ਪਰਮੀਸ਼ ਵਰਮਾ ਦੀ ਫ਼ਿਲਮ ‘ਤਬਾਹ’ ਦੀ ਸ਼ੂਟਿੰਗ ਹੋਈ ਸ਼ੁਰੂ, ਫ਼ਿਲਮ ਦੇ ਮਹੂਰਤ ਦਾ ਵੀਡੀਓ ਆਇਆ ਸਾਹਮਣੇ

written by Lajwinder kaur | January 17, 2022

ਗਾਇਕ/ਐਕਟਰ ਪਰਮੀਸ਼ ਵਰਮਾ Parmish Verma, ਜੋ ਕਿ ਹਰ ਵਾਰ ਦਰਸ਼ਕਾਂ ਦੇ ਲਈ ਕੁਝ ਵੱਖਰਾ ਲਿਆਉਣ ਦੀ ਕੋਸ਼ਿਸ ਕਰਦੇ ਹਨ। ਜਿਸ ਕਰਕੇ ਉਨ੍ਹਾਂ ਦੀ ਅਗਲੀ ਆਉਣ ਵਾਲੀ ਫ਼ਿਲਮ ਤਬਾਹ TABAAH ਪੋਸਟਰ ਤੋਂ ਬਾਅਦ ਹੀ ਚਰਚਾ ਬਣੀ ਹੋਈ ਹੈ। ਪੋਸਟਰ ਉੱਤੇ ਪਰਮੀਸ਼ ਵਰਮਾ ਦੀ ਲੁੱਕ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ। ਐਕਟਰ ਪਰਮੀਸ਼, ਜਿਸ ਨੂੰ ਸੁੰਦਰ ਫਿਗਰ ਤੇ ਫਿੱਟਨੈੱਸ ਫਰੀਕਰ ਲਈ ਜਾਣਿਆ ਜਾਂਦਾ ਹੈ, ਪਰ ਪੋਸਟਰ ‘ਚ ਪਰਮੀਸ਼ ਵਰਮਾ ਪੇਟ ਦੀ ਚਰਬੀ ਤੇ ਇੱਕ ਨਸ਼ੇੜੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਜਿਸ ਤੋਂ ਬਾਅਦ ਫੈਨਜ਼ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਹਨ।

tabaah Image Source: Instagram

ਹੋਰ ਪੜ੍ਹੋ : ਐਮੀ ਵਿਰਕ ਤੇ ਤਾਨਿਆ ਨੇ ਨਵੇਂ ਗੀਤ ‘ਤੇਰੀ ਜੱਟੀ’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਇਹ ਮਜ਼ੇਦਾਰ ਵੀਡੀਓ

ਦੱਸ ਦਈਏ ਫ਼ਿਲਮ ਦਾ ਮਹੂਰਤ ਹੋ ਗਿਆ ਹੈ। ਫ਼ਿਲਮ ਦੇ ਪਹਿਲੇ ਦਿਨ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਆ ਗਿਆ ਹੈ। ਜੀ ਹਾਂ ਪਰਮੀਸ਼ ਵਰਮਾ ਦੇ ਭਰਾ ਸੁੱਖਨ ਵਰਮਾ Sukhan Verma ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਫ਼ਿਲਮ ਦੇ ਡੇਅ ਵਨ ਦਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ‘ਚ ਮਹੂਰਤ ਸਮੇਂ ਹੁੰਦੀ ਪੂਜਾ, ਪਰਮੀਸ਼ ਵਰਮਾ ਆਪਣੇ ਪਿਤਾ ਤੋਂ ਆਸ਼ੀਰਵਾਦ ਲੈਂਦੇ ਹੋਏ ਤੇ ਆਪਣੀ ਟੀਮ ਨੂੰ ਗਾਈਡ ਕਰਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਪਰਮੀਸ਼ ਆਪਣੀ ਟੀਮ ਦੇ ਨਾਲ ਨਜ਼ਰ ਆ ਰਿਹਾ ਹੈ।

ਹੋਰ ਪੜ੍ਹੋ : ਕੈਟਰੀਨਾ ਕੈਫ ਨੇ ਬੈੱਡਰੂਮ ਤੋਂ ਸ਼ੇਅਰ ਕੀਤੀ ਸੈਲਫੀ, ਲਾਲ ਰੰਗ ਦੀ ਕਮੀਜ਼ ‘ਚ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ

Tabaah-Parmish

ਉੱਧਰ ਖੁਦ ਪਰਮੀਸ਼ ਵਰਮਾ ਨੇ ਵੀ ਸ਼ੂਟਿੰਗ ਸਮੇਂ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤੀਆਂ ਹਨ। ਜਿਸ ਚ ਉਹ ਆਪਣੇ ਸਾਥ ਕਲਾਕਾਰ ਧੀਰਜ ਕੁਮਾਰ ਦੇ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਫਰਸਟ ਸ਼ਡਿਊਲ #Tabaah Begins today, ਰੋਕੀ ਮੈਂਟਲ ਤੋਂ ਬਾਅਦ ਧੀਰਜ ਕੁਮਾਰ ਦੇ ਨਾਲ ਇੱਕ ਵਾਰ ਫਿਰ ਤੋਂ ਸਕਰੀਨ ਸ਼ੇਅਰ ਕਰਦੇ ਹੋਏ ਬਹੁਤ ਖੁਸ਼ ਹਾਂ...’। ਪ੍ਰਸ਼ੰਸਕ ਤੇ ਕਲਾਕਾਰ ਵੀ ਕਮੈਂਟ ਕਰਕੇ ਪਰਮੀਸ਼ ਵਰਮਾ ਨੂੰ ਸ਼ੁਭਕਾਮਨਾਵਾਂ ਦੇ ਰਹੇ ਹਨ।

 

 

View this post on Instagram

 

A post shared by Sukhan Verma (@sukhanvermaofficial)

You may also like