ਦੁਨੀਆ ਦੀ ਸਭ ਤੋਂ ਛੋਟੀ ਮਹਿਲਾ Jyoti Amge ਦੀਆਂ ਤਸਵੀਰਾਂ ਲਈ ਫੋਟੋਗ੍ਰਾਫਰਸ ‘ਚ ਲੱਗੀ ਹੋੜ, ਵੀਡੀਓ ਵਾਇਰਲ

Written by  Shaminder   |  February 17th 2022 11:42 AM  |  Updated: February 17th 2022 11:42 AM

ਦੁਨੀਆ ਦੀ ਸਭ ਤੋਂ ਛੋਟੀ ਮਹਿਲਾ Jyoti Amge ਦੀਆਂ ਤਸਵੀਰਾਂ ਲਈ ਫੋਟੋਗ੍ਰਾਫਰਸ ‘ਚ ਲੱਗੀ ਹੋੜ, ਵੀਡੀਓ ਵਾਇਰਲ

ਜੋਤੀ (Jyoti Amge) ਦੁਨੀਆ ਦੀ ਸਭ ਤੋਂ ਛੋਟੀ ਮਹਿਲਾ (Samllest women) ਹੈ ਉਹ ਮੁੰਬਈ ‘ਚ ਪਹੁੰਚੀ । ਜਿੱਥੇ ਉਸ ਨੂੰ ਵੇਖਣ ਅਤੇ ਉਸਦੀ ਤਸਵੀਰ ਲੈਣ ਦੇ ਲਈ ਫੋਟੋਗ੍ਰਾਫਰਸ ‘ਚ ਹੋੜ ਜਿਹੀ ਲੱਗ ਗਈ ।ਜੋਤੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਜੋਤੀ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ ਅਤੇ ਉਸ ਦੇ ਮਾਪੇ ਉਸ ਦੇ ਨਾਲ ਹਨ । ਜੋਤੀ ਨੂੰ ਸ਼ਾਇਦ ਉਸ ਦੇ ਭਰਾ ਨੇ ਗੋਦ ਚੁੱਕਿਆ ਹੋਇਆ ਹੈ ਅਤੇ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ । ਜੋਤੀ ਦਾ ਕੱਦ ਮਹਿਜ਼ 63 ਸੈਂਟੀਮੀਟਰ ਹੈ ਅਤੇ ਜਿਸ ਦੇ ਚੱਲਦਿਆਂ ਉਸ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ‘ਚ ਦਰਜ ਹੈ ।

jyoti with parents image From instagram

ਹੋਰ ਪੜ੍ਹੋ : ਗਾਇਕਾ ਅਫਸਾਨਾ ਖਾਨ ਨੇ ਆਪਣੇ ਵਿਆਹ ਦੀ ਲੋਕੇਸ਼ਨ ਅਤੇ ਜਿਊਲਰੀ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਜੋਤੀ ਦਾ ਵਜ਼ਨ ਸਿਰਫ ਪੰਜ ਕਿਲੋ ਹੈ ਅਤੇ ਜੋਤੀ ਦੇ ਪਰਿਵਾਰ ‘ਚ ਉਹ ਸਭ ਤੋਂ ਛੋਟੀ ਹਾਈਟ ਦੀ ਮੈਂਬਰ ਹੈ । ਜੋਤੀ ਦੀਆਂ ਤਿੰਨ ਭੈਣਾਂ ਵੀ ਹਨ ਅਤੇ ਇੱਕ ਭਰਾ ਹੈ । ਜੋਤੀ ਬਤੌਰ ਪ੍ਰਤੀਭਾਗੀ ਬਿੱਗ ਬੌਸ 6 ਦਾ ਹਿੱਸਾ ਵੀ ਰਹਿ ਚੁੱਕੀ ਹੈ । ਇਸ ਤੋਂ ਇਲਾਵਾ ਜੋਤੀ ‘ਅਮੇਰੀਕਨ ਹਾਰਰ ਸਟੋਰੀ’ ‘ਚ ਵੀ ਕੰਮ ਕਰ ਚੁੱਕੀ ਹੈ ।

jyoti ,

ਇਸ ਸ਼ੋਅ ਦੇ ਨਾਲ ਜੋਤੀ ਨੂੰ ਕਾਫੀ ਲੋਕਪ੍ਰਿਯਤਾ ਵੀ ਮਿਲੀ ਅਤੇ ਉਸ ਦਾ ਸੁਫਨਾ ਬਾਲੀਵੁੱਡ ਦੇ ਵੱਡੇ ਵੱਡੇ ਸਟਾਰਸ ਦੇ ਨਾਲ ਕੰਮ ਕਰਨ ਦਾ ਹੈ । ਜੋਤੀ ਹੇਗਜੇ ਨੂੰ ਐਕੋਂਡ੍ਰਾਪਲਾਸੀਆ ਨਾਂਅ ਦੀ ਬੀਮਾਰੀ ਜੋ ਕਿ ਹੱਡੀਆਂ ਦੇ ਨਾਲ ਸਬੰਧਤ ਬੀਮਾਰੀ ਹੈ । ਇਸੇ ਬੀਮਾਰੀ ਦੇ ਕਾਰਨ ਉਸ ਦਾ ਕੱਦ ਨਹੀਂ ਵਧ ਸਕਿਆ । ਇਹ ਬੀਮਾਰੀ ਉਸ ਨੂੰ ਸਿਰਫ ਪੰਜ ਸਾਲ ਦੀ ਉਮਰ ‘ਚ ਹੋ ਗਈ ਸੀ । ਜਿਸ ਤੋਂ ਬਾਅਦ ਉਸ ਦਾ ਕੱਦ ਵੱਧਣਾ ਬੰਦ ਹੋ ਗਿਆ ਸੀ । ਜੋਤੀ ਨੂੰ ਕਈ ਸ਼ੋਅ ‘ਚ ਬੁਲਾਇਆ ਜਾਂਦਾ ਹੈ ।

 

View this post on Instagram

 

A post shared by Viral Bhayani (@viralbhayani)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network