ਪਾਇਲ ਰੋਹਤਗੀ ਜਲਦ ਕਰਵਾਏਗੀ ਵਿਆਹ, ਵੀਡੀਓ ਸਾਂਝਾ ਕਰਕੇ ਫੈਨਸ ਨੂੰ ਦੱਸੀ ਖੁਸ਼ਖ਼ਬਰੀ

Written by  Shaminder   |  March 18th 2022 10:40 AM  |  Updated: March 18th 2022 10:43 AM

ਪਾਇਲ ਰੋਹਤਗੀ ਜਲਦ ਕਰਵਾਏਗੀ ਵਿਆਹ, ਵੀਡੀਓ ਸਾਂਝਾ ਕਰਕੇ ਫੈਨਸ ਨੂੰ ਦੱਸੀ ਖੁਸ਼ਖ਼ਬਰੀ

ਆਪਣੇ ਬਿਆਨਾਂ ਦੇ ਕਾਰਨ ਚਰਚਾ ‘ਚ ਰਹਿਣ ਵਾਲੀ ਪਾਇਲ ਰੋਹਤਗੀ (Payal Rohatgi) ਨੇ ਹੋਲੀ ‘ਤੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਖੁਸ਼ਖਬਰੀ ਦਿੱਤੀ ਹੈ । ਉਹ ਜਲਦ ਹੀ ਆਪਣੇ ਬੁਆਏ ਫ੍ਰੈਂਡ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ । ਉਸ ਨੇ ਇਸ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਸ ਦਾ ਬੁਆਏ ਫ੍ਰੈਂਡ ਸੰਗਰਾਮ ਸਿੰਘ ਨਜ਼ਰ ਆ ਰਿਹਾ ਹੈ । ਜਿਸ ‘ਚ ਸੰਗਰਾਮ ਸਿੰਘ ਪਾਇਲ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰ ਰਿਹਾ ਹੈ । ਸੰਗਰਾਮ ਸਿੰਘ ਦੱਸ ਰਿਹਾ ਹੈ ਕਿ ਉਸ ਨੁੇ ਮਾਰਚ ‘ਚ ਵਿਆਹ ਕਰਵਾਉਣ ਦੀ ਯੋਜਨਾ ਬਣਾਈ ਸੀ ।

payal Rohatgi ,,, image From instagram

ਹੋਰ ਪੜ੍ਹੋ : ਧਰਮਿੰਦਰ ਨੇ ਬੇਟੇ ਸੰਨੀ ਦਿਓਲ ਦੇ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

ਪਰ ਕੰਮ ਦੇ ਰੁਝੇਵਿਆਂ ਕਾਰਨ ਉਹ ਅਜਿਹਾ ਨਹੀਂ ਕਰ ਪਾਏ, ਪਰ ਹੁਣ ਉਹ ਦੋਵੇਂ ਜੁਲਾਈ ‘ਚ ਵਿਆਹ ਕਰਵਾਉਣਗੇ । ਜੁਲਾਈ ‘ਚ ਹੀ ਸੰਗਰਾਮ ਸਿੰਘ ਦਾ ਜਨਮ ਦਿਨ ਹੁੰਦਾ ਹੈ ਅਤੇ ਇਸੇ ਦੌਰਾਨ ਹੀ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ । ਦੱਸ ਦਈਏ ਕਿ ਦੋਵਾਂ ਦੀ ਮੁਲਾਕਾਤ ਇੱਕ ਰਿਆਲਟੀ ਸ਼ੋਅ ‘ਚ ਹੋਈ ਸੀ । ਪਾਇਲ ਅਤੇ ਸੰਗਰਾਮ ਨੇ ਇਸ ਤੋਂ ਬਾਅਦ ਹੀ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ ।

ਪਾਇਲ ਰੋਹਤਗੀ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਹਰ ਮੁੱਦੇ ‘ਤੇ ਆਪਣੀ ਬੇਬਾਕ ਰਾਏ ਰੱਖਦੀ ਰਹਿੰਦੀ ਹੈ । ਵਿਵਾਦਿਤ ਟਿੱਪਣੀਆਂ ਕਰਕੇ ਕਈ ਵਾਰ ਉਸ ਦਾ ਟਵਿੱਟਰ ਅਕਾਊਂਟ ਵੀ ਬੰਦ ਕਰ ਦਿੱਤਾ ਗਿਆ ਸੀ ।ਪਾਇਲ ਬਿੱਗ ਬੌਸ ਦਾ ਹਿੱਸਾ ਵੀ ਰਹਿ ਚੁੱਕੀ ਹੈ । ਬਿੱਗ ਬੌਸ ‘ਚ ਰਾਹੁਲ ਮਹਾਜਨ ਦੇ ਨਾਲ ਉਸ ਦੀ ਬਹੁਤ ਵਧੀਆ ਦੋਸਤੀ ਸੀ । ਇਸ ਤੋਂ ਇਲਾਵਾ ਉਹ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵੀ ਵਿਖਾ ਚੁੱਕੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network