ਸਟਾਰਰ ਬਾਲੀਵੁੱਡ ਕਾਮੇਡੀ-ਡਰਾਮਾ ਫਿਲਮ 'ਜੁਗ ਜੁਗ ਜੀਓ' ਦਾ ਟ੍ਰੇਲਰ 22 ਮਈ ਐਤਵਾਰ ਨੂੰ ਰਿਲੀਜ਼ ਹੋ ਗਿਆ ਹੈ। ਫਿਲਮ ਦੀ ਕਹਾਣੀ ਅਤੇ ਸਟਾਰ ਕਾਸਟ ਤੋਂ ਇਲਾਵਾ ਇਸ ਟ੍ਰੇਲਰ 'ਚ ਪੰਜਾਬੀ ਗੀਤ 'ਨੱਚ ਪੰਜਾਬਣ' ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਇਹ ਪੈਪੀ ਗੀਤ ਲੋਕਾਂ ਦੀ ਜ਼ੁਬਾਨ 'ਤੇ ਹੈ। ਜਿੱਥੇ ਇੱਕ ਪਾਸੇ ਇਸ ਟ੍ਰੇਲਰ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ, ਉੱਥੇ ਹੀ ਦੂਜੇ ਪਾਸੇ ਇਹ ਵਿਵਾਦਾਂ ਵਿੱਚ ਘਿਰਦਾ ਜਾ ਰਿਹਾ ਹੈ।

Image Source: Twitter

ਦਰਅਸਲ, ਇੱਕ ਪਾਕਿਸਤਾਨੀ ਗਾਇਕ ਅਬਰਾਰ-ਉਲ-ਹੱਕ ਨੇ ਦਾਅਵਾ ਕੀਤਾ ਹੈ ਕਿ ਟ੍ਰੇਲਰ 'ਚ ਵਰਤਿਆ ਗਿਆ ਗੀਤ 'ਨੱਚ ਪੰਜਾਬਣ' ਉਨ੍ਹਾਂ ਦਾ ਹੈ। ਇੰਨਾ ਹੀ ਨਹੀਂ ਗੀਤ ਦੇ ਨਿਰਮਾਤਾ ਨੇ ਕਰਨ ਜੌਹਰ ਅਤੇ ਉਨ੍ਹਾਂ ਦੀ ਟੀਮ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਵੀ ਦਿੱਤੀ ਹੈ। ਗਾਇਕ ਦਾ ਕਹਿਣਾ ਹੈ ਕਿ ਉਸ ਦੇ ਗੀਤਾਂ ਦੀ ਵਰਤੋਂ ਉਸ ਨੂੰ ਬਣਦਾ ਸਿਹਰਾ ਦਿੱਤੇ ਬਿਨਾਂ ਕੀਤੀ ਗਈ ਹੈ।

22 ਮਈ ਨੂੰ, ਪਾਕਿਸਤਾਨੀ ਗਾਇਕ ਤੇ ਗੀਤਕਾਰ ਅਬਰਾਰ-ਉਲ-ਹੱਕ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਲਿਖਿਆ, "ਮੈਂ ਆਪਣਾ ਗੀਤ "ਨੱਚ ਪੰਜਾਬਣ" ਕਿਸੇ ਵੀ ਭਾਰਤੀ ਫਿਲਮ ਨੂੰ ਨਹੀਂ ਵੇਚਿਆ ਹੈ, ਮੈਂ ਇਸਦੇ ਅਧਿਕਾਰ ਰਾਖਵੇਂ ਰੱਖੇ ਹੋਏ ਹਨ ਤਾਂ ਜੋ ਮੈਂ ਹਰਜਾਨੇ ਦਾ ਦਾਅਵਾ ਕਰਨ ਲਈ ਅਦਾਲਤ ਵਿੱਚ ਜਾ ਸਕਾਂ। ਕਰਨ ਜੌਹਰ ਵਰਗੇ ਨਿਰਮਾਤਾਵਾਂ ਨੂੰ ਕਾਪੀ ਗੀਤਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।ਇਹ ਮੇਰਾ ਛੇਵਾਂ ਗੀਤ ਹੈ ਜਿਸ ਨੂੰ ਕਾਪੀ ਕੀਤਾ ਜਾ ਰਿਹਾ ਹੈ।

ਗਾਇਕ ਨੇ ਆਪਣੇ ਅਗਲੇ ਟਵੀਟ 'ਚ ਲਿਖਿਆ, ''ਕਿਸੇ ਨੂੰ ''ਨੱਚ ਪੰਜਾਬਣ'' ਗਾਉਣ ਦਾ ਲਾਇਸੈਂਸ ਨਹੀਂ ਦਿੱਤਾ ਗਿਆ ਹੈ। ਜੇਕਰ ਕੋਈ ਦਾਅਵਾ ਕਰ ਰਿਹਾ ਹੈ, ਤਾਂ ਸਮਝੌਤਾ ਕਰੇ। ਮੈਂ ਕਾਨੂੰਨੀ ਕਾਰਵਾਈ ਕਰਾਂਗਾ। ਤੁਹਾਨੂੰ ਦੱਸ ਦੇਈਏ ਕਿ ਅਬਰਾਰ ਨੇ ਇਹ ਗੀਤ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਗਾਇਆ ਸੀ ਅਤੇ ਇਹ ਪੂਰੇ ਦੱਖਣੀ ਏਸ਼ੀਆ ਵਿੱਚ ਕਾਫੀ ਮਸ਼ਹੂਰ ਹੋਇਆ ਸੀ।

Image Source: Twitter

ਹੋਰ ਪੜ੍ਹੋ : Cannes 2022 'ਚ ਸ਼ਾਮਲ ਹੋਏ ਰਣਵੀਰ ਸਿੰਘ, ਪਤਨੀ ਦੀਪਿਕਾ ਪਾਦੂਕੋਣ ਨਾਲ ਮਸਤੀ ਕਰਦੇ ਹੋਏ ਤਸਵੀਰਾਂ ਹੋ ਰਹੀਆਂ ਵਾਇਰਲ

 

ਪਾਕਿਸਤਾਨੀ ਗਾਇਕ ਦੇ ਵਿਰੋਧ ਤੋਂ ਬਾਅਦ, ਟੀ-ਸੀਰੀਜ਼ ਨੇ ਟਵੀਟ ਕਰਕੇ ਜਵਾਬ ਦਿੱਤਾ, "ਅਸੀਂ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਫਿਲਮ 'ਜੱਗ ਜੁਗ ਜੀਓ' ਨੂੰ ਕਾਨੂੰਨੀ ਤੌਰ 'ਤੇ iTunes 'ਤੇ ਰਿਲੀਜ਼ ਕੀਤਾ ਹੈ ਅਤੇ 'ਨੱਚ ਪੰਜਾਬਣ' ਨੂੰ Lollywood Classics ਦੇ YouTube ਚੈਨਲ 'ਤੇ ਉਪਲਬਧ ਕਰਾਇਆ ਹੈ। ਮੂਵੀ ਬਾਕਸ ਦੀ ਮਲਕੀਅਤ ਹੈ।

You may also like