ਤਾਪਸੀ ਪਨੂੰ ਤੇ ਅਨੁਰਾਗ ਦੇ ਘਰ ’ਤੇ ਹੋਈ ਛਾਪੇਮਾਰੀ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ’ਤੇ ਖੂਬ ਉਡਾ ਰਹੇ ਹਨ ਮਜ਼ਾਕ

written by Rupinder Kaler | March 04, 2021 10:20am

ਅਦਾਕਾਰਾ ਤਾਪਸੀ ਪਨੂੰ, ਨਿਰਦੇਸ਼ਕ ਅਨੁਰਾਗ ਕਸ਼ਯਪ, ਨਿਰਦੇਸ਼ਕ ਵਿਕਾਸ ਬਹਿਲ ਸਮੇਤ ਕੁਝ ਹੋਰ ਫ਼ਿਲਮੀ ਸਿਤਾਰਿਆਂ ਦੇ ਘਰ ਤੇ ਬੀਤੇ ਦਿਨ ਕਰ ਵਿਭਾਗ ਦੇ ਅਧਿਕਾਰੀਆਂ ਦੀ ਛਾਪੇਮਾਰੀ ਹੋਈ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੁਝ ਦਿਨ ਪਹਿਲਾਂ ਹੀ ਤਾਪਸੀ ਪਨੂੰ ਤੇ ਅਨੁਰਾਗ ਕਸ਼ਯਪ ਨੇ ਕੁਝ ਮੁੱਦਿਆਂ ਨੂੰ ਲੈ ਕੇ ਮੋਦੀ ਸਰਕਾਰ ਨੂੰ ਘੇਰਿਆ ਸੀ ।

ਹੋਰ ਪੜ੍ਹੋ :

ਜੱਸੀ ਗਿੱਲ ਨੇ ਗਾਇਕ ਬੱਬਲ ਰਾਏ ਨੂੰ ਕੁਝ ਇਸ ਤਰ੍ਹਾਂ ਦਿੱਤੀ ਜਨਮ ਦਿਨ ਦੀ ਵਧਾਈ

ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਛਾਪੇਮਾਰੀ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ । ਕੁਝ ਲੋਕਾਂ ਨੇ ਕਿਹਾ ਹੈ ‘ਤੁਹਾਨੂੰ ਬੋਲਣ ਦੀ ਆਜ਼ਾਦੀ ਹੈ, ਬੋਲਣ ਤੋਂ ਬਾਅਦ ਕਿਸੇ ਤਰ੍ਹਾਂ ਦੀ ਆਜ਼ਾਦੀ ਨਹੀਂ ਹੈ’ ।

ਸੋਸ਼ਲ ਮੀਡੀਆ ਤੇ ਇਸ ਰੇਡ ਨੂੰ ਲੈ ਕੇ ਕਾਫੀ ਮੀਮ ਵੀ ਬਣ ਰਹੇ ਹਨ । ਜਿਹੜੇ ਕਿ ਖੂਬ ਵਾਇਰਲ ਹੋ ਰਹੇ ਹਨ । ਇਸ ਮੁੱਦੇ ਨੂੰ ਲੈ ਕੇ ਦੇਸ਼ ਵਿੱਚ ਸਿਆਸਤ ਵੀ ਗਰਮਾ ਗਈ ਹੈ ।   ਮੋਦੀ ਸਰਕਾਰ ਨੂੰ ਲਗਾਤਾਰ ਘੇਰਿਆ ਜਾ ਰਿਹਾ ਹੈ ।

You may also like