ਪਲਕ ਤਿਵਾਰੀ ਗੁਲਾਬੀ ਰੰਗ ਦੇ ਪੰਜਾਬੀ ਪਲਾਜ਼ੋ ਸੂਟ ‘ਚ ਨਜ਼ਰ ਆਈ ਬੇਹੱਦ ਖ਼ੂਬਸੂਰਤ, ਵੇਖੋ ਤਸਵੀਰਾਂ

Written by  Lajwinder kaur   |  November 29th 2021 12:38 PM  |  Updated: November 29th 2021 12:38 PM

ਪਲਕ ਤਿਵਾਰੀ ਗੁਲਾਬੀ ਰੰਗ ਦੇ ਪੰਜਾਬੀ ਪਲਾਜ਼ੋ ਸੂਟ ‘ਚ ਨਜ਼ਰ ਆਈ ਬੇਹੱਦ ਖ਼ੂਬਸੂਰਤ, ਵੇਖੋ ਤਸਵੀਰਾਂ

ਸ਼ਾਨਦਾਰ ਅਤੇ ਗਲੈਮਰਸ ਲੁੱਕ 'ਚ ਨਜ਼ਰ ਆਉਣ ਵਾਲੀ ਪਲਕ ਤਿਵਾਰੀ Palak Tiwari ਜਦੋਂ ਦੇਸੀ ਅਵਤਾਰ 'ਚ ਨਜ਼ਰ ਆਈ ਤਾਂ ਪ੍ਰਸ਼ੰਸਕ ਵੀ ਦੇਖਦੇ ਹੀ ਰਹਿ ਗਏ। ਟੀਵੀ ਸਟਾਰ ਸ਼ਵੇਤਾ ਤਿਵਾਰੀ ਦੀ ਬੇਟੀ ਪਲਕ ਤਿਵਾਰੀ ਅਕਸਰ ਵੇਸਟਰਨ ਆਊਟਫਿੱਟ ਵਿੱਚ ਨਜ਼ਰ ਆਉਂਦੀ ਹੈ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਪਲਕ ਅਕਸਰ ਹੀ ਆਪਣੀ ਗਲੈਮਰਸ ਲੁੱਕ ‘ਚ ਆਪਣੀ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

palak tiwari hot pics

ਹੋਰ ਪੜ੍ਹੋ : ਅਦਾਕਾਰਾ ਕੈਟਰੀਨਾ ਕੈਫ ਨੇ ‘ਟਿੱਪ ਟਿੱਪ ਬਰਸਾ ਪਾਣੀ’ ‘ਤੇ ਕੀਤੇ ਡਾਂਸ ਮੂਵਸ ਨੂੰ ਹਰ ਕੋਈ ਕਰ ਰਿਹਾ ਪਸੰਦ, ਵੀਡੀਓ ਅਦਾਕਾਰਾ ਨੇ ਕੀਤਾ ਸਾਂਝਾ

ਪਰ ਪਲਕ ਦੀਆਂ ਨਵੀਆਂ ਤਸਵੀਰਾਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈਆਂ ਨੇ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਜੋ ਤਸਵੀਰਾਂ ਸ਼ੇਅਰ ਕੀਤੀਆਂ, ਉਸ ‘ਚ ਉਹ ਗੁਲਾਬੀ ਰੰਗ ਦੇ ਪੰਜਾਬੀ ਪਲਾਜ਼ੋ ਸੂਟ ‘ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ। ਹਰ ਕੋਈ ਪਲਕ ਦੇ ਦੇਸੀ ਲੁੱਕ ਦੀ ਖੂਬ ਤਾਰੀਫ ਕਰ ਰਿਹਾ ਹੈ। ਇਸ ਪੋਸਟ ਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

inside image of palak tiwari

ਹੋਰ ਪੜ੍ਹੋ :ਰਾਜ ਬੱਬਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪ੍ਰਤੀਕ ਬੱਬਰ ਨੂੰ ਬਰਥਡੇਅ ਕੀਤਾ ਵਿਸ਼, ਪਰ ਇੱਕ ਸਮੇਂ ਸੀ ਜਦੋਂ ਪ੍ਰਤੀਕ ਆਪਣੇ ਪਿਤਾ ਨਾਲ ਕਰਦੇ ਸਨ ਨਫਰਤ, ਜਾਣੋ ਕੀ ਸੀ ਵਜ੍ਹਾ

ਹਾਲ ਹੀ 'ਚ ਪਲਕ ਦੇ ਇੰਸਟਾਗ੍ਰਾਮ 'ਤੇ 10 ਲੱਖ ਫਾਲੋਅਰਜ਼ ਹੋ ਗਏ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਫਿਲਮਾਂ 'ਚ ਆਉਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਸਟਾਰ ਬਣ ਚੁੱਕੀ ਹੈ। ਜੇ ਗੱਲ ਕਰੀਏ ਪਲਕ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਪੰਜਾਬੀ ਗਾਇਕ ਹਾਰਡੀ ਸੰਧੂ ਦੇ ਗੀਤ ‘ਬਿਜਲੀ ਬਿਜਲੀ’ ‘ਚ ਨਜ਼ਰ ਆਈ ਸੀ। ਇਸ ਵੀਡੀਓ ‘ਚ ਉਹ ਹਾਰਡੀ ਦੇ ਨਾਲ ਅਦਾਕਾਰੀ ਕਰਦੀ ਹੋਈ ਨਜ਼ਰ ਆਈ । ਇਸ ਗੀਤ 'ਚ ਪਲਕ ਆਪਣੇ ਲੁੱਕ ਦੇ ਨਾਲ-ਨਾਲ ਡਾਂਸ ਮੂਵਜ਼ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ।

 

View this post on Instagram

 

A post shared by Palak Tiwari (@palaktiwarii)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network