ਪ੍ਰਿਯੰਕਾ ਚੋਪੜਾ ਦੀ ਬੇਟੀ ਨੂੰ ਮਿਲੀ ਅਦਾਕਾਰਾ ਤੇ ਮਾਸੀ ਪਰਿਣੀਤੀ, ਆਪਣੀ ਭਾਣਜੀ ਬਾਰੇ ਕਿਹਾ- ‘ਦੁਨੀਆ ਦੀ ਸਭ ਤੋਂ ਕਿਊਟ ਬੇਬੀ ਹੈ’

written by Lajwinder kaur | June 29, 2022

ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਨੇ ਇਸ ਸਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ। ਇਹ ਜੋੜਾ ਸਰੋਗੇਸੀ ਦੇ ਰਾਹੀਂ ਇੱਕ ਧੀ ਦੇ ਮਾਪੇ ਬਣੇ ਨੇ। ਪ੍ਰਿਯੰਕਾ ਚੋਪੜਾ ਦੀ ਬੇਟੀ ਮਾਲਤੀ ਮੈਰੀ ਚੋਪੜਾ ਜੋਨਸ ਦੁਨੀਆ ਦੀ ਸਭ ਤੋਂ ਖੂਬਸੂਰਤ ਬੱਚੀ ਹੈ, ਇਹ ਕਹਿਣਾ ਹੈ ਉਸ ਦੀ ਮਾਸੀ ਪਰਿਣੀਤੀ ਚੋਪੜਾ ਦਾ। ਬਾਲੀਵੁੱਡ ਅਦਾਕਾਰਾ ਪਰਿਣੀਤੀ ਇੱਕ ਇੰਟਰਵਿਊ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਇੰਟਰਵਿਊ ਦੌਰਾਨ ਪਰਿਣੀਤੀ ਪ੍ਰਿਯੰਕਾ ਦੀ ਬੇਟੀ ਦੀ ਤਾਰੀਫ ਕਰਦੀ ਨਜ਼ਰ ਆਈ।

ਹੋਰ ਪੜ੍ਹੋ : Alia Bhatt Pregnancy: ਪ੍ਰੈਗਨੈਂਸੀ ਦਾ ਐਲਾਨ ਕਰਨ ਤੋਂ ਬਾਅਦ ਆਲੀਆ ਭੱਟ ਦੀ ਪਹਿਲੀ ਫੋਟੋ ਆਈ ਸਾਹਮਣੇ, ਚਿਹਰੇ 'ਤੇ ਨਜ਼ਰ ਆਈ ਚਮਕ

Priyanka Chopra, Nick Jonas share first pic of daughter Malti Marie after 100 days in hospital Image Source: Instagram

ਪ੍ਰਿਯੰਕਾ ਚੋਪੜਾ ਅਤੇ ਨਿੱਕ ਜੋਨਸ ਦੀ ਬੇਟੀ ਦਾ ਜਨਮ ਸਰੋਗੇਸੀ ਰਾਹੀਂ ਹੋਇਆ ਸੀ। ਜਦੋਂ ਬੱਚੀ ਸਮੇਂ ਤੋਂ ਪਹਿਲਾਂ ਹੋ ਗਿਆ ਸੀ, ਤਾਂ ਉਸ ਨੂੰ ਹਸਪਤਾਲ ਵਿਚ ਰਹਿਣਾ ਪਿਆ ਸੀ। ਪ੍ਰਿਯੰਕਾ ਅਤੇ ਨਿੱਕ ਮਈ 'ਚ ਆਪਣੇ ਘਰ ਲੈ ਆਏ ਅਤੇ ਇਸ ਖਬਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ।

parineeti chopra taking about priyanka chopra daughter

ਪਰਿਣੀਤੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿੱਚ ਉਹ ਆਪਣੀ ਭਾਣਜੀ ਬਾਰੇ ਗੱਲ ਕਰ ਰਹੀ ਹੈ। ਹੋਸਟ ਨੇ ਉਸ ਨੂੰ ਪੁੱਛਿਆ, ਕੀ ਉਸ ਨੇ ਪ੍ਰਿੰਯਕਾ ਚੋਪੜਾ ਦੀ ਬੱਚੀ ਨੂੰ ਦੇਖਿਆ ਹੈ। ਇਸ 'ਤੇ ਪਰਿਣੀਤੀ ਕਹਿੰਦੀ ਹੈ, ‘O GOD, ਮੈਂ ਇਸਨੂੰ ਦੇਖਿਆ ਹੈ। ਉਹ ਦੁਨੀਆ ਦੀ ਸਭ ਤੋਂ ਖੂਬਸੂਰਤ ਬੱਚੀ ਹੈ’। ਉਨ੍ਹਾਂ ਨੇ ਅੱਗੇ ਦੱਸਿਆ ਕਿ ‘ਮਾਲਤੀ ਹੁਣ ਸਿਹਤਮੰਦ ਹੈ..ਮੈਂ ਉਸ ਬਾਰੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦੀ, ਉਹ ਮੇਰੀ ਛੋਟੀ ਬੱਚੀ ਹੈ’।

chopra sister

ਹਾਲ ਹੀ 'ਚ ਫਾਦਰਸ ਡੇਅ 'ਤੇ ਪ੍ਰਿਯੰਕਾ ਚੋਪੜਾ ਨੇ ਆਪਣੀ ਬੇਟੀ ਅਤੇ ਪਤੀ ਨਿੱਕ ਜੋਨਸ ਦੀ ਤਸਵੀਰ ਸ਼ੇਅਰ ਕੀਤੀ ਹੈ। ਪ੍ਰਿਯੰਕਾ ਦੀ ਬੇਟੀ ਮਾਲਤੀ ਮੈਰੀ ਅਤੇ ਨਿੱਕ ਨੇ ਇੱਕੋ ਜਿਹੇ ਜੁੱਤੇ ਪਾਏ ਹੋਏ ਸਨ। ਮਾਲਤੀ ਦੀਆਂ ਜੁੱਤੀਆਂ 'ਤੇ ਉਸ ਦੇ ਨਾਂ ਦੇ ਪਹਿਲੇ ਅੱਖਰਾਂ 'ਤੇ MM ਲਿਖਿਆ ਹੋਇਆ ਸੀ, ਜਦਕਿ ਨਿੱਕ ਦੇ ਜੁੱਤਿਆਂ 'ਤੇ MM's dad ਲਿਖਿਆ ਹੋਇਆ ਸੀ।

ਪ੍ਰਿਯੰਕਾ ਚੋਪੜਾ ਨੇ ਅਜੇ ਤੱਕ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ। ਉਨ੍ਹਾਂ ਦੇ ਪ੍ਰਸ਼ੰਸਕ ਨਿੱਕ ਅਤੇ ਪ੍ਰਿਯੰਕਾ ਦੀ ਬੇਟੀ ਨੂੰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

 

 

View this post on Instagram

 

A post shared by Jerry x Mimi 😍 (@jerryxmimi)

You may also like