ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਕਰ ਰਹੇ ਨੇ ਫ਼ਤਿਹਵੀਰ ਦੀ ਸਲਾਮਤੀ ਲਈ ਅਰਦਾਸਾਂ

Written by  Lajwinder kaur   |  June 10th 2019 10:11 AM  |  Updated: June 10th 2019 10:11 AM

ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਕਰ ਰਹੇ ਨੇ ਫ਼ਤਿਹਵੀਰ ਦੀ ਸਲਾਮਤੀ ਲਈ ਅਰਦਾਸਾਂ

ਸੰਗਰੂਰ ਦੇ ਪਿੰਡ ਭਗਵਾਨਪੁਰਾ ਵਿਚ ਰਹਿਣ ਵਾਲਾ ਦੋ ਸਾਲ ਦਾ ਬੱਚਾ ਫ਼ਤਿਹਵੀਰ ਜੋ ਕਿ ਵੀਰਵਾਰ ਨੂੰ 4 ਵਜੇ ਦੇ ਕਰੀਬ 145 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਾ ਗਿਆ ਸੀ ਤੇ ਅਜੇ ਵੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਤਕਰੀਬਨ 89 ਘੰਟੇ ਸਮਾਂ ਬੀਤ ਚੁੱਕਾ ਹੈ ਤੇ ਅਜੇ ਵੀ ਫ਼ਤਿਹਵੀਰ ਨੂੰ ਬਚਾਉਣ ਲਈ ਰੈਸਕਿਊ ਟੀਮਾਂ ਦੇ ਹੱਥ ਖਾਲੀ ਹਨ। ਹਰ ਵਿਅਕਤੀ ਦੀਆਂ ਅੱਖਾਂ ਫਤਿਹਵੀਰ ਨੂੰ ਉਡੀਕ ਰਹੀਆਂ ਹਨ। 10 ਜੂਨ ਯਾਨੀਕਿ ਕਿ ਅੱਜ ਫ਼ਤਿਹਰਵੀਰ ਦਾ ਜਨਮ ਦਿਨ ਵੀ ਹੈ।

View this post on Instagram

 

???

A post shared by Gippy Grewal (@gippygrewal) on

ਜਿੱਥੇ ਦੁਨੀਆਂ ਭਰ ‘ਚ ਫਤਿਹਵੀਰ ਲਈ ਦੁਆਵਾਂ ਕੀਤੀਆਂ ਜਾ ਰਹੀਆਂ ਹਨ, ਉੱਥੇ ਹੀ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਉਸ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ। ਪੰਜਾਬੀ ਇੰਸਡਸਟਰੀ ਦੇ ਨਾਮੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਫ਼ਤਿਹਵੀਰ ਦੀ ਤਸਵੀਰ ਸਾਂਝੀ ਕਰਦੇ ਹੋਏ ਉਸ ਦੀ ਸਲਾਮਤੀ ਲਈ ਪੋਸਟ ਪਾਈ ਹੈ।

ਗਾਇਕ ਗੁਲਾਬ ਸਿੱਧੂ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਫ਼ਤਿਹਵੀਰ ਦੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਸਤਿ ਸ੍ਰੀ ਅਕਾਲ ਜੀ ਮੈਂ ਬਹੁਤ ਦਿਨਾਂ ਤੋਂ ਦੇਖ ਰਿਹਾ ਬੱਚੇ ਫ਼ਤਿਹਵੀਰ ਨੂੰ ਪਰ ਅੱਜ ਰੋਸ ‘ਚ ਇਹ ਪੋਸਟ ਪਾ ਰਿਹਾ ਵੀ ਸਾਡੀਆਂ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਬਾਕੀ ਵਾਹਿਗੂਰੂ ਮਿਹਰ ਕਰੇ ਆਓ ਸਾਰੇ ਦੁਆ ਕਰੀਏ ਫਤਿਹ ਤੰਦਰੁਸਤ ਹੋਵੇ #wmk’

View this post on Instagram

 

Hey Rabba taras kha bachhe tey ?? #fatehveer #sachinahuja

A post shared by Sachin Ahuja (@thesachinahuja) on

ਹੋਰ ਵੇਖੋ: ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਬੋਰਵੈੱਲ ‘ਚ ਡਿੱਗਿਆ ਬੱਚਾ ਫ਼ਤਿਹਵੀਰ ਸਹੀ ਸਲਾਮਤ ਬਾਹਰ ਨਿਕਲ ਆਵੇ-ਲਖਵਿੰਦਰ ਵਡਾਲੀ

 

View this post on Instagram

 

??? #prayforfatehveer

A post shared by Rupinder Handa (@rupinderhandaofficial) on

ਇਸ ਤੋਂ ਇਲਾਵਾ ਸੁਰਾਂ ਦੇ ਮਾਲਿਕ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਫ਼ਤਿਹਵੀਰ ਦੀ ਸਲਾਮਤੀ ‘ਚ ਪੋਸਟ ਪਾਈ ਹੈ। ਇਸ ਤੋਂ ਇਲਾਵਾ ਗਾਇਕਾ ਰੁਪਿੰਦਰ ਹਾਂਡਾ ਨੇ ਵੀ ਅਰਦਾਸ ਕਰਦੇ ਹੋਏ  ਫ਼ਤਿਹਵੀਰ ਦੇ ਸਹੀ ਸਲਾਮਤ ਬਾਹਰ ਨਿਕਲਣ ਦੀ ਕਾਮਨਾ ਕੀਤੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network