ਪਿਤਾ ਦੇ ਦਿਹਾਂਤ ਤੋਂ ਬਾਅਦ ਡਾਕੂ ਪਰਿਵਾਰ ਦੇ ਪੁੱਤ ਨੇ ਸਾਂਝੀ ਕੀਤੀ ਭਾਵੁਕ ਪੋਸਟ

Written by  Shaminder   |  January 09th 2024 10:30 AM  |  Updated: January 09th 2024 10:30 AM

ਪਿਤਾ ਦੇ ਦਿਹਾਂਤ ਤੋਂ ਬਾਅਦ ਡਾਕੂ ਪਰਿਵਾਰ ਦੇ ਪੁੱਤ ਨੇ ਸਾਂਝੀ ਕੀਤੀ ਭਾਵੁਕ ਪੋਸਟ

ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਡਾਕੂ ਪਰਿਵਾਰ (Daaku Family)ਜਿਨ੍ਹਾਂ ਦੇ ਵੱਲੋਂ ਸੋਸ਼ਲ ਮੀਡੀਆ ‘ਤੇ ਅਕਸਰ ਹਾਸੋਹੀਣੀਆਂ ਵੀਡੀਓਜ਼ ਦੇ ਨਾਲ ਦਰਸ਼ਕਾਂ ਦੇ ਢਿੱਡੀਂ ਪੀੜਾਂ ਪਾਈਆਂ ਜਾਂਦੀਆਂ ਹਨ । ਪਰ ਹੁਣ ਇਸ ਪਰਿਵਾਰ ‘ਚ ਗਮਾਂ ਨੇ ਪੈਰ ਪਸਾਰ ਲਏ ਹਨ । ਕਿਉਂਕਿ ਇਨ੍ਹਾਂ ਵੀਡੀਓਜ਼ ‘ਚ ਨਜ਼ਰ ਆਉਣ ਵਾਲੇ ਬਾਪੂ ਜੀ ਦਾ ਦਿਹਾਂਤ ਹੋ ਗਿਆ ਹੈ । ਹੁਣ ਬਾਪੂ ਜੀ ਦੇ ਪੁੱਤਰ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਬਾਪੂ ਜੀ ਦੇ ਦਿਹਾਂਤ ਬਾਰੇ ਦੱਸਿਆ ਹੈ । ਉਨ੍ਹਾਂ  ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਮੈਂ ਸਭ ਨੂੰ ਦੱਸਣਾ ਚਾਹੁੰਦਾ ਹਾਂ ਕਿ ਡੈਡੀ ਨੂੰ ਪੰਜ ਤਰੀਕ ਦੀ ਰਾਤ ਨੂੰ ਹਾਰਟ ਅਟੈਕ ਆਇਆ ਸੀ । ਜਿਸ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ।ਮਿਹਰ ਕਰੇ ਵਾਹਿਗੁਰੂ ਮੇਰੇ ਡੈਡੀ ਨੂੰ ਆਪਦੇ ਚਰਨਾਂ ‘ਚ ਨਿਵਾਸ ਦੇਣ, ਮਿਸ ਯੂ ਬਾਪੂ’। ਉਸ ਨੇ ਆਪਣੇ ਬਾਪੂ ਜੀ ਦੇ ਨਾਲ ਵੀਡੀਓ ਸਾਂਝਾ ਕਰਦੇ ਹੋਏ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ। 

Daaku Family.jpg

ਹੋਰ ਪੜ੍ਹੋ : ਇਸ ਤਰ੍ਹਾਂ ਦੇ ਮੁੰਡੇ ਦੇ ਨਾਲ ਵਿਆਹ ਕਰਵਾਉਣਾ ਪਸੰਦ ਕਰੇਗੀ ਨਿਮਰਤ ਖਹਿਰਾ

ਫੈਨਸ ਨੇ ਦਿੱਤੇ ਰਿਐਕਸ਼ਨ 

ਜਿਉਂ ਹੀ ਡਾਕੂ ਪਰਿਵਾਰ ਦੇ ਇਸ ਮੁੰਡੇ ਨੇ ਸੋਸ਼ਲ ਮੀਡੀਆ ‘ਤੇ ਆਪਣੇ ਪਿਤਾ ਦੀ ਮੌਤ ਦੇ ਕਾਰਨ ਦਾ ਖੁਲਾਸਾ ਕੀਤਾ ਤਾਂ ਫੈਨਸ ਨੇ ਉਸ ਨੂੰ ਧਰਵਾਸ ਦੇਣਾ ਸ਼ੁਰੂ ਕਰ ਦਿੱਤਾ । ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ‘ਬੜਾ ਮਾੜਾ ਹੋਇਆ ਵੀਰ ਜੀ, ਵਿਸ਼ਵਾਸ਼ ਨਹੀਂ ਹੋ ਰਿਹਾ ਕਦੇ ਕਿਸੇ ਦਾ ਪਿਓ ਉਸ ਤੋਂ ਦੂਰ ਨਾ ਹੋਵੇ। ਇੱਕ ਹੋਰ ਨੇ ਲਿਖਿਆ ‘ਬਹੁਤ ਮਾੜਾ ਹੋਇਆ’।ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ ‘ਨਜ਼ਰ ਹੀ ਲੱਗ ਗਈ ਲੱਗਦਾ, ਇੱਦਾਂ ਲੱਗ ਰਿਹਾ ਜਿਸ ਤਰ੍ਹਾਂ ਕੋਈ ਆਪਣਾ ਦੂਰ ਹੋਇਆ ਹੋਵੇ’। 

Daaku 3.jpg

ਇੱਕ ਹੋਰ ਨੇ ਦੁੱਖ ਦੀ ਇਸ ਘੜੀ ‘ਚ ਪਰਿਵਾਰ ਨਾਲ ਦੁੱਖ ਜਤਾਉਂਦਿਆਂ ਲਿਖਿਆ ‘ਬਹੁਤ ਦੁੱਖ ਦੀ ਘੜੀ ਹੈ ਵੀਰ ‘ਤੇ । ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ’। ਇੱਕ ਹੋਰ ਸੋਸ਼ਲ ਮੀਡੀਆ ਨੇ ਲਿਖਿਆ ਬਹੁਤ ਹੀ ਬੁਰਾ ਹੋਇਆ ਬਾਈ ਆਪ ਤਿੰਨੋ ਬਹੁਤ ਸੁੰਦਰ ਲੱਗਦੇ ਸੀ । ਨਜ਼ਰ ਲੱਗ ਗਈ…ਬਹੁਤ ਅਫਸੋਸ ਹੋਇਆ’। 

ਸੋਸ਼ਲ ਮੀਡੀਆ ‘ਤੇ ਸਰਗਰਮ ਸੀ ਪਰਿਵਾਰ 

ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਇਹ ਪਰਿਵਾਰ ਕਾਫੀ ਪ੍ਰਸਿੱਧ ਸੀ ਅਤੇ ਅਕਸਰ ਆਪਣੀਆਂ ਵੀਡੀਓਜ਼ ਦੇ ਨਾਲ ਲੋਕਾਂ ਦਾ ਦਿਲ ਪਰਚਾਉਂਦੇ ਸੀ । 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network