ਜਲਦ ਹੀ "ਪ੍ਰਾਹੁਣਾ" ਆਉਣ ਵਾਲਾ ਹੈ, ਟ੍ਰੇਲਰ ਹੋਇਆ ਜਾਰੀ

Written by  Rajan Sharma   |  September 06th 2018 07:00 AM  |  Updated: September 06th 2018 08:09 AM

ਜਲਦ ਹੀ "ਪ੍ਰਾਹੁਣਾ" ਆਉਣ ਵਾਲਾ ਹੈ, ਟ੍ਰੇਲਰ ਹੋਇਆ ਜਾਰੀ

ਪ੍ਰਾਹੁਣਾ ਆਉਣ ਵਾਲਾ ਹੈ ਸਾਰੇ ਤਿਆਰੀਆਂ ਕੱਸ ਲੋ | ਜੀ ਹਾਂ ਅਸੀ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਆਉਣ ਵਾਲੀ ਫ਼ਿਲਮ "ਪ੍ਰਾਹੁਣਾ" parahuna ਦੀ| ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ”ਟਾਈਮ ਟੇਬਲ, ਅੰਗਰੇਜ਼ੀ ਵਾਲੀ ਮੈਡਮ , ਮੇਰੇ ਯਾਰ , ਚੱਕਵੇਂ ਸੂਟ ਆਦਿ ਵਰਗੇ ਮਸ਼ਹੂਰ ਗੀਤ ਦੇਣ ਵਾਲੇ ਕੁਲਵਿੰਦਰ ਬਿੱਲਾ kulwinder bila ਫੈਨਸ ਦੇ ਦਿਲਾਂ ਤੇ ਰਾਜ ਕਰਦੇ ਨੇ| ਉਹਨਾਂ ਦੀ ਫ਼ਿਲਮ ਪ੍ਰਾਹੁਣਾ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਜੋ ਕਿ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ| ਟ੍ਰੇਲਰ ਬੇਹੱਦ ਹੀ ਮਜੇਦਾਰ ਹੈ ਉਮੀਦ ਹੈ ਫ਼ਿਲਮ ਵੀ ਉਹਨੀ ਹੀ ਮਜੇਦਾਰ ਹੋਵੇਗੀ| ਇਸ ਫ਼ਿਲਮ ਵਿੱਚ ਚਾਰ ਪ੍ਰਾਹੁਣਿਆਂ ਦੀ ਗੱਲ ਕੀਤੀ ਗਈ ਹੈ ਇਕ ਤਾਂ ਵੱਡਾ ਪ੍ਰਾਹੁਣਾ,ਛੋਟਾ ਪ੍ਰਾਹੁਣਾ, ਸਭ ਤੋਂ ਵੱਡਾ ਪ੍ਰਾਹੁਣਾ,ਅਤੇ ਆਉਣ ਵਾਲਾ ਪ੍ਰਾਹੁਣਾ|

ਹੋਰ ਪੜੋ : ਕੁਲਵਿੰਦਰ ਬਿੱਲਾ ਜਲਦ ਲੈਕੇ ਹਾਜ਼ਰ ਹੋਣਗੇ ਪ੍ਰਾਹੁਣਾ,ਵੇਖੋ ਇਹ ਝਲਕ

https://www.youtube.com/watch?v=_jAcoKEBZzw

ਕੁਲਵਿੰਦਰ ਬਿੱਲਾ ਨੇ ਟ੍ਰੇਲਰ ਸਾਂਝਾ ਕਰਦੇ ਹੋਏ ਨਾਲ ਪੋਸਟ ਚ ਲਿਖਿਆ ਕਿ :lao g tuhadi udeek hoi khatam dekho apni movie #Parahuna da trailer,28 sept nu dekho #Parahune kida rounkan lounde a cinema ch.J vadia lgga krdo share.ਦੱਸ ਦੇਈਏ ਕਿ ਇਹ ਇੱਕ ਕਾਮੇਡੀ ਫ਼ਿਲਮ parahuna ਹੋਵੇਗੀ |

https://www.instagram.com/p/BnQ4kziFMHd/?taken-by=kulwinderbilla

ਜੇਕਰ ਆਪਾਂ ਇਸ ਫ਼ਿਲਮ ਦੀ ਸਟਾਰਕਾਸਟ ਦੀ ਗੱਲ ਕਾਰੀਏਂ ਤਾਂ ਇਸ ਫ਼ਿਲਮ ਵਿੱਚ ” ਕੁਲਵਿੰਦਰ ਬਿੱਲਾ ” kulwinder bila ਦੇ ਨਾਲ ”ਵਾਮੀਕਾ ਗੱਬੀ ” ਆਪਣੀ ਮੁਖ ਭੂਮਿਕਾ ਵਿੱਚ ਨਜ਼ਰ ਆਉਣਗੇ ਅਤੇ ਇਹਨਾਂ ਤੋਂ ਇਲਾਵਾ ਕਰਮਜੀਤ ਅਨਮੋਲ ,ਹਾਰਭੀ ਸੰਘਾ, ਅਤੇ ਸਰਦਾਰ ਸੋਢੀ ਆਦਿ ਵੀ ਆਪਣੀ ਭੂਮਿਕਾ ਨਿਭਾਉਣਗੇ |ਫ਼ਿਲਮ ਦਾ ਪੋਸਟਰ ਜੋ ਕਿ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ ਅਤੇ ਸਭ ਦੁਆਰਾ ਕਾਫੀ ਪਸੰਦ ਕੀਤਾ ਗਿਆ ਸੀ|

Parahuna

ਇਸ ਫ਼ਿਲਮ ਨੂੰ ” ਅੰਮ੍ਰਿਤਰਾਜ ਚੱਢਾ ” ਅਤੇ ” ਮੋਹਿਤ ਬਨਵੈਤ ” ਦੁਆਰਾ ਡਾਇਰੈਕਟ ਕੀਤਾ ਗਿਆ ਹੈ | ਫ਼ਿਲਮ 28 ਸਤੰਬਰ ਨੂੰ ਨਜ਼ਦੀਕੀ ਸਿਨੇਮਾਘਰਾਂ ਵਿੱਚ ਦਸਤਕ ਦੇਣ ਆ ਰਹੀ ਹੈ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network