ਕਿਸਾਨ ਅੰਦੋਲਨ ਦੇ ਸਮਰਥਨ 'ਚ ਆਏ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ, ਕਿਹਾ 'ਕਿਸਾਨਾਂ ਦੀਆਂ ਮੰਗਾਂ ਜਲਦ ਹੋਣ ਪੂਰੀਆਂ'
ਕਿਸਾਨ ਅੰਦੋਲਨ ਦੇ ਸਮਰਥਨ 'ਚ ਆਏ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ, ਕਿਹਾ 'ਕਿਸਾਨਾਂ ਦੀਆਂ ਮੰਗਾਂ ਜਲਦ ਹੋਣ ਪੂਰੀਆਂ'
Karamjit Anmol supports farmers protest : ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ (Farmers Protest) ਚਲਾ ਰਹੇ ਹਨ। ਅਤੇ ਇਸ ਸਮੇਂ ਸੈਂਕੜੇ ਕਿਸਾਨ ਦੇਸ਼ ਦੀ ਰਾਜਧਾਨੀ ਦੀਆਂ ਸਰਹੱਦਾਂ 'ਤੇ ਡੇਰੇ ਲਾ ਕੇ ਬੈਠੇ ਹੋਏ ਹਨ। ਜਦੋਂ ਕਿ ਸੁਰੱਖਿਆ ਕਰਮੀ ਉਨ੍ਹਾਂ ਨੂੰ ਰਾਸ਼ਟਰੀ ਰਾਜਧਾਨੀ 'ਚ ਦਾਖ਼ਲ ਹੋਣ ਤੋਂ ਰੋਕਣ ਲਈ ਕਈ ਜਤਨ ਕਰ ਰਹੇ ਹਨ।
ਕਰਮਜੀਤ ਅਨਮੋਲ ਨੇ ਕੀਤਾ ਕਿਸਾਨ ਅੰਦੋਲਨ ਦਾ ਸਮਰਥਨ
ਉਥੇ ਹੀ ਹੁਣ ਪੰਜਾਬੀ ਕਲਾਕਾਰ ਵੀ ਇਸ ਕਿਸਾਨ ਅੰਦੋਲਨ (Farmers Protest 2024) ਦੇ ਸਮਰਥਨ ਵਿੱਚ ਉੱਤਰ ਆਏ। ਜਿੱਥੇ ਇੱਕ ਪਾਸੇ ਗਾਇਕ ਰੇਸ਼ਮ ਸਿੰਘ ਅਨਮੋਲ (Resham Singh Anmol) ਨੇ ਸ਼ੰਭੂ ਬਾਰਡਰ 'ਤੇ ਪਹੁੰਚ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਗਾਇਕ ਕਰਨ ਔਜਲਾ (Karan Aujla) , ਅਦਾਕਾਰ ਗੈਵੀ ਚਾਹਲ (Gavie Chahal) ਦੇ ਨਾਲ-ਨਾਲ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ (Karamjit Anmol) ਵੀ ਕਿਸਾਨਾਂ ਦੇ ਸਮਰਥਨ ਵਿੱਚ ਉੱਤਰ ਆਏ ਹਨ।
ਦੱਸ ਦਈਏ ਇਨ੍ਹਾਂ ਦਿਨੀਂ ਮਸ਼ਹੂਰ ਪੰਜਾਬੀ ਅਦਾਕਾਰ ਕਰਮਜੀਤ ਅਨਮੋਲ ਆਪਣੀ ਆਉਣ ਵਾਲੀ ਨਵੀਂ ਫਿਲਮ 'ਨੀ ਮੈਂ ਸੱਸ ਕੁੱਟਣੀ-2' ਦੀ ਪ੍ਰਮੋਸ਼ਨ ਵਿੱਚ ਰੁੱਝੇ ਹਨ। ਇਸ ਵਿਚਾਲੇ ਇੱਕ ਪ੍ਰਮੋਸ਼ਨਲ ਈਵੈਂਟ ਉੱਤੇ ਪਹੁੰਚੇ ਕਰਮਜੀਤ ਅਨਮੋਲ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਨਜ਼ਰ ਆਏ।
ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਨਜ਼ਰ ਆਏ ਕਰਮਜੀਤ ਅਨਮੋਲ
ਕਰਮਜੀਤ ਅਨਮੋਲ ਨੇ ਕਿਸਾਨ ਅੰਦੋਲਨ ਤੇ ਕਿਸਾਨਾਂ ਸਮਰਥਨ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਵੇਖ ਕੇ ਉਹ ਕਾਫੀ ਪ੍ਰਭਾਵਿਤ ਹਨ। ਅਜੋਕੇ ਔਖੇ ਸਮੇਂ ਵਿੱਚ ਉਹ ਪੰਜਾਬ ਦੇ ਕਿਸਾਨਾਂ ਨਾਲ ਹਨ, ਇਸ ਦੇ ਚੱਲਦੇ ਉਨ੍ਹਾਂ ਦੀ ਫਿਲਮ ਦੀ ਰਿਲੀਜ਼ ਡੇਟ ਮੁਲਤਵੀ ਕਰ ਦਿੱਤੀ ਗਈ ਹੈ। ਕਰਮਜੀਤ ਅਨਮੋਲ ਨੇ ਦੱਸਿਆ ਕਿ ਉਨ੍ਹਾਂ ਦੀ ਫ਼ਿਲਮ 1 ਮਾਰਚ ਨੂੰ ਰਿਲੀਜ਼ ਹੋਣੀ ਸੀ ਤੇ ਹੁਣ ਜਲਦ ਹੀ ਫਿਲਮ ਨਵੀਂ ਰਿਲੀਜ਼ ਡੇਟ ਫਾਈਨਲ ਕਰ ਲਈ ਜਾਵੇਗੀ।
ਹਰ ਪੜ੍ਹੋ : Good News ! ਦੂਜੀ ਵਾਰ ਮਾਪੇ ਬਣੇ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ, ਕਪਲ ਦੇ ਘਰ ਹੋਇਆ ਬੇਟੇ ਦਾ ਜਨਮ
ਕਰਮਜੀਤ ਅਨਮੋਲ ਨੇ ਕਿਹਾ ਕਿ ਪਿਛਲੇ ਵਾਰ ਦਿੱਲੀ ਵਿਖੇ ਕਿਸਾਨ ਅੰਦੋਲਨ ਦੌਰਾਨ ਅਸੀਂ ਕਈ ਕਿਸਾਨ ਭਰਾਵਾਂ, ਬਜ਼ੁਰਗਾਂ ਤੇ ਨੌਜਵਾਨਾਂ ਨੂੰ ਗਵਾ ਬੈਠੇ ਸੀ ਤੇ ਹੁਣ ਅਸੀਂ ਨਹੀਂ ਚਾਹੁੰਦੇ ਕਿ ਮੁੜ ਇਹ ਕਿਸਾਨੀ ਸੰਘਰਸ਼ ਲੰਮੇਂ ਸਮੇਂ ਤੱਕ ਚੱਲੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਵੇ। ਇਸ ਲਈ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ 'ਤੇ ਸਹਿਮਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਕਿਸਾਨ ਆਪਣੇ ਪਰਿਵਾਰਾਂ ਕੋਲ ਮੁੜ ਜਾ ਸਕਣ।
-
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
