ਲੌਕ-ਅੱਪ 'ਚ ਨਿਕਲੇ ਪਾਇਲ ਰੋਹਤਗੀ ਦੇ ਹੰਝੂ, ਪਾਇਲ ਨੇ ਬਿਆਨ ਕੀਤਾ ਮਾਂ ਨਾਂ ਬਣ ਸਕਣ ਦਾ ਦਰਦ

written by Pushp Raj | April 27, 2022

ਲੌਕ-ਅੱਪ 'ਚ ਆਪਣੀਆਂ ਹਰਕਤਾਂ ਨਾਲ ਸੁਰਖੀਆਂ ਬਟੋਰ ਰਹੀ ਪਾਇਲ ਰੋਹਤਗੀ ਨੇ ਕੰਗਨਾ ਰਣੌਤ ਦੇ ਰਿਐਲਿਟੀ ਸ਼ੋਅ 'ਤੇ ਆਪਣਾ ਬਹੁਤ ਦਰਦਨਾਕ ਰਾਜ਼ ਸਾਂਝਾ ਕੀਤਾ ਹੈ। ਬਿੱਗ ਬੌਸ ਦੀ ਸਾਬਕਾ ਪ੍ਰਤੀਭਾਗੀ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁਲਾਸਾ ਕਰਦੇ ਹੋਏ ਰੋ ਪਈ।


ਪਾਇਲ ਰੋਹਤਗੀ ਨੇ ਕੈਮਰਿਆਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਬਾਂਝਪਨ ਦੇ ਮੁੱਦੇ ਬਾਰੇ ਗੱਲ ਕੀਤੀ। ਉਸ ਨੇ ਖੁਲਾਸਾ ਕੀਤਾ ਕਿ ਉਸ ਨੇ ਆਪਣੇ ਸਾਥੀ ਸੰਗਰਾਮ ਸਿੰਘ ਨੂੰ ਕਿਸੇ ਹੋਰ ਨਾਲ ਵਿਆਹ ਕਰਨ ਲਈ ਕਿਹਾ ਸੀ। ਕਿਉਂਕਿ ਉਹ ਗਰਭਵਤੀ ਨਹੀਂ ਹੋ ਸਕਦੀ ਸੀ।

ਉਸ ਨੇ ਅੱਗੇ ਕਿਹਾ ਕਿ ਉਹ ਉਦੋਂ ਵਿਆਹ ਕਰਨਾ ਚਾਹੁੰਦੀ ਸੀ ਜਦੋਂ ਉਹ ਗਰਭਵਤੀ ਹੋ ਸਕਦੀ ਸੀ ਪਰ ਉਨ੍ਹਾਂ ਦੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਮਾਂ ਨਹੀਂ ਬਣ ਸਕੀ।

ਪਾਇਲ ਰੋਹਤਗੀ ਨੇ ਅੱਗੇ ਕਿਹਾ ਕਿ ਉਸ ਨੇ ਆਈਵੀਐਫ ਤਕਨੀਕ ਰਾਹੀਂ ਵੀ ਮਾਂ ਬਨਣ ਦੀ ਕੋਸ਼ਿਸ਼ ਕੀਤੀ ਪਰ ਇਹ ਸਫਲ ਨਹੀਂ ਹੋ ਸਕਿਆ। ਉਹ ਰੋ ਪਈ ਅਤੇ ਬੱਚੇ ਨਾ ਹੋਣ ਅਤੇ ਮਾਂ ਨਾਂ ਬਣ ਸਕਣ ਦੇ ਦਰਦ ਬਾਰੇ ਗੱਲ ਕਰਦੀ ਨਜ਼ਰ ਆਈ।


ਪਾਇਲ ਨੇ ਕਿਹਾ, "ਮੇਰੇ ਬੱਚੇ ਨਹੀਂ ਹੋ ਸਕਦੇ। ਮੈਂ ਸੋਚਿਆ ਅਸੀਂ ਉਦੋਂ ਵਿਆਹ ਕਰਾਂਗੇ ਜਦੋਂ ਮੈਂ ਗਰਭਵਤੀ ਹੋ ਸਕਦੀ ਹਾਂ। ਇਸ ਲਈ, ਮੈਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਫਿੱਟ ਰਹਿਣਾ ਹੋਵੇਗਾ, ਅਦਾਕਾਰੀ 'ਤੇ ਧਿਆਨ ਦੇਣਾ ਚਾਹੀਦਾ ਹੈ ਅਤੇ ਜ਼ਿੰਦਗੀ ਨੂੰ ਅੱਗੇ ਵਧਾਉਣਾ ਹੋਵੇਗਾ। ਗਰਭਵਤੀ ਨਾ ਹੋਣਾ ਠੀਕ ਹੈ। 4- 5 ਸਾਲਾਂ ਤੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਨਹੀਂ ਹੋ ਰਿਹਾ। ਇਸ ਲਈ ਹੁਣ, ਸੰਗਰਾਮ ਨੂੰ ਇਹ ਪਤਾ ਲਗਾਉਣਾ ਪਏਗਾ ਅਤੇ ਮੈਨੂੰ ਲੱਗਦਾ ਹੈ ਕਿ ਉਸ ਨੇ ਇਹ ਸਮਝ ਲਿਆ ਹੈ ਕਿ ਮੈਂ ਗਰਭਵਤੀ ਨਹੀਂ ਹੋ ਸਕਦੀ। ਮੈਂ ਆਈਵੀਐਫ ਕੀਤਾ ਪਰ ਇਹ ਵੀ ਸਫਲ ਨਹੀਂ ਹੋਇਆ,"।

ਹੋਰ ਪੜ੍ਹੋ : ਆਲਿਆ ਭੱਟ ਦੇ ਇਸ ਹੈਂਡਬੈਗ ਤੇ ਸ਼ਰਟ ਦੀ ਕੀਮਤ ਜਾਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

ਉਸ ਨੇ ਅੱਗੇ ਕਿਹਾ, ਇਸ ਲਈ ਮੈਂ ਉਸ ਨੂੰ ਕਹਿੰਦੀ ਹਾਂ ਕੀ ਉਹ ਕਿਸੇ ਹੋਰ ਨਾਲ ਵਿਆਹ ਕਰਵਾ ਲਵੇ ਜੋ ਬੱਚੇ ਪੈਦਾ ਕਰ ਸਕੇ। ਕਦੇ ਕਦੇ ਮੈਂ ਉਸ ਨੂੰ ਅਜਿਹਾ ਬੋਲਦੀ ਹਾਂ। "

ਪਾਇਲ ਨੇ ਔਰਤਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ 20 ਦੀ ਉਮਰ ਵਿੱਚ ਹੋ ਤਾਂ ਆਪਣੇ ਐਗ ਫ੍ਰੀਜ਼ ਕਰੋ। ਜਦੋਂ ਤੁਸੀਂ ਆਪਣੇ ਐਗ ਫ੍ਰੀਜ਼ ਕਰਵਾਉਂਦੇ ਹੋ ਤਾਂ ਤੁਸੀ ਤੇ 30 ਤੇ 30 ਤੋਂ ਵੱਧ ਉਮਰ ਵਿਚਾਲੇ ਗਰਭ ਧਾਰਨ ਕਰਕੇ ਮਾਂ ਬਣ ਸਕਦੇ ਹੋ। "

You may also like