ਪਰਮੀਸ਼ ਵਰਮਾ ਵੀ ਦਿਹਾੜੀ ਮਜ਼ਦੂਰਾਂ ਦੀ ਮਦਦ ਲਈ ਆਏ ਅੱਗੇ, ਸ਼ਹਿਰ ਪਟਿਆਲਾ ‘ਚ ਵੰਡਣਗੇ ਲੋੜਵੰਦ ਲੋਕਾਂ ਨੂੰ ਰਾਸ਼ਨ, ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ

Written by  Lajwinder kaur   |  March 30th 2020 03:56 PM  |  Updated: March 30th 2020 04:01 PM

ਪਰਮੀਸ਼ ਵਰਮਾ ਵੀ ਦਿਹਾੜੀ ਮਜ਼ਦੂਰਾਂ ਦੀ ਮਦਦ ਲਈ ਆਏ ਅੱਗੇ, ਸ਼ਹਿਰ ਪਟਿਆਲਾ ‘ਚ ਵੰਡਣਗੇ ਲੋੜਵੰਦ ਲੋਕਾਂ ਨੂੰ ਰਾਸ਼ਨ, ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਦੋ ਨਵੇਂ ਵੀਡੀਓ ਸਾਹਮਣੇ ਆਏ ਨੇ । ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਲੋਕਲ ਪੁਲਿਸ ਤੋਂ ਆਗਿਆ ਲੈ ਕੇ ਹੁਣ ਉਹ ਕੱਲ੍ਹ ਤੋਂ ਪਟਿਆਲਾ ਸ਼ਹਿਰ ‘ਚ ਜਿੱਥੇ ਲੋਕਾਂ ਨੂੰ ਰਾਸ਼ਨ ਦੀ ਸਭ ਤੋਂ ਜ਼ਿਆਦਾ ਜਰੂਰਤ ਹੈ, ਉੱਥੇ ਆਪਣੀ ਟੀਮ ਤੇ ਲੋਕਲ ਪੁਲਿਸ ਦੇ ਨਾਲ ਮਿਲਕੇ ਰਾਸ਼ਨ ਵਾਲੇ ਪੈਕਟਜ਼ ਵੰਡਣਗੇ । ਇਨ੍ਹਾਂ ਪੈਕਟਾਂ ‘ਚ ਚਾਵਲ, ਆਟਾ, ਦਾਲਾਂ, ਤੇਲ, ਨਮਕ, ਮਸਾਲੇ ਹੋਣਗੇ ਜਿਸ ਨਾਲ ਲੋੜਵੰਦ ਲੋਕੀ ਆਪਣਾ ਪੇਟ ਭਰ ਸਕਣ ।

 

View this post on Instagram

 

A post shared by Punjabi Entertainment (@pollywoodista) on

ਜਿਵੇਂ ਕਿ ਸਭ ਜਾਣਦੇ ਹੀ ਨੇ ਹੀ ਨੇ ਪੂਰੀ ਦੁਨੀਆ ਕੋਰੋਨਾ ਦੀ ਮਾਰ ਝੱਲ ਰਹੀ ਹੈ । ਇਸ ਨਾਮੁਰਾਦ ਬਿਮਾਰੀ ਨੇ ਭਾਰਤ ‘ਚ ਵੀ ਬੜੀ ਤੇਜ਼ੀ ਦੇ ਨਾਲ ਆਪਣੇ ਪੈਰ ਪਸਾਰੇ ਲਏ ਨੇ । ਜਿਸਦੇ ਚੱਲਦੇ ਭਾਰਤ ਸਰਕਾਰ ਨੇ ਲਾਕਡਾਊਨ ਕੀਤਾ ਹੋਇਆ ਹੈ । ਪਰ ਇਸ ਦਾ ਅਸਰ ਦਿਹਾੜੀ ਕਰਨ ਵਾਲੇ ਪਰਿਵਾਰਾਂ ‘ਤੇ ਬਹੁਤ ਬੁਰਾ ਪਿਆ ਹੈ । ਕਿਉਂਕਿ ਇਹ ਉਹ ਲੋਕ ਨੇ ਜੋ ਰੋਜ ਕਮਾਉਂਦੇ ਨੇ ਤੇ ਉਸੇ ਕਮਾਈ ਦੇ ਨਾਲ ਉਨ੍ਹਾਂ ਦੇ ਘਰ ਦਾ ਚੁੱਲ੍ਹਾ ਚੱਲਦਾ ਹੈ । ਜਿਸਦੇ ਚੱਲਦੇ ਪੰਜਾਬੀ ਮਿਊਜ਼ਿਕ ਤੇ ਫ਼ਿਲਮੀ ਜਗਤ ਦੇ ਕਲਾਕਾਰ ਆਪਣੇ ਵੱਲੋਂ ਜਿੰਨੀ ਵੀ ਲੋਕਾਂ ਦੀ ਮਦਦ ਹੋ ਸਕਦੀ ਹੈ ਕਰ ਰਹੇ ਨੇ । ਜਿਸਦੇ ਚੱਲਦੇ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਵੀ ਅੱਗੇ ਆਏ ਨੇ । ਉਹ ਵੀ ਦਿਹਾੜੀ ਕਰਨ ਵਾਲੇ ਲੋਕਾਂ ਦੀ ਮਦਦ ਕਰਨਗੇ ਜਿਨ੍ਹਾਂ ਕੋਲ ਹਲੇ ਤੱਕ ਕੋਈ ਮਦਦ ਨਹੀਂ ਪਹੁੰਚੀ ਹੈ ।

 

View this post on Instagram

 

We all are Doing Our Part. Will Be Delivering Food/Rashan Packages around Patiala. Next Few Days. ??

A post shared by Parmish Verma (@parmishverma) on

ਇਸ ਤੋਂ ਪਹਿਲਾਂ ਰਣਜੀਤ ਬਾਵਾ, ਕੁਲਵਿੰਦਰ ਬਿਲਾ, ਗਗਨ ਕੋਕਰੀ, ਨਿੰਜਾ, ਗਿੱਪੀ ਗਰੇਵਾਲ ਦੀ ਟੀਮ ਤੇ ਕਈ ਹੋਰ ਪੰਜਾਬੀ ਕਲਾਕਾਰ ਲੋੜਵੰਦ ਲੋਕਾਂ ਦੀ ਮਦਦ ਲਈ ਆਪਣਾ ਯੋਗਦਾਨ ਪਾ ਚੁੱਕੇ ਨੇ ਤੇ ਪਾ ਰਹੇ ਨੇ । ਇਸ ਔਖੇ ਸਮੇਂ ‘ਚ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਪੰਜਾਬੀ ਕਲਾਕਾਰ ਤੇ ਸਮਾਜ ਸੇਵੀ ਸੰਸਥਾਵਾਂ ਵੱਧ ਚੜ੍ਹ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network