ਕਰੀਨਾ ਕਪੂਰ ਖ਼ਾਨ ਦੇ ਛੋਟੇ ਬੇਟੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ

written by Shaminder | October 21, 2021

ਕਰੀਨਾ ਕਪੂਰ ਖ਼ਾਨ (Kareena Kapoor Khan) ਦੇ ਛੋਟੇ ਬੇਟੇ (Son) ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ।ਕਰੀਨਾ ਕਪੂਰ ਦੇ ਬੇਟੇ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਕਰੀਨਾ ਦਾ ਬੇਟਾ ਨੈਨੀ ਦੀ ਗੋਦ ‘ਚ ਨਜ਼ਰ ਆ ਰਿਹਾ ਹੈ ਅਤੇ ਪਾਰਟੀ ‘ਚ ਜਾਣ ਲਈ ਤਿਆਰ ਹੈ । ਜੇਹ ਅਲੀ ਖ਼ਾਨ ਅੰਮ੍ਰਿਤਾ ਅਰੋੜਾ ਦੇ ਬੇਟੇ ਦੇ ਜਨਮ ਦਿਨ ‘ਤੇ ਗਿਆ ਸੀ ।

Kareena Kapoor pp-min (1) image From instagram

ਹੋਰ ਪੜ੍ਹੋ : ਇਸ ਡਰ ਕਰਕੇ ਕਰਣ ਔਜਲਾ ਨੇ ਪੂਰਾ ਇੱਕ ਸਾਲ ਕਿਸੇ ਮਿਊਜ਼ਿਕ ਵੀਡੀਓ ਵਿੱਚ ਨਹੀਂ ਕੀਤਾ ਕੰਮ

ਹਾਲਾਂਕਿ ਕਰੀਨਾ ਕਪੂਰ ਇਸ ਦੌਰਾਨ ਨਜ਼ਰ ਨਹੀਂ ਆਈ, ਪਰ ਉਸ ਦਾ ਬੇਟੇ ਦੀਆਂ ਤਸਵੀਰਾਂ ਛਾਈਆਂ ਰਹੀਆਂ । ਕਰੀਨਾ ਕਪੂਰ ਦੇ ਬੇਟੇ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ । ਤੈਮੂਰ ਅਲੀ ਖ਼ਾਨ ਦੇ ਵਾਂਗ ਜੇਹ ਅਲੀ ਖ਼ਾਨ ਵੀ ਸੁਰਖੀਆਂ ‘ਚ ਰਹਿੰਦਾ ਹੈ ।

Kareena Kapoor Ali khan pp-min Image From Instagram

ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰਾਜੈਕਟਸ ‘ਤੇ ਉਹ ਕੰਮ ਕਰ ਰਹੀ ਹੈ । ਕਰੀਨਾ ਕਪੂਰ ਨੇ ਸੈਫ ਅਲੀ ਖ਼ਾਨ ਦੇ ਨਾਲ ਕੁਝ ਸਮਾਂ ਪਹਿਲਾਂ ਲਵ ਮੈਰਿਜ ਕਰਵਾਈ ਸੀ । ਕਰੀਨਾ ਦਾ ਸੈਫ ਦੇ ਨਾਲ ਪਹਿਲਾ ਵਿਆਹ ਹੈ, ਜਦੋਂਕਿ ਸੈਫ ਅਲੀ ਖ਼ਾਨ ਦਾ ਦੂਜਾ ਵਿਆਹ ਹੈ । ਇਸ ਤੋਂ ਪਹਿਲਾਂ ਸੈਫ ਨੇ ਅੰਮ੍ਰਿਤਾ ਸਿੰਘ ਦੇ ਨਾਲ ਵਿਆਹ ਕਰਵਾਇਆ ਸੀ ।

 

View this post on Instagram

 

A post shared by Bollywood Pap (@bollywoodpap)

You may also like