ਅੱਜ ਹੈ ਦੇਸੀ ਕਰਿਊ ਸੱਤੇ ਦਾ ਜਨਮਦਿਨ, ਪਰਮੀਸ਼ ਵਰਮਾ ਨੇ ਵਿਸ਼ ਕਰਦੇ ਹੋਏ ਲਿਖਿਆ-‘ਵਾਹਿਗੁਰੂ ਦੁਨੀਆ ਦੀ ਹਰ ਖੁਸ਼ੀ ਬਖ਼ਸ਼ੇ’
ਪੰਜਾਬ ਦੇ ਖੰਨਾ ਸ਼ਹਿਰ ਨਾਲ ਸਬੰਧ ਰੱਖਣ ਵਾਲੇ ਸੱਤਪਾਲ ਸਿੰਘ ਮੱਲ੍ਹੀ ਜਿਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਦੇਸੀ ਕਰਿਊ ਸੱਤੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਜੀ ਹਾਂ ਸੱਤਪਾਲ ਤੇ ਗੋਲਡੀ ਦੀ ਜੋੜੀ ਜਿਸ ਨੂੰ ਦੇਸੀ ਕਰਿਊ ਵਾਲਿਆਂ ਦੇ ਨਾਲ ਜਾਣਿਆ ਜਾਂਦਾ ਹੈ । ਉਨ੍ਹਾਂ ਦਾ ਦੇਸੀ ਕਰਿਊ ਵਾਲੀ ਟੈਗ ਲਾਈਨ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਵੱਜ ਚੁੱਕੀ ਹੈ ।
View this post on Instagram
#HappyBirthday Satte, Waheguru Duniya Di Harr Khushi Bakshe.. Love You. “Rakh Beat Mera Bhra.”
ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਮਿਊਜ਼ਿਕ ਡਾਇਰੈਕਟਰ ਸੱਤਾ ਅੱਜ ਆਪਣਾ ਜਨਮਦਿਨ ਮਨਾ ਰਹੇ ਨੇ । ਉਨ੍ਹਾਂ ਦੇ ਪੱਕੇ ਮਿੱਤਰ ਪਰਮੀਸ਼ ਵਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਤਸਵੀਰ ਪਾ ਕੇ ਲਿਖਿਆ ਹੈ, ‘#HappyBirthday ਸੱਤੇ, ਵਾਹਿਗੁਰੂ ਦੁਨੀਆ ਦੀ ਹਰ ਖੁਸ਼ੀ ਬਖ਼ਸ਼ੇ । ਲਵ ਯੂ । “Rakh Beat Mera Bhra.” । ਇਸ ਪੋਸਟ ਨੂੰ ਇੱਕ ਲੱਖ ਤੋਂ ਵੱਧ ਲਾਈਕਸ ਤੇ ਵੱਡੀ ਗਿਣਤੀ ‘ਚ ਜਨਮਦਿਨ ਦੀਆਂ ਵਧਾਈਆਂ ਵਾਲੇ ਕਮੈਂਟਸ ਆ ਚੁੱਕੇ ਨੇ ।
View this post on Instagram
Happy Birthday Satpal Veere ? God Bless You ?@desicrewsatpalmalhi @desi_crew
ਉਧਰ ਜੱਸੀ ਗਿੱਲ ਤੇ ਲਾਡੀ ਚਾਹਲ ਤੇ ਕਈ ਹੋਰ ਕਲਾਕਾਰਾਂ ਨੇ ਦੇਸੀ ਕਰਿਊ ਸੱਤੇ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਨੇ ।
ਗੋਲਡੀ ਤੇ ਸੱਤਪਾਲ ਦੀ ਤਾਂ ਦੋਵਾਂ ਦੀ ਇਹ ਜੋੜੀ ਦੇਸੀ ਕਰਿਊ ਸੰਗੀਤ ਸਟੂਡੀਓ ਦੇ ਬੈਨਰ ਹੇਠ ਸੈਂਕੜੇ ਸੁਪਰ ਡੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੀ ਹੈ । ਦੇਸੀ ਕਰਿਊ ਨੇ ਬਹੁਤ ਸਾਰੇ ਨਾਮੀ ਗਾਇਕ ਜਿਵੇਂ ਪਰਮੀਸ਼ ਵਰਮਾ, ਗਿੱਪੀ ਗਰੇਵਾਲ, ਦਿਲਪ੍ਰੀਤ ਢਿੱਲੋਂ, ਕੰਵਰ ਗਰੇਵਾਲ, ਰਣਜੀਤ ਬਾਵਾ,ਅੰਮ੍ਰਿਤ ਮਾਨ, ਜੱਸੀ ਗਿੱਲ, ਬੱਬਲ ਰਾਏ ਵਰਗੇ ਕਈ ਨਾਮੀ ਗਾਇਕਾਂ ਦੇ ਗੀਤਾਂ ‘ਚ ਆਪਣੇ ਮਿਊਜ਼ਿਕ ਦਾ ਤੜਕਾ ਲਗਾ ਚੁੱਕੇ ਹਨ । ਇਸ ਜੋੜੀ ਨੇ ਪਾਲੀਵੁੱਡ ਦੀਆਂ ਕਈ ਫਿਲਮਾਂ ‘ਚ ਮਿਊਜ਼ਿਕ ਦੇ ਚੁੱਕੇ ਨੇ ।