ਗੁਰਲੇਜ਼ ਅਖ਼ਤਰ ਨੇ ਪਰਿਵਾਰ ਨਾਲ ਇੰਝ ਮਨਾਇਆ ਜਨਮਦਿਨ, ਖਾਸ ਪਲਾਂ ਦੀ ਵੀਡੀਓ ਕੀਤੀ ਸਾਂਝੀ

Written by  Pushp Raj   |  March 04th 2024 01:25 PM  |  Updated: March 04th 2024 01:25 PM

ਗੁਰਲੇਜ਼ ਅਖ਼ਤਰ ਨੇ ਪਰਿਵਾਰ ਨਾਲ ਇੰਝ ਮਨਾਇਆ ਜਨਮਦਿਨ, ਖਾਸ ਪਲਾਂ ਦੀ ਵੀਡੀਓ ਕੀਤੀ ਸਾਂਝੀ

Gurlej Akhtar Birthday Celebration: ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਗੁਰਲੇਜ਼ ਅਖ਼ਤਰ (Gurlej Akhtar) ਆਪਣੀ ਗਾਇਕੀ ਨੂੰ ਲੈ ਕੇ ਬੇਹੱਦ ਮਸ਼ਹੂਰ ਹਨ। ਬੀਤੇ ਦਿਨੀਂ ਗਾਇਕਾ ਨੇ ਧੂਮਧਾਮ ਨਾਲ ਆਪਣੇ ਜਨਮਦਿਨ ਮਨਾਇਆ, ਜਿਸ ਦੀ ਝਲਕ ਉਨ੍ਹਾਂ ਨੇ ਆਪਣੇ ਫੈਨਜ਼ ਨਾਲ ਵੀ ਸਾਂਝੀ ਕੀਤੀ ਹੈ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਗਾਇਕਾ ਗੁਰਲੇਜ਼ ਅਖ਼ਤਰ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਜ਼ਿੰਦਗੀ ਨਾਲ ਜੁੜੇ ਅਪਡੇਟਸ ਸਾਂਝੇ ਕਰਦੇ ਹਨ। 

 

ਗੁਰਲੇਜ਼ ਅਖ਼ਤਰ ਦਾ ਜਨਮਦਿਨ 

ਹਾਲ ਹੀ ਵਿੱਚ ਗਾਇਕਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਬਰਥਡੇਅ ਸੈਲੀਬ੍ਰੇਸ਼ਨ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਗਾਇਕਾ ਨੇ ਇੱਕ ਲੰਬੀ ਪੋਸਟ ਵੀ ਸਾਂਝੀ ਕੀਤੀ ਹੈ। 

ਇਸ ਪੋਸਟ ਵਿੱਚ ਗੁਰਲੇਜ਼ ਅਖ਼ਤਰ ਨੇ ਲਿਖਿਆ, 'ਮੇਰੇ ਖਾਸ ਦਿਨ 'ਤੇ ਜਿਸ ਤਰ੍ਹਾਂ ਨਾਲ ਮੈਂਨੂੰ ਪੈਮਪਰ ਕੀਤਾ ਗਿਆ ਤੇ ਮੈਨੂੰ ਸਭ ਦਾ ਪਿਆਰ ਮਿਲਿਆ , ਉਸ ਤੋਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਕਿੰਨੀ ਖੁਸ਼ਕਿਸਮਤ ਹਾਂ ❤️ਮੇਰਾ ਬੇਟਾ ਅਤੇ ਮੇਰਾ ਪਤੀ ਜੋ ਮੈਨੂੰ ਰਾਣੀ ਵਾਂਗ ਮਹਿਸੂਸ ਕਰਵਾਉਣ ਦਾ ਕੋਈ ਮੌਕਾ ਨਹੀਂ ਛੱਡਦੇ! ਮੈਨੂੰ ਹਮੇਸ਼ਾ ਇਸ ਤਰ੍ਹਾਂ ਪਿਆਰ ਕਰਨ ਲਈ ਮਾਂ, ਮੇਰੇ ਭੈਣ- ਭਰਾਵਾਂ ਅਤੇ ਮੇਰੇ ਸਾਰੇ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ। ❤️???? #blessedbeyondmeasures। '

ਗੁਰਲੇਜ਼ ਅਖ਼ਤਰ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਾਇਕਾ ਆਪਣੇ ਪਤੀ ਕੁਲਵਿੰਦਰ ਕੈਲੀ (Kulwinder Kelly), ਬੇਟੇ ਅਤੇ ਆਪਣੀ ਨਿੱਕੀ ਜਿਹੀ ਧੀ ਸਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਜਨਮਦਿਨ ਦਾ ਜਸ਼ਨ ਮਨਾ ਰਹੀ ਹੈ। ਅਦਾਕਾਰਾ ਨੇ ਕੇਕ ਕੱਟਿਆ ਤੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਵਧਾਈ ਦਿੱਤੀ ਤੇ ਅਸ਼ੀਰਵਾਦ ਦਿੱਤਾ। 

ਫੈਨਜ਼ ਗਾਇਕਾ ਦੀ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਉਸ ਦੀ ਗਾਇਕੀ ਦੀ ਜਮ ਕੇ ਤਾਰੀਫ ਕਰ ਰਹੇ ਹਨ। ਇੱਕ ਫੈਨ ਨੇ ਲਿਖਿਆ ਆਪਣੇ ਵਿਰਸੇ ਨਾਲ ਜੁੜੇ ਰਹਿ ਕੇ ਕਾਮਯਾਬੀ ਹਾਸਲ ਕਰਨਾ ਬਹੁਤ ਮਾਣ ਵਾਲੀ ਗੱਲ ਹੈ ਤੇ ਸਾਨੂੰ ਤੁਹਾਡੇ 'ਤੇ ਮਾਣ ਹੈ। 

ਹੋਰ ਪੜ੍ਹੋ: ਮਨੀਸ਼ਾ ਰਾਣੀ ਨੇ ਜਿੱਤੀ 'ਝਲਕ ਦਿਖਲਾ ਜਾ 11' ਦੀ ਟ੍ਰਾਫੀ, ਫੈਨਜ਼ ਦਾ ਕੀਤਾ ਧੰਨਵਾਦ

ਗੁਰਲੇਜ਼ ਅਖ਼ਤਰ ਗੁਰਲੇਜ਼ ਅਖ਼ਤਰ ਦਾ ਵਰਕ ਫਰੰਟ 

ਗੁਰਲੇਜ਼ ਅਖ਼ਤਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ  ਗੁਰਲੇਜ਼ ਅਖਤਰ ਨੇ ਜਿਵੇਂ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।  ਗੁਰਲੇਜ਼ ਅਖਤਰ ਨੇ ਸਿੱਧੂ ਮੂਸੇਵਾਲਾ ਤੋਂ ਲੈ ਕੇ ਕਰਨ ਔਜਲਾ ਸਣੇ ਕਈ ਪੰਜਾਬੀ ਗਾਇਕਾਂ ਨਾਲ ਗੀਤ ਗਾਏ ਹਨ। ਗੁਰਲੇਜ਼ ਅਖਤਰ ਦਰਸ਼ਕਾਂ ਦੀ ਚਹੇਤੀ ਗਾਇਕਾ ਹੈ ਤੇ ਫੈਨਜ਼ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਕਰਦੇ ਹਨ। 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network