ਕੀ ਅਮਰ ਸਿੰਘ ਚਮਕੀਲਾ ਨੇ ਗੁਰਮੇਲ ਕੌਰ ਤੋਂ ਪੈਸੇ ਦੇ ਦਮ ‘ਤੇ ਆਪਣੀ ਆਜ਼ਾਦੀ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ! ਜਾਣੋ ਪੂਰੀ ਕਹਾਣੀ

ਇਮਤਿਆਜ਼ ਅਲੀ ਨੇ ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਫ਼ਿਲਮ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ।ਇਮਤਿਆਜ਼ ਅਲੀ ਨੇ ਦੱਸਿਆ ਕਿ ਦਿਲਜੀਤ ਚਮਕੀਲਾ ਦੀ ਪਹਿਲੀ ਪਤਨੀ ਬਾਰੇ ਗੱਲ ਕਰਨ ‘ਚ ਅਸਹਿਜ ਮਹਿਸੂਸ ਕਰਦਾ ਸੀ ।

Reported by: PTC Punjabi Desk | Edited by: Shaminder  |  May 14th 2024 04:18 PM |  Updated: May 14th 2024 04:18 PM

ਕੀ ਅਮਰ ਸਿੰਘ ਚਮਕੀਲਾ ਨੇ ਗੁਰਮੇਲ ਕੌਰ ਤੋਂ ਪੈਸੇ ਦੇ ਦਮ ‘ਤੇ ਆਪਣੀ ਆਜ਼ਾਦੀ ਖਰੀਦਣ ਦੀ ਕੋਸ਼ਿਸ਼ ਕੀਤੀ ਸੀ ! ਜਾਣੋ ਪੂਰੀ ਕਹਾਣੀ

ਇਮਤਿਆਜ਼ ਅਲੀ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ (Amar Singh Chamkila) ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਸੀ । ਇਸ ਫ਼ਿਲਮ ‘ਚ ਪਰਣੀਤੀ ਚੋਪੜਾ ਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ । ਪਰ ਇਸ ਤੋਂ ਬਾਅਦ ਇਸ ਫ਼ਿਲਮ ਦੇ ਅਸਲ ਕਿਰਦਾਰਾਂ ਅਮਰਜੋਤ ਤੇ ਅਮਰ ਸਿੰਘ ਚਮਕੀਲਾ ਦੇ ਨਾਲ ਜੁੜੀਆਂ ਕਈ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਹਨ ।

ਹੋਰ ਪੜ੍ਹੋ : ਦੋਸਤ ਤੋਂ ਬਾਅਦ ਪ੍ਰੀਤ ਸਿਆਂ ਦੇ ਜੀਜੇ ਦਾ ਹੋਇਆ ਦਿਹਾਂਤ, ਭਾਵੁਕ ਪੋਸਟ ਕੀਤੀ ਸਾਂਝੀ

ਇਮਤਿਆਜ਼ ਅਲੀ ਨੇ ਫ਼ਿਲਮ ਦੀ ਪ੍ਰਮੋਸ਼ਨ ਦੇ ਦੌਰਾਨ ਫ਼ਿਲਮ ਦੇ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਸਨ।ਇਮਤਿਆਜ਼ ਅਲੀ ਨੇ ਦੱਸਿਆ ਕਿ ਦਿਲਜੀਤ ਚਮਕੀਲਾ ਦੀ ਪਹਿਲੀ ਪਤਨੀ ਬਾਰੇ ਗੱਲ ਕਰਨ ‘ਚ ਅਸਹਿਜ ਮਹਿਸੂਸ ਕਰਦਾ ਸੀ ।ਕਿਉਂਕਿ ਉਸ ਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਚਮਕੀਲਾ ਨੂੰ ਆਪਣੇ ਇਸ ਨਵੇਂ ਰਿਸ਼ਤੇ ਦੇ ਬਾਰੇ ਦੱਸਦਿਆਂ ਉਸ ਨੂੰ ਕਿਵੇਂ ਮਹਿਸੂਸ ਹੋਇਆ ਹੋਵੇਗਾ।

ਜਿਸ ਤੋਂ ਬਾਅਦ ਫ਼ਿਲਮ ਨਿਰਮਾਤਾ ਨੇ ਸੁਝਾਅ ਦਿੱਤਾ ਕਿ ਚਮਕੀਲਾ ਨੇ ਆਪਣੀ ਸਥਿਤੀ ਬਾਰੇ ਸ਼ਰਮਿੰਦਗੀ ਮਹਿਸੂਸ ਕਰਦੇ ਹੋਏ ਪੈਸੇ ਦੇ ਨਾਲ ਗੁਰਮੇਲ ਕੌਰ ਤੋਂ ਆਪਣੀ ‘ਆਜ਼ਾਦੀ’ ਖਰੀਦਣ ਦੀ ਕੋਸ਼ਿਸ਼ ਕੀਤੀ ਸੀ। ਇੱਕ ਇੰਟਰਵਿਊ ‘ਚ ਇਮਤਿਆਜ਼ ਅਲੀ ਨੇ ਦੱਸਿਆ ਸੀ ਕਿ ‘ਇੱਕ ਅਦਾਕਾਰ ਦੇ ਤੌਰ ‘ਤੇ ਦਿਲਜਤ ਬਹੁਤ ਸੰਵੇਦਨਸ਼ੀਲ ਹੈ। ਜਦੋਂ ਵੀ ਗੁਰਮੇਲ ਦੀ ਗੱਲ ਆਉਂਦੀ ਸੀ ਤਾਂ ਮੈਂ ਉਸ ਨੂੰ ਕਹਾਣੀ ਸੁਣਾਉਂਦਾ ਸੀ ਤਾਂ ਉਹ ਬਹੁਤ ਸੰਵੇਦਨਸ਼ੀਲ ਹੋ ਜਾਂਦਾ ।

‘ਅਮਰ ਸਿੰਘ ਚਮਕੀਲਾ ਦਾ ਹੋਇਆ ਸੀ ਕਤਲ’ 

ਅਮਰ ਸਿੰਘ ਚਮਕੀਲਾ ਦਾ ਮਾਰਚ 1988 ‘ਚ ਕੁਝ ਅਣਪਛਾਤੇ ਲੋਕਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਅਮਰ ਸਿੰਘ ਤੇ ਅਮਰਜੋਤ ਕਿਸੇ ਸ਼ੋਅ ‘ਚ ਭਾਗ ਲੈਣ ਦੇ ਲਈ ਜਾ ਰਹੇ ਸਨ ਕਿ ਰਸਤੇ ‘ਚ ਕੁਝ ਲੋਕਾਂ ਨੇ ਗੋਲੀਆਂ ਮਾਰ ਕੇ ਦੋਨਾਂ ਦਾ ਕਤਲ ਕਰ ਦਿੱਤਾ ਸੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network