ਗੋਰੇ ਵੀ ਪਸੰਦ ਕਰਦੇ ਹਨ ਸੁਰਜੀਤ ਬਿੰਦਰਖੀਆ ਦੇ ਗਾਣੇ, ਵੀਡਿਓ ਦੇਖ ਕੇ ਦੱਸੋ ਕਿਸ ਤਰ੍ਹਾਂ ਦਾ ਲੱਗਿਆ ਗਾਣਾ 

Written by  Rupinder Kaler   |  February 16th 2019 01:59 PM  |  Updated: February 16th 2019 02:00 PM

ਗੋਰੇ ਵੀ ਪਸੰਦ ਕਰਦੇ ਹਨ ਸੁਰਜੀਤ ਬਿੰਦਰਖੀਆ ਦੇ ਗਾਣੇ, ਵੀਡਿਓ ਦੇਖ ਕੇ ਦੱਸੋ ਕਿਸ ਤਰ੍ਹਾਂ ਦਾ ਲੱਗਿਆ ਗਾਣਾ 

ਪੰਜਾਬੀ ਮਿਊਜ਼ਿਕ ਇੰਡਸਟਰੀ ਲਗਾਤਾਰ ਤਰੱਕੀ ਕਰ ਰਹੀ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪੰਜਾਬੀ ਗਾਣੇ ਸਮਝ ਨਹੀਂ ਆਉਂਦੇ ਉਹ ਲੋਕ ਵੀ ਅੱਜ ਦੇ ਦੌਰ ਵਿੱਚ ਪੰਜਾਬੀ ਗਾਣੇ ਸੁਣ ਰਹੇ ਹਨ । ਜੇਕਰ ਗਾਇਕ ਸੁਰਜੀਤ ਬਿੰਦਰਖੀਆ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਸਨ । ਉਹਨਾਂ ਦੇ ਜ਼ਿਆਦਾਤਰ ਗਾਣੇ ਭੰਗੜੇ ਲਈ ਹੁੰਦੇ ਸਨ । ਇਸ ਲਈ ਉਹਨਾਂ ਦੇ ਗਾਣਿਆਂ ਤੇ ਗੋਰੇ ਵੀ ਨੱਚਦੇ ਹੋਏ ਦਿਖਾਈ ਦੇ ਜਾਂਦੇ ਹਨ ।

Throwback Video: Polish Guy Singing Surjit Bindrakhia's Song 'Mukhda Dekh Ke' Will Make Your Day Throwback Video: Polish Guy Singing Surjit Bindrakhia's Song 'Mukhda Dekh Ke' Will Make Your Day

ਏਨੀਂ ਦਿਨੀ ਸ਼ੋਸਲ ਮੀਡੀਆ ਤੇ ਇੱਕ ਗੋਰੇ ਦੀ ਵੀਡਿਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਗੋਰਾ ਬਿੰਦਰਖੀਆ ਦਾ ਹਿੱਟ ਗਾਣਾ ਮੁੱਖੜਾ ਵੇਖਕੇ ਮਰ ਗਿਆ ਨੀ ਗਾ ਰਿਹਾ ਹੈ । ਇਹ ਵੀਡਿਓ ਭਾਵੇਂ ਪੁਰਾਣੀ ਹੈ ਪਰ ਇਹ ਵੀਡਿਓ ਹੁਣ ਵਾਇਰਲ ਹੋ ਰਹੀ ਹੈ । ਲੋਕ ਇਸ ਵੀਡਿਓ ਤੇ ਲਗਾਤਾਰ ਸ਼ੇਅਰ ਕਰ ਰਹੇ ਹਨ ।

https://www.facebook.com/Punjab2000/videos/10156486861143330/?v=10156486861143330

ਬਿੰਦਰਖੀਆ ਦੇ ਇਸ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ 90 ਦੇ ਦਹਾਕੇ ਦਾ ਹਿੱਟ ਗੀਤ ਰਿਹਾ ਹੈ । ਤੁਸੀਂ ਇਸ ਵੀਡਿਓ ਵਿੱਚ ਦੇਖ ਸਕਦੇ ਹੋ ਕਿ ਵੀਡਿਓ ਵਿੱਚ ਗੋਰਾ ਗਾਣਾ ਵੀ ਗਾ ਰਿਹਾ ਹੈ ਤੇ ਉਸ ਨੂੰ ਗਾਣੇ ਦਾ ਹਰ ਲਫਜ਼ ਯਾਦ ਹੈ ।

https://www.youtube.com/watch?v=FlvUFD24mT8


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network