ਪਰਮੀਸ਼ ਵਰਮਾ ਨੇ ਆਪਣੇ ਡੌਗੀ ਬਾਗੀ ਨਾਲ ਬਣਾਈ ਕਿਊਟ ਜਿਹੀ ਵੀਡੀਓ, ਪ੍ਰਸ਼ੰਸ਼ਕਾਂ ਨੂੰ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ

written by Lajwinder kaur | May 27, 2021

ਪੰਜਾਬੀ ਗਾਇਕ ਤੇ ਐਕਟਰ ਪਰਮੀਸ਼ ਵਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਹਾਸੇ-ਮਜ਼ਾਕ ਤੇ ਦਿਲਚਸਪ ਵੀਡੀਓ ਪੋਸਟ ਕਰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਹੋਰ ਮਜ਼ੇਦਾਰ ਵੀਡੀਓ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ।

Parmish-Verma Image Source; Instagram

ਹੋਰ ਪੜ੍ਹੋ : 6 ਮਹੀਨੇ ਪੂਰੇ ਹੋਣ ‘ਤੇ ਕਿਸਾਨਾਂ ਦੇ ਜ਼ਜ਼ਬੇ ਨੂੰ ਸਲਾਮ ਕਰਦੇ ਹੋਏ ਗਾਇਕ ਜੈਜ਼ੀ ਬੀ ਨੇ ਪਾਈ ਪੋਸਟ, ਸਭ ਨੂੰ ਕਿਸਾਨਾਂ ਦਾ ਸਮਰਥਨ ਕਰਨ ਦੀ ਕੀਤੀ ਅਪੀਲ

parmish verma with pet baggi Image Source; Instagram

ਇਸ ਵੀਡੀਓ ‘ਚ ਉਹ ਆਪਣੀ ਪਾਲਤੂ ਡੌਗੀ ਬਾਗੀ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਨਵੇਂ ਗੀਤ 'ਮੇਰੀ ਮਰਜ਼ੀ' ਉੱਤੇ ਬਣਾਇਆ ਹੈ। ਗਾਇਕ ਦਾ ਇਹ ਅੰਦਾਜ਼ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਵੀਡੀਓ ਨੂੰ ਪੋਸਟ ਕੀਤੇ ਅਜੇ ਕੁਝ ਹੀ ਸਮਾਂ ਹੋਇਆ ਹੈ ਤੇ ਵੱਡੀ ਗਿਣਤੀ ਲਾਈਕਸ ਤੇ ਕਮੈਂਟ ਆ ਚੁੱਕੇ ਨੇ।

Meri Marzi-Parmish Image Source; Instagram

ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਕਲਾਕਾਰ ਨੇ। ਉਹ ਗਾਇਕ, ਐਕਟਰ, ਡਾਇਰੈਕਟਰ ਦੇ ਤੌਰ ਤੇ ਆਪਣੇ ਹੁਨਰ ਦਾ ਲੋਹਾ ਮਨਵਾ ਚੁੱਕੇ ਨੇ। ਉਹ ਆਪਣੇ ਸਿੰਗਲ ਟਰੈਕਸ ਤੇ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਉਹ ਮੇਰੀ ਮਰਜ਼ੀ ਸੌਂਗ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਹਨ। ਦੱਸ ਦਈਏ ਉਹ ਅਖੀਰਲੀ ਵਾਰ ਫ਼ਿਲਮ ‘ਜਿੰਦੇ ਮੇਰੀਏ’ ‘ਚ ਸੋਨਮ ਬਾਜਵਾ ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

 

You may also like