ਗੁਰਬਾਜ਼ ਗਰੇਵਾਲ ਦੀ ਫੜ੍ਹੀ ਗਈ ਸ਼ੈਤਾਨੀ, ਪਾਪਾ ਗਿੱਪੀ ਗਰੇਵਾਲ ਨੂੰ ਦੇਖ ਕੇ ਗੁਰਬਾਜ਼ ਹੋਇਆ ਨੌ ਦੋ ਗਿਆਰਾਂ, ਦੇਖੋ ਵੀਡੀਓ

written by Lajwinder kaur | June 13, 2021

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੀ ਕਿਊਟ ਜਿਹੀ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝੀ ਕੀਤੀ ਹੈ। ਹੋਰ ਪੜ੍ਹੋ : ਇਸ ਪੁਰਾਣੀ ਤਸਵੀਰ ‘ਚ ਨਜ਼ਰ ਆ ਰਹੇ ਗੱਭਰੂ ਨੂੰ ਕੀ ਤੁਸੀਂ ਪਹਿਚਾਣਿਆ, ਅੱਜ ਹੈ ਪੰਜਾਬੀ ਮਿਊਜ਼ਿਕ ਜਗਤ ਦਾ ਨਾਮੀ ਗਾਇਕ
: ਅੱਜ ਹੈ ਯੁਵਰਾਜ ਹੰਸ ਦਾ ਬਰਥਡੇਅ, ਪਤਨੀ ਮਾਨਸੀ ਸ਼ਰਮਾ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤੀ ਨੂੰ ਦਿੱਤੀ ਵਧਾਈ gurbaaz grewal post ਇਸ ਵੀਡੀਓ 'ਚ ਗੁਰਬਾਜ਼ ਗਰੇਵਾਲ ਜੋ ਕੇ ਸ਼ੈਤਾਨੀ ਕਰਦੇ ਹੋਏ ਆਪਣੀ ਟੀ-ਸ਼ਰਟ ਉਤਾਰ ਦਿੰਦਾ ਹੈ ਅਤੇ ਫਰਸ਼ ‘ਤੇ ਸੁੱਟ ਦਿੰਦਾ ਹੈ। ਪਰ ਪਾਪਾ ਗਿੱਪੀ ਗਰੇਵਾਲ ਨੇ ਉਸਦੀ ਇਹ ਸ਼ੈਤਾਨੀ ਫੜ੍ਹ ਲਈ । ਇਹ ਸਾਰੀ ਸ਼ਰਾਰਤ ਗਿੱਪੀ ਗਰੇਵਾਲ ਨੇ ਆਪਣੇ ਕੈਮਰੇ ‘ਚ ਕੈਦ ਕਰ ਲਈ। ਵੀਡੀਓ ‘ਚ ਦੇਖ ਸਕਦੇ ਹੋ ਜਦੋਂ ਗਿੱਪੀ ਗਰੇਵਾਲ ਕੁਝ ਕਹਿੰਦੇ ਨੇ ਤਾਂ ਗੁਰਬਾਜ਼ ਆਵਾਜ਼ ਸੁਣ ਕੇ ਕਮਰੇ ‘ਚੋਂ ਭੱਜ ਜਾਂਦਾ ਹੈ। Gippy With son Gurbaaz ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਗੁਰਬਾਜ਼ ਦੇ ਇਸ ਅੰਦਾਜ਼ ਦੀ ਲਈ ਹਾਰਟ ਤੇ ਸਮਾਇਲੀ ਵਾਲੇ ਇਮੋਜ਼ੀ ਪੋਸਟ ਕਰ ਰਹੇ ਨੇ। ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਪੰਜਾਬੀ ਮਨੋਰੰਜਨ ਜਗਤ ਦੇ ਕਮਾਲ ਦੇ ਕਲਾਕਾਰ ਨੇ। ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤਾਂ ਦੇ ਨਾਲ ਸੁਪਰ ਹਿੱਟ ਫ਼ਿਲਮਾਂ ਵੀ ਦੇ ਚੁੱਕੇ ਨੇ।

0 Comments
0

You may also like