ਢੋਲ ਢਮੱਕੇ ਨਾਲ ਪਰਮੀਸ਼ ਵਰਮਾ ਨੇ ਕੀਤਾ ਧੀ ਦਾ ਘਰ ਵਿੱਚ ਸ਼ਾਨਦਾਰ ਸਵਾਗਤ, ਦੇਖੋ ਵੀਡੀਓ

written by Lajwinder kaur | October 02, 2022 08:36pm

Parmish Verma Grand Welcomes Born Baby Girl : ਪੰਜਾਬੀ ਮਿਊਜ਼ਿਕ ਜਗਤ ਦੇ ‘ਟੋਰ ਨਾਲ ਛੜਾ’ ਫੇਮ ਸਿੰਗਰ ਯਾਨੀਕਿ ਪਰਮੀਸ਼ ਵਰਮਾ ਜੋ ਕਿ ਪਾਪਾ ਬਣ ਗਏ ਹਨ। ਜਿਸ ਕਰਕੇ ਉਨ੍ਹਾਂ ਦੀ ਖੁਸ਼ੀ ਸੱਤਵੇਂ ਆਸਮਾਨ ਉੱਤੇ ਪਹੁੰਚੀ ਹੋਈ ਹੈ। ਉਹ ਬੈਕ ਟੂ ਬੈਕ ਆਪਣੀ ਧੀ ਦੇ ਲਈ ਪੋਸਟਾਂ ਪਾ ਕੇ ਖੁਸ਼ੀ ਜਤਾ ਰਹੇ ਹਨ। ਜੀ ਹਾਂ ਗੀਤ ਗਰੇਵਾਲ ਅਤੇ ਨਵਜੰਮੀ ਧੀ ਹਸਪਤਾਲ ਤੋਂ ਘਰ ਆ ਗਏ ਹਨ। ਜਿਸ ਕਰਕੇ ਪਰਮੀਸ਼ ਵਰਮਾ ਨੇ ਬਹੁਤ ਹੀ ਗਰਮਜੋਸ਼ੀ ਦੇ ਨਾਲ ਘਰ ਵਿੱਚ ਆਪਣੀ ਧੀ ਦਾ ਸ਼ਾਨਦਾਰ ਸਵਾਗਤ ਕੀਤਾ ਹੈ।

ਹੋਰ ਪੜ੍ਹੋ : ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਨੇ ਖਰੀਦੀ ਨਵੀਂ 'Mercedes' ਕਾਰ, ਨੰਨ੍ਹਾ ਜੇਹ ਨਵੀਂ ਗੱਡੀ ‘ਤੇ ਘੁੰਮਦਾ ਆਇਆ ਨਜ਼ਰ, ਦੇਖੋ ਵੀਡੀਓ

parmish verma viral video image source Instagram

ਗਾਇਕ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ‘ਚ ਉਹ ਆਪਣੀ ਧੀ ਨੂੰ ਗੋਦੀ ‘ਚ ਚੁੱਕ ਕੇ ਡਾਂਸ ਕਰਦੇ ਹੋਏ ਘਰ ਦੇ ਅੰਦਰ ਪ੍ਰਵੇਸ਼ ਕਰ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਢੋਲ ਵੱਜ ਰਹੇ ਹਨ ਅਤੇ ਪਰਮੀਸ਼ ਭੰਗੜੇ ਪਾ ਰਹੇ ਹਨ। ਪਰਮੀਸ਼ ਵਰਮਾ ਦੀ ਖੁਸ਼ੀ ਦੇਖ ਕੇ ਫੈਨਜ਼ ਤੇ ਕਲਾਕਾਰ ਵੀ ਬਹੁਤ ਖੁਸ਼ ਹਨ।

parmish with new baby girl image source Instagram

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਪਰਮੀਸ਼ ਵਰਮਾ ਨੇ ਲਿਖਿਆ ਹੈ- ‘ਤੁਹਾਡੇ ਦਿਆਲੂ ਸ਼ਬਦਾਂ ਅਤੇ ਆਸ਼ੀਰਵਾਦ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ, ਰੱਬ ਮਹਾਨ ਹੈ ਮੈਨੂੰ ਧੀ ਦੀ ਬਖਸ਼ਿਸ਼ ਮਿਲੀ ਹੈ, ਪਿਤਾ ਬਣਨ ਦਾ ਇੱਕ ਮੌਕਾ ਹੈ ਬਿਹਤਰ ਬਣਨ ਅਤੇ ਇੱਕ ਚੰਗੇ ਵਿਅਕਤੀ ਦੇ ਰੂਪ ਵਿੱਚ ਸਖਤ ਮਿਹਨਤ ਦੀਆਂ ਮਹਾਨ ਉਦਾਹਰਣਾਂ ਸਥਾਪਤ ਕਰਨ ਦਾ’।

Parmish Verma shares adorable video with his daughter, says 'this little part is called happiness' [Watch Video Image Source: Instagram
ਉਨ੍ਹਾਂ ਨੇ ਅੱਗੇ ਲਿਖਿਆ ਹੈ- ‘ਮੈਂ ਆਪਣੇ ਬਚਪਨ ਨੂੰ ਦੁਬਾਰਾ ਜਿਉਂਗਾ ਅਤੇ ਨਵੇਂ ਸੁਫਨਿਆਂ ਨੂੰ ਦੁਬਾਰਾ ਵੇਖਣ ਅਤੇ ਉਹਨਾਂ ਦਾ ਦੁਬਾਰਾ ਪਿੱਛਾ ਕਰਨ ਲਈ ਇੰਤਜ਼ਾਰ ਨਹੀਂ ਕਰ ਸਕਦਾ !!!! ਤੁਹਾਡੀਆਂ ਮਿੱਠੇ ਅਤੇ ਅਨੰਦਮਈ ਸੰਦੇਸ਼ਾਂ ਲਈ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਹਾਨੂੰ ਸਭ ਨੂੰ ਪਿਆਰ

-ਪਰਮੀਸ਼ ਅਤੇ ਗੀਤ..WELCOME HOME SADAA’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਨੂੰ ਇੱਕ ਵਾਰ ਫਿਰ ਤੋਂ ਮੁਬਾਰਕਾਂ ਦੇ ਰਹੇ ਹਨ।

 

You may also like