ਪਰਮੀਸ਼ ਵਰਮਾ ਬਣੇ ਸਿੰਘਮ ,ਮਾਰ-ਮਾਰ ਕੇ ਦੁਸ਼ਮਣਾਂ ਦਾ ਕੀਤਾ ਬੁਰਾ ਹਾਲ ,ਵੇਖੋ ਵੀਡਿਓ
ਪਰਮੀਸ਼ ਵਰਮਾ ਬਣ ਗਏ ਹਨ ਸਿੰਘਮ ਅਤੇ ਸਿੰਘਮ ਬਣ ਕੇ ਉਨ੍ਹਾਂ ਨੇ ਆਪਣੇ ਦੁਸ਼ਮਣਾਂ ਦੇ ਛੱਕੇ ਛੁਡਾ ਦਿੱਤੇ ਹਨ ।ਇੱਕ ਪਾਸੇ ਪਰਮੀਸ਼ ਵਰਮਾ ਇੱਕਲੇ ਅਤੇ ਦੂਜੇ ਪਾਸੇ ਉਨ੍ਹਾਂ ਦੇ ਦੁਸ਼ਮਣ । ਇੱਕ ਤੋਂ ਬਾਅਦ ਇੱਕ ਕਰਕੇ ਉਨ੍ਹਾਂ ਨੇ ਦੁਸ਼ਮਣਾਂ ਨੂੰ ਅਜਿਹਾ ਸਬਕ ਸਿਖਾਇਆ ਕਿ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਜ਼ਿੰਦਗੀ ਭਰ ਯਾਦ ਰੱਖਣਗੇ । ਪਰਮੀਸ਼ ਵਰਮਾ ਦੇ ਦੁਸ਼ਮਣ !
ਹੋਰ ਵੇਖੋ : ਟੋਰਾਂਟੋ ਦੇ ਇੱਕ ਕਲੱਬ ਵਿੱਚ ਗੀਤ “ਦਿਲ ਦੇ ਸ਼ੋਰੂਮ” ਤੇ ਪਰਮੀਸ਼ ਵਰਮਾ ਨੇ ਪਾਈਆਂ ਧੂਮਾਂ
https://www.instagram.com/p/Bpt9ScElYaK/
ਜੀ ਹਾਂ ਇਹ ਦੁਸ਼ਮਣ ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਨਹੀਂ ਬਲਕਿ ਅਸੀਂ ਉਨ੍ਹਾਂ ਦੇ ਫਿਲਮੀ ਦੁਸ਼ਮਣਾਂ ਦੀ ਗੱਲ ਕਰ ਰਹੇ ਜੋ ਦੋ ਹਜ਼ਾਰ ਉੱਨੀ 'ਚ ਉਹ ਲੈ ਕੇ ਆ ਰਹੇ ਨੇ ਅਤੇ ਇਸ ਗੱਲ ਦਾ ਖੁਲਾਸਾ ਪਰਮੀਸ਼ ਵਰਮਾ ਨੇ ਖੁਦ ਇੱਕ ਵੀਡਿਓ ਸਾਂਝਾ ਕਰਕੇ ਆਖੀ ਹੈ । ਉਨ੍ਹਾਂ ਕਿਹਾ ਕਿ ਉਹ 2019 'ਚ ਸਿੰਘਮ ਫਿਲਮ ਲੈ ਕੇ ਆ ਰਹੇ ਨੇ ਅਤੇ ਤੁਸੀਂ ਪੰਜ ਸੋ ਰੁਪਏ ਬਚਾ ਕੇ ਰੱਖਿਓ 2019 'ਚ ਲੈ ਕੇ ਆ ਰਹੇ ਹਾਂ ਸਿੰਘਮ।
parmish verma
ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਕੁਝ ਲੋਕਾਂ ਨਾਲ ਲੜਨ ਦੀ ਪ੍ਰੈਕਟਿਸ ਕਰਦੇ ਨਜ਼ਰ ਆ ਰਹੇ ਨੇ । ਪਰਮੀਸ਼ ਵਰਮਾ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਗਾਇਕੀ ਦੇ ਨਾਲ –ਨਾਲ ਅਦਾਕਾਰੀ ਅਤੇ ਮਾਡਲਿੰਗ ਦੇ ਖੇਤਰ 'ਚ ਵੀ ਨਾਂਅ ਕਮਾਇਆ ਹੈ । ਉਨ੍ਹਾਂ ਨੇ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਯੰਗਸਟਰ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।
parmish verma