ਕਿਸਾਨਾਂ ਦੇ ਹੱਕ 'ਚ ਨਿੱਤਰੇ ਪੰਜਾਬੀ ਅਦਾਕਾਰ ਗੈਵੀ ਚਾਹਲ, ਵੀਡੀਓ ਸਾਂਝੀ ਕਰ ਲੋਕਾਂ ਨੂੰ ਕੀਤੀ ਖਾਸ ਅਪੀਲ

Written by  Pushp Raj   |  February 19th 2024 06:00 AM  |  Updated: February 19th 2024 06:00 AM

ਕਿਸਾਨਾਂ ਦੇ ਹੱਕ 'ਚ ਨਿੱਤਰੇ ਪੰਜਾਬੀ ਅਦਾਕਾਰ ਗੈਵੀ ਚਾਹਲ, ਵੀਡੀਓ ਸਾਂਝੀ ਕਰ ਲੋਕਾਂ ਨੂੰ ਕੀਤੀ ਖਾਸ ਅਪੀਲ

Gavie Chahal support in farmer : ਮਸ਼ਹੂਰ ਪੰਜਾਬੀ ਅਦਾਕਾਰ ਗੈਵੀ ਚਾਹਲ (Gavie Chahal) ਅਕਸਰ ਆਪਣੇ ਫਿਲਮਾਂ  ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਅਦਾਕਾਰ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਨਜ਼ਰ ਆਏ। ਗੈਵੀ ਚਾਹਲ ਆਪਣੀ ਅਦਾਕਾਰੀ ਦੇ ਨਾਲ-ਨਾਲ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੇ ਹਨ।

 

 ਕਿਸਾਨਾਂ ਦੇ ਹੱਕ 'ਚ ਨਿੱਤਰੇ ਅਦਾਕਾਰ ਗੈਵੀ ਚਾਹਲ

ਹਾਲ ਹੀ ਵਿੱਚ ਗੈਵੀ ਚਾਹਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਅਦਾਕਾਰ ਵੱਲੋਂ  ਸਾਂਝੀ ਕੀਤੀ ਇਸ ਵੀਡੀਓ ਵਿੱਚ ਉਹ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਅਤੇ ਕਿਸਾਨ ਅੰਦੋਲਨ (Farmers Protest)  ਦਾ ਸਮਰਥਨ ਕਰਦੇ ਨਜ਼ਰ ਆਏ। ਗੈਵੀ ਚਾਹਲ ਨੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ, "ਜਿੱਥੇ ਵੀ ਹਾਂ ਨਾਲ਼ ਹਾਂ ???????? #supportfarmers #kissanmajdoorektazindabad #kissanektajindabad"ਗੈਵੀ ਚਾਹਲ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰ ਨੇ ਨੀਲ ਰੰਗ ਦੀ ਟੀ-ਸ਼ਰਟ ਤੇ ਜੀਨਸ ਪਹਿਨੀ ਹੋਈ ਹੈ। ਉਨ੍ਹਾਂ ਦੀ ਟੀ-ਸ਼ਰਟ ਉੱਤੇ ਫਾਰਮਰ ਸੁਪੋਰਟ ਦਾ ਸਲੋਗਨ ਲਿਖਿਆ ਹੋਇਆ ਹੈ। ਵੀਡੀਓ ਦੇ ਵਿੱਚ ਗੈਵੀ ਚਾਹਲ ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਕਹਿ ਰਹੇ ਹਨ। ਅੱਜ ਫਿਰ ਤੋਂ ਸਾਡੇ ਕਿਸਾਨ ਭੈਣ ਭਰਾ, ਦਿੱਲੀ ਦੇ ਬਾਰਡਰਾਂ ਉੱਤੇ ਜੁੱਟੇ ਹਨ। ਸਾਡੇ ਕਿਸਾਨ ਵੀਰ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰ ਤੇ ਧਰਨਿਆਂ ਉੱਤੇ ਬੈਠੇ ਹਨ। ਮੈਂ ਆਪਣੇ ਕੁਝ ਕਾਰਨਾਂ ਦੇ ਚੱਲਦੇ ਮੁੰਬਈ ਵਿੱਚ ਹਾਂ ਇਸ ਲਈ ਉਨ੍ਹਾਂ ਕੋਲ ਪਹੁੰਚ ਨਹੀਂ ਸਕਿਆ, ਪਰ ਮੈਂ ਜਿੱਥੇ ਵੀ ਹਾਂ ਉਨ੍ਹਾਂ ਦੇ ਨਾਲ ਹਾਂ। ਮੈਂ ਜ਼ਰੂਰ ਆਪਣੇ ਭੈਣ ਭਰਾਵਾਂ ਨੂੰ ਜ਼ਰੂਰ ਜੁਆਇਨ ਕਰਾਂਗਾ, ਪਰ ਮੈਂ ਕਹਿੰਦਾ ਹਾਂ ਕਿ ਇਸ ਦੀ ਲੋੜ ਹੀ ਨਾਂ ਪਵੇ, ਪਹਿਲਾਂ ਹੀ ਸੁਖ ਸ਼ਾਂਤੀ ਨਾਲ ਇਹ ਮੰਗਾਂ ਮੰਨ ਲਈਆਂ ਜਾਣ। 

ਗੈਵੀ ਚਾਹਲ ਦੀ ਪੰਜਾਬ ਵਾਸੀਆਂ ਨੂੰ ਖਾਸ ਅਪੀਲ 

ਇਸ ਦੌਰਾਨ ਗੈਵੀ ਚਾਹਲ ਪੰਜਾਬ ਵਾਸੀਆਂ ਕੋਲੋਂ ਖਾਸ ਤੌਰ ਉੱਤੇ ਕਿਸਾਨਾਂ ਦੇ ਹੱਕ ਵਿੱਚ ਸਮਰਥਨ ਕਰਨ ਦੀ ਅਪੀਲ ਕਰਦੇ ਨਜ਼ਰ ਆਏ। ਗੈਵੀ ਚਾਹਲ ਨੇ ਕਿਹਾ ਕਿ ਆਪਣਾ ਪੰਜਾਬ ਆਪਣਾ ਪਰਿਵਾਰ ਹੈ ਸਾਡਾ ਸਾਰ ਪੰਜਾਬ ਅਸੀਂ ਸਾਰੇ ਹੀ ਭੈਣ ਭਰਾ ਹਾਂ, ਜੇਕਰ ਸਾਡੇ ਚੋਂ ਕਿਸੇ ਵੀ ਉੱਤੇ ਬਿੱਪਦਾ ਪੈਂਦੀ ਹੈ ਤਾਂ ਸਾਨੂੰ ਸਭ ਨੂੰ ਇੱਕ ਹੋਣਾ ਚਾਹੀਦਾ ਹੈ, ਕਿਉਂਕਿ ਏਕਤਾ ਵਿੱਚ ਬੱਲ ਹੈ। ਮੈਂ ਆਪਣੇ ਕੁਝ ਭੈਣ ਭਰਾਵਾਂ ਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਜੇਕਰ ਕੋਈ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਪਹੁੰਚੇ ਤਾਂ ਕਿਸੇ ਵੀ ਤਰ੍ਹਾਂ ਕੋਈ ਸਿਆਸੀ ਬਿਆਨ ਨਾਂ ਦਿੱਤਾ ਜਾਵੇ। ਕਿਉਂਕਿ ਜੇਕਰ ਤੁਸੀਂ ਕਿਸਾਨ ਅੰਦੋਲਨ ਵਿੱਚ ਜਾ ਰਹੇ ਹੋ ਤਾਂ ਮਹਿਜ਼ ਕਿਸਾਨਾਂ ਭਰਾਵਾਂ ਦੀ ਗੱਲ ਕਰੋ। ਕਿਉਂਕਿ ਵਿਰੋਧੀ ਧਿਰ ਕਈ ਤਰੀਕੇ ਨਾਲ ਏਕਤਾ ਤੋੜਨ ਦੀ ਕੋਸ਼ਿਸ਼ ਕਰਦੀ ਹੈ। 

ਹੋਰ ਪੜ੍ਹੋ: ਨੀਰੂ ਬਾਜਵਾ ਨੇ ਆਪਣੇ ਵੈਸਟਰਨ ਲੁੱਕ ਨਾਲ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਵੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ

ਗੈਵੀ ਚਾਹਲ ਦਾ ਵਰਕ ਫਰੰਟ

ਦੱਸਣਯੋਗ ਹੈ ਕਿ ਗੈਵੀ ਚਾਹਲ ਨੇ ਪੰਜਾਬੀ ਫਿਲਮਾਂ ਦੇ ਨਾਲ-ਨਾਲ ਬਾਲੀਵੁੱਡ ਵਿੱਚ ਵੀ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਯਸ਼ ਰਾਜ ਬੈਨਰ ਹੇਠ ਬਣੀ ਫਿਲਮ ਏਕ ਥਾ ਟਾਈਗਰ ਵਿੱਚ ਸਲਮਾਨ ਖਾਨ ਦੇ ਨਾਲ ਕੰਮ ਕੀਤਾ ਹੈ। 'ਪਿੰਕੀ ਮੋਗੇ ਵਾਲੀ (2012)', 'ਯਾਰਾਂ ਨਾਲ ਬਹਾਰਾਂ (2005)' ਅਤੇ ਹੋਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦਾ ਹਿੱਸਾ ਵੀ ਰਹਿ ਚੁੱਕੇ ਹਨ। ਜਲਦ ਹੀ ਅਦਾਕਾਰ ਆਪਣੀ ਨਵੀਂ ਫਿਲਮ 'ਸੰਗਰਾਂਦ'(Film Sangrand) ਵਿੱਚ ਨਜ਼ਰ ਆਉਣਗੇ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network