ਪਰਮੀਸ਼ ਵਰਮਾ ਨੇ ਨਿੱਕੀ ਤੰਬੋਲੀ ਦੇ ਨਾਲ ਆਉਣ ਵਾਲੇ ਨਵੇਂ ਗੀਤ ‘Behri Duniya’ ਦਾ ਫਰਸਟ ਲੁੱਕ ਕੀਤਾ ਸਾਂਝਾ

Written by  Lajwinder kaur   |  January 31st 2022 03:43 PM  |  Updated: January 31st 2022 03:43 PM

ਪਰਮੀਸ਼ ਵਰਮਾ ਨੇ ਨਿੱਕੀ ਤੰਬੋਲੀ ਦੇ ਨਾਲ ਆਉਣ ਵਾਲੇ ਨਵੇਂ ਗੀਤ ‘Behri Duniya’ ਦਾ ਫਰਸਟ ਲੁੱਕ ਕੀਤਾ ਸਾਂਝਾ

ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਪਰਮੀਸ਼ ਵਰਮਾ Parmish Vearma, ਜੋ ਕਿ ਏਨੀਂ ਦਿਨੀਂ ਆਪਣੀ ਫ਼ਿਲਮ ਤਬਾਹ ਕਰਕੇ ਖੂਬ ਚਰਚਾ ਬਣੇ ਹੋਏ ਨੇ। ਇਸ ਫ਼ਿਲਮ ਦਾ ਫਰਸਟ ਸ਼ੈਡਿਊਲ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਪਰਮੀਸ਼ ਵਰਮਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਤੋਹਫਾ ਦਿੱਤਾ ਹੈ। ਜੀ ਹਾਂ ਉਨ੍ਹਾਂ ਦਾ ਟੀਵੀ ਅਦਾਕਾਰਾ ਨਿੱਕੀ ਤੰਬੋਲੀ Nikki Tamboli ਦੇ ਨਾਲ ਆਉਣ ਵਾਲਾ ਮਿਊਜ਼ਿਕ ਵੀਡੀਓ ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਕਰ ਦਿੱਤਾ ਹੈ ਤੇ ਨਾਲ ਹੀ ਗੀਤ ਦੇ ਨਾਂਅ ਤੋਂ ਵੀ ਪਰਦਾ ਚੁੱਕ ਦਿੱਤਾ ਹੈ।

ਹੋਰ ਪੜ੍ਹੋ : ਰਾਜਕੁਮਾਰ ਰਾਓ ਨੇ 'ਬਧਾਈ ਦੋ' ਗੀਤ 'ਤੇ ਪਤਨੀ ਪੱਤਰਲੇਖਾ ਨਾਲ ਕੀਤਾ ਮਜ਼ੇਦਾਰ ਡਾਂਸ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਵੀਡੀਓ

Parmish Verma

ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਗਾਣੇ ਦਾ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਤੇਰੀ ਤਾਰੀਫ ਮੇਂ ਥੋੜੀ ਸ਼ਾਇਰੀ ਹੋ ਜਾਏ❤️ Behri Duniya ਬਹੁਤ ਜਲਦ’ ਤੇ ਨਾਲ ਹੀ ਉਨ੍ਹਾਂ ਨੇ ਇਸ ਗੀਤ ਦੀ ਟੀਮ ਨੂੰ ਟੈਗ ਕੀਤਾ ਹੈ। ਪ੍ਰਸ਼ੰਸਕ ਅਤੇ ਕਲਾਕਾਰ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਹ ਪਹਿਲਾ ਮੌਕਾ ਹੈ ਜਦੋਂ ਪਰਮੀਸ਼ ਵਰਮਾ ਨਿੱਕੀ ਤੰਬੋਲੀ ਦੇ ਨਾਲ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

ਹੋਰ ਪੜ੍ਹੋ : ਲਓ ਜੀ ਇੱਕ ਹੋਰ ਪੰਜਾਬੀ ਸਿੰਗਰ ਸੁੱਖੀ ਮਿਊਜ਼ਿਕਲ ਡੌਕਟਰਜ਼ ਨੂੰ ਮਿਲਿਆ ਦੁਬਈ ਦਾ ਗੋਲਡਨ ਵੀਜ਼ਾ, ਪੋਸਟ ਪਾ ਕੇ ਸਾਂਝੀ ਕੀਤੀ ਖੁਸ਼ੀ

Dil Ka Gehna Yasser Desai Parmish Verma Gauahar Khan

ਜੀ ਹਾਂ ਇਹ ਜੋੜੀ ਬਹਿਰੀ ਦੁਨੀਆ (Behri Duniya)। ਇਸ ਗੀਤ ਨੂੰ ਅਫਸਾਨਾ ਖ਼ਾਨ ਤੇ ਸਾਜ਼ ਗਾਉਂਦੇ ਹੋਏ ਨਜ਼ਰ ਆਉਣਗੇ। ਸ਼ੈਵੀ ਬੀਟਸ ਮਿਊਜ਼ਿਕ ਹੋਵੇਗਾ ਅਤੇ ਇਸ ਗੀਤ ਦੇ ਬੋਲ ਪ੍ਰੀਤ ਸੁੱਖ ਨੇ ਲਿਖੇ ਹਨ। ਸਾਵੀਓ ਸੰਧੂ ਵੱਲੋਂ ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ। ਫ਼ਿਲਹਾਲ ਗੀਤ ਦੀ ਰਿਲੀਜ਼ ਡੇਟ ਬਾਰੇ ਅਜੇ ਕੁਝ ਨਹੀਂ ਦੱਸਿਆ ਗਿਆ ਹੈ। ਸੋਸ਼ਲ ਮੀਡੀਆ ਉੱਤੇ ਗੀਤ ਪੋਸਟਰ ਖੂਬ ਵਾਇਰਲ ਹੋ ਰਿਹਾ ਹੈ। ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ ‘ਚ ਬਾਲੀਵੁੱਡ ਅਦਾਕਾਰਾ ਗੌਹਰ ਖ਼ਾਨ ਦੇ ਨਾਲ ਹਿੰਦੀ ਗੀਤ ਦਿਲ ਕਾ ਗਹਿਣਾ ਦੇ ਮਿਊਜ਼ਿਕ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਪਰਮੀਸ਼ ਵਰਮਾ ਪੰਜਾਬੀ ਮਿਊਜ਼ਿਕ ਜਗਤ ਦੇ ਮਲਟੀ ਸਟਾਰ ਐਕਟਰ ਨੇ। ਉਹ ਬਤੌਰ ਮਾਡਲ, ਵੀਡੀਓ ਡਾਇਰੈਕਟਰ, ਐਕਟਰ, ਗਾਇਕ ਕੰਮ ਕਰ ਚੁੱਕੇ ਹਨ।

 

 

View this post on Instagram

 

A post shared by ??????? ????? (@parmishverma)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network