ਭਵਿੱਖ 'ਚ ਅੰਬਰ ਵਰਗੀਆਂ ਪੰਜ ਧੀਆਂ ਬਖਸ਼ੇ ਮੈਨੂੰ ਪਰਮਾਤਮਾ - ਪਰਮੀਸ਼ ਵਰਮਾ, ਦੇਖੋ ਵੀਡੀਓ

Written by  Aaseen Khan   |  January 29th 2019 12:24 PM  |  Updated: January 29th 2019 12:24 PM

ਭਵਿੱਖ 'ਚ ਅੰਬਰ ਵਰਗੀਆਂ ਪੰਜ ਧੀਆਂ ਬਖਸ਼ੇ ਮੈਨੂੰ ਪਰਮਾਤਮਾ - ਪਰਮੀਸ਼ ਵਰਮਾ, ਦੇਖੋ ਵੀਡੀਓ

ਅੰਬਰ ਵਰਗੀਆਂ ਪੰਜ ਧੀਆਂ ਬਖਸ਼ੇ ਮੈਨੂੰ ਪਰਮਾਤਮਾ - ਪਰਮੀਸ਼ ਵਰਮਾ : ਡਾਇਰੈਕਟਰ ਐਕਟਰ ਅਤੇ ਸਿੰਗਰ ਪਰਮੀਸ਼ ਵਰਮਾ ਸ਼ੋਸ਼ਲ ਮੀਡੀਆ 'ਤੇ ਅਕਸਰ ਹੀ ਬੱਚਿਆਂ ਨਾਲ ਪਿਆਰ ਜਤਾਉਂਦੇ ਰਹਿੰਦੇ ਹਨ। ਜ਼ਾਹਿਰ ਹੈ ਉਹਨਾਂ ਨੂੰ ਬੱਚੇ ਕਾਫੀ ਪਿਆਰੇ ਹਨ। ਪਰ ਅੰਬਰ ਨਾਮ ਦੀ ਇਸ ਕਿਊਟ ਜਿਹੀ ਬੱਚੀ ਨਾਲ ਪਰਮੀਸ਼ ਵਰਮਾ ਦਾ ਖਾਸ ਲਗਾਵ ਹੈ। ਉਹਨਾਂ ਦੇ ਇੰਸਟਾਗ੍ਰਾਮ 'ਤੇ ਅੰਬਰ ਨਾਲ ਕਈ ਤਸਵੀਰਾਂ ਅਤੇ ਵੀਡੀਓਜ਼ ਮਿਲ ਜਾਣਗੀਆਂ।

 

View this post on Instagram

 

I’m gonna File papers to Legally Adopt Amber... unless God himself promises me 5 Daughters like her in the Future ???

A post shared by Parmish Verma (@parmishverma) on

ਹਾਲ ਹੀ 'ਚ ਪਰਮੀਸ਼ ਵਰਮਾ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਅੰਬਰ ਦਾ ਚਿਹਰਾ ਚੁੰਮਦੇ ਨਜ਼ਰ ਆ ਰਹੇ ਹਨ। ਪਰਮੀਸ਼ ਵਰਮਾ ਨੇ ਇਸ ਵੀਡੀਓ ਦੀ ਕੈਪਸ਼ਨ 'ਚ ਕਾਫੀ ਮਹੱਤਵਪੂਰਨ ਸ਼ਬਦ ਲਿਖੇ ਹਨ ਉਹਨਾਂ ਲਿਖਿਆ ਕਿ "ਮੈਂ ਅੰਬਰ ਨੂੰ ਕਾਨੂੰਨੀ ਤਰੀਕੇ ਨਾਲ ਗੋਦ ਲੈਣਾ ਲਈ ਕਾਗਜ਼ ਦਾਖਲ ਕਰਨਾ ਚਾਹੁੰਦਾ ਹਾਂ , ਨਹੀਂ ਤਾਂ ਮੈਨੂੰ ਪਰਮਾਤਮਾ ਵਾਅਦਾ ਕਰਨ ਕਿ ਭਿਵੱਖ 'ਚ ਮੈਨੂੰ ਅੰਬਰ ਵਰਗੀਆਂ ਪੰਜ ਧੀਆਂ ਦੀ ਦਾਤ ਬਖਸ਼ਣ"।

ਹੋਰ ਵੇਖੋ : ਸੱਜਣ ਅਦੀਬ ਪਿੰਡ ਦੇ ਗਰਾਉਂਡ ‘ਚ ਵਹਾ ਰਹੇ ਨੇ ਖੂਬ ਪਸੀਨਾ ,ਦੇਖੋ ਵੀਡੀਓ

ਪਰਮੀਸ਼ ਵਰਮਾ ਦਾ ਅੰਬਰ ਨਾਲ ਇਹ ਪਿਆਰ ਦੇ ਪਿੱਛੇ ਵੀ ਅਹਿਮ ਕਹਾਣੀ ਹੈ। ਅਸਲ 'ਚ ਅੰਬਰ ਉਹਨਾਂ 20 ਸਾਲ ਪੁਰਾਣੇ ਦੋਸਤ ਦੀ ਬੇਟੀ ਹੈ। ਪਰਮੀਸ਼ ਵਰਮਾ ਅੰਬਰ ਨੂੰ ਆਪਣੀ ਬੇਟੀ ਦੀ ਤਰਾਂ ਹੀ ਪਿਆਰ ਕਰਦੇ ਹਨ। ਉਹ ਜਦੋਂ ਵੀ ਕੈਨੇਡਾ ਜਾਂਦੇ ਹਨ ਤਾਂ ਆਪਣਾ ਜ਼ਿਆਦਾਤਰ ਸਮਾਂ ਅੰਬਰ ਅਤੇ ਉਹਨਾਂ ਦੇ ਪਰਿਵਾਰ ਨਾਲ ਹੀ ਬਿਤਾਉਂਦੇ ਹਨ। ਪਰਮੀਸ਼ ਵਰਮਾ ਦਾ ਬੱਚਿਆਂ ਲਈ ਇਹ ਪਿਆਰ ਤਾਰੀਫ ਦੇ ਕਾਬਿਲ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network