ਕਰੀਨਾ ਕਪੂਰ ਅਤੇ ਸੈਫ ਅਲੀ ਖ਼ਾਨ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦੀਆਂ ਤਸਵੀਰਾਂ ਹੋਈਆਂ ਵਾਇਰਲ
ਮਾਲਦੀਵ ‘ਚ ਕਰੀਨਾ ਕਪੂਰ (Kareena Kapoor) ਸੈਫ ਅਲੀ ਖ਼ਾਨ (Saif Ali Khan )ਦੇ ਜਨਮ ਦਿਨ ‘ਤੇ ਖੂਬ ਇਨਜੁਆਏ ਕਰ ਰਹੇ ਹਨ । ਪਰ ਇਸ ਤੋਂ ਪਹਿਲਾਂ ਘਰ ‘ਚ ਹੀ ਸੈਫ ਅਲੀ ਖ਼ਾਨ ਨੇ ਆਪਣੀ ਵੱਡੀ ਧੀ ਸਾਰਾ ਅਲੀ (Sara Ali Khan )ਖ਼ਾਨ ਦੇ ਨਾਲ ਬਰਥਡੇ ਮਨਾਇਆ । ਪਰ ਇਸ ਸਭ 'ਚ ਸਭ ਤੋਂ ਜ਼ਿਆਦਾ ਆਕ੍ਰਸ਼ਣ ਦਾ ਕੇਂਦਰ ਰਿਹਾ ਸੈਫ ਅਲੀ ਖ਼ਾਨ ਦਾ ਸਭ ਤੋਂ ਛੋਟਾ ਬੇਟਾ ਜੇਹ ਅਲੀ ਖ਼ਾਨ (Jeh Ali Khan) ।ਜੋ ਕਿ ਆਪਣੇ ਪਿਤਾ ਦੇ ਜਨਮ ਦਿਨ ‘ਤੇ ਨਜ਼ਰ ਆਇਆ ।
Image From Instagram
ਹੋਰ ਪੜ੍ਹੋ : ਕਰਮਜੀਤ ਅਨਮੋਲ ਅਤੇ ਨਰੇਸ਼ ਕਥੂਰੀਆ ਸੜਕਾਂ ‘ਤੇ ਮਸਤੀ ਕਰਦੇ ਆਏ ਨਜ਼ਰ, ਵੇਖੋ ਵੀਡੀਓ
ਸੋਸ਼ਲ ਮੀਡੀਆ ‘ਤੇ ਜੇਹ ਅਲੀ ਖ਼ਾਨ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਸਾਰਾ ਅਲੀ ਖ਼ਾਨ ਨੇ ਇਨ੍ਹਾਂ ਤਸਵੀਰਾਂ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।
Image From Instagram
ਜਿਸ ‘ਚ ਜੇਹ ਅਲੀ ਖ਼ਾਨ ਸਾਰਾ ਵੱਲ ਵੇਖਦਾ ਹੋਇਆ ਨਜ਼ਰ ਆ ਰਿਹਾ ਹੈ । ਇਹ ਤਸਵੀਰਾਂ ਕੁਝ ਹੀ ਪਲਾਂ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ।
View this post on Instagram
ਇਸ ਤੋਂ ਪਹਿਲਾਂ ਕਰੀਨਾ ਕਪੂਰ ਖ਼ਾਨ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਜਿਸ ‘ਚ ਜੇਹ ਅਲੀ ਖ਼ਾਨ ਵੀ ਦਿਖਾਈ ਦੇ ਰਿਹਾ ਸੀ । ਦੱਸ ਦਈਏ ਕਿ ਕਰੀਨਾ ਕਪੂਰ ਖ਼ਾਨ ਮਾਲਦੀਵ ‘ਚ ਸੈਫ ਅਲੀ ਖ਼ਾਨ ਦੇ ਜਨਮ ਦਿਨ ‘ਤੇ ਛੁੱਟੀਆਂ ਬਿਤਾਉਣ ਗਈ ਹੈ ।