ਬਾਲੀਵੁੱਡ ਐਕਟਰ Rajkummar Rao ਤੇ Patralekhaa ਦਾ ਹੋਇਆ ਵਿਆਹ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ 'ਤੇ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

written by Lajwinder kaur | November 16, 2021

ਬਾਲੀਵੁੱਡ ਐਕਟਰ ਰਾਜਕੁਮਾਰ ਰਾਓ (Rajkummar Rao) ਅਤੇ ਪਤਰਲੇਖਾ (Patralekhaa ) ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਜੀ ਹਾਂ ਦੋਵਾਂ ਦਾ ਵਿਆਹ ਚੰਡੀਗੜ੍ਹ ਦੇ ਓਬਰਾਏ ਸੁਖਵਿਲਾਸ ਹੋਟਲ ‘ਚ ਹੋਇਆ ਹੈ। ਰਾਜਕੁਮਾਰ ਰਾਓ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਇਹ ਵਿਆਹ ਕੱਲ ਯਾਨੀਕਿ 15 ਨਵੰਬਰ ਨੂੰ ਹੋਇਆ ਹੈ।

ਹੋਰ ਪੜ੍ਹੋ : ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਵੀ ਹੋਏ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਫੈਨ, ਇੰਸਟਾ ਸਟੋਰੀ ‘ਚ ਕਿਹਾ- ‘Sidhu MooseWala Love You Man’

Rajkummar Rao Image Source-instagram

ਖੁਦ ਰਾਜਕੁਮਾਰ ਰਾਏ ਨੇ ਵੀ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ - ''ਆਖਿਰਕਾਰ 11 ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਮਸਤੀ ਤੋਂ ਬਾਅਦ ਅੱਜ ਮੈਂ ਹਰ ਚੀਜ਼ ਦੇ ਨਾਲ ਵਿਆਹ ਕਰ ਲਿਆ ਹੈ ਜੋ ਮੇਰੇ ਕੋਲ ਹੈ, ਮੇਰੀ ਜੀਵਨ ਸਾਥੀ, ਮੇਰਾ ਸਭ ਤੋਂ ਵਧੀਆ ਦੋਸਤ, ਮੇਰਾ ਪਰਿਵਾਰ। ਤੁਹਾਡਾ ਪਤੀ ਕਹਾਉਣ ਤੋਂ ਮੇਰੇ ਲਈ ਇਸ ਤੋਂ ਵੱਡੀ ਕੋਈ ਖੁਸ਼ੀ ਨਹੀਂ ਹੈ। ਪਤਰਲੇਖਾ ਮੈਂ ਹਮੇਸ਼ਾ ਲਈ ਤੁਹਾਡਾ ਹਾਂ।” ਇਸ ਪੋਸਟ ਉੱਤੇ ਫ਼ਿਲਮੀ ਹਸਤੀਆਂ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਨਵੀਂ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਨੇ। ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਰਾਜ ਕੁਮਾਰ ਰਾਓ ਅਤੇ ਪਤਰਲੇਖਾ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੱਤੀ ਹੈ।

ਹੋਰ ਪੜ੍ਹੋ : ਪੰਜਾਬੀ ਗਾਇਕ ਕਮਲ ਖ਼ਾਨ ਬਣੇ ਪਿਤਾ, Children's Day ‘ਤੇ ਪਹਿਲੀ ਵਾਰ ਆਪਣੀ ਧੀ ਦੀ ਤਸਵੀਰ ਕੀਤੀ ਸਾਂਝੀ, ਕਲਾਕਾਰ ਵੀ ਦੇ ਰਹੇ ਨੇ ਵਧਾਈਆਂ

inside image of rajkumar rao wedding pic Image Source-instagram

ਦੱਸ ਦਈਏ ਦੋਵਾਂ ਦੀ ਮੰਗਣੀ ਹੋਣ ਤੋਂ ਬਾਅਦ ਹੁਣ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਮੰਗਣੀ ਦੇ ਨਾਲ-ਨਾਲ ਵਿਆਹ ਵੀ ਬੜੀ ਧੂਮ-ਧਾਮ ਨਾਲ ਹੋਇਆ। ਜਿੱਥੇ ਰਾਜ ਕੁਮਾਰ ਰਾਓ ਆਫ-ਵਾਈਟ ਰੰਗ ਦੀ ਸ਼ੇਰਵਾਨੀ ਵਿੱਚ ਨਜ਼ਰ ਆਏ, ਉੱਥੇ ਲਾਈਫ ਪਾਰਟਨਰ ਪਤਰਲੇਖਾ ਲਾਲ ਰੰਗ ਦੀ ਵਿਆਹ ਵਾਲੀ ਡਰੈੱਸ ਵਿੱਚ ਨਜ਼ਰ ਆਈ । ਸੋਸ਼ਲ਼ ਮੀਡੀਆ ਉੱਤੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਵੀ ਇਸ ਨਵੇਂ ਵਿਆਹੇ ਜੋੜੇ ਨੂੰ ਵਿਆਹ ਦੀਆਂ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ। ਦੱਸ ਦੇਈਏ ਕਿ ਰਾਜਕੁਮਾਰ ਰਾਓ ਅਤੇ ਪਤਰਾਲੇਖਾ ਦੀ ਮੰਗਣੀ ਚੰਡੀਗੜ੍ਹ ਦੇ ਲਗਜ਼ਰੀ ਰਿਜ਼ੋਰਟ ਦਿ ਓਬਰਾਏ ਸੁਖਵਿਲਾਸ 'ਚ ਹੋਈ ਹੈ। ਇਸ ਸਮਾਰੋਹ 'ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁਝ ਖ਼ਾਸ ਦੋਸਤ ਵੀ ਸ਼ਾਮਲ ਹੋਏ ਹਨ। ਰਾਜਕੁਮਾਰ ਅਤੇ ਪਤਰਾਲੇਖਾ ਦੀ ਮੰਗਣੀ 'ਚ ਬਾਲੀਵੁੱਡ ਨਿਰਦੇਸ਼ਕ ਫਰਾਹ ਖਾਨ, ਅਭਿਨੇਤਰੀ ਹੁਮਾ ਕੁਰੈਸ਼ੀ ਅਤੇ ਉਸ ਦਾ ਭਰਾ ਸਾਕਿਬ ਸਲੀਮ ਵੀ ਨਜ਼ਰ ਆਏ। ਜੇ ਗੱਲ ਕਰੀਏ ਰਾਜਕੁਮਾਰ ਰਾਓ ਦੇ ਕੰਮ ਦੀ ਤਾਂ ਉਹ ਹਾਲ ਹੀ 'ਚ ਕ੍ਰਿਤੀ ਸੈਨਨ ਨਾਲ 'ਹਮ ਦੋ ਹਮਾਰੇ ਦੋ' 'ਚ ਨਜ਼ਰ ਆਏ ਹਨ । ਇਹ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋਈ ਸੀ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਤੋਂ ਇਲਾਵਾ ਰਾਜਕੁਮਾਰ ਰਾਓ ਕਈ ਹੋਰ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by RajKummar Rao (@rajkummar_rao)

 

 

View this post on Instagram

 

A post shared by 🌸 Patralekhaa 🌸 (@patralekhaa)

You may also like