Advertisment

ਜਾਣੋ ਕੌਣ ਹੈ ਸਨਾ ਜਾਵੇਦ ਜਿਸ ਦੇ ਨਾਲ ਸ਼ੋਇਬ ਮਲਿਕ ਨੇ ਕਰਵਾਇਆ ਵਿਆਹ

ਸ਼ੋਇਬ ਦੇ ਵੱਲੋਂ ਮੁੜ ਤੋਂ ਵਿਆਹ ਕੀਤੇ ਜਾਣ ਤੋਂ ਬਾਅਦ ਸਭ ਉਸ ਦੀ ਨਵੀਂ ਪਤਨੀ ਬਾਰੇ ਜਾਨਣ ਦੇ ਲਈ ਬਹੁਤ ਹੀ ਉਤਸੁਕ ਹਨ ਤਾਂ ਆਓ ਫਿਰ ਦੱਸਦੇ ਹਾਂ ਕਿ ਸ਼ੋਇਬ ਦੀ ਨਵੀਂ ਬਣੀ ਪਤਨੀ ਕੌਣ ਹੈ।ਸਨਾ ਜਾਵੇਦ ਪੇਸ਼ੇ ਤੋਂ ਪਾਕਿਸਤਾਨੀ ਅਦਾਕਾਰਾ ਹੈ।

author-image
By Shaminder
New Update
Sana And Shoeb.jpg
Listen to this article
0.75x 1x 1.5x
00:00 / 00:00
Advertisment

ਸਾਨੀਆ ਮਿਰਜ਼ਾ ਦੇ ਨਾਲ ਤਲਾਕ ਦੀਆਂ ਖ਼ਬਰਾਂ ਦਰਮਿਆਨ ਸ਼ੋਇਬ ਮਲਿਕ (Shoeb Malik) ਨੇ ਪਾਕਿਸਤਾਨੀ ਅਦਾਕਾਰਾ ਸਨਾ ਜਾਵੇਦ ਦੇ ਨਾਲ ਵਿਆਹ ਕਰਵਾ ਲਿਆ ਹੈ। ਜਿਸ ਦੀਆਂ ਦੋ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀਆਂ ਕੀਤੀਆਂ ਹਨ । ਇਸ ਤੋਂ ਪਹਿਲਾਂ ਸ਼ੋਇਬ ਮਲਿਕ ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਦੇ ਨਾਲ ਵਿਆਹੇ ਹੋਏ ਸਨ । ਸ਼ੋਇਬ ਦੇ ਵੱਲੋਂ ਮੁੜ ਤੋਂ ਵਿਆਹ ਕੀਤੇ ਜਾਣ ਤੋਂ ਬਾਅਦ ਸਭ ਉਸ ਦੀ ਨਵੀਂ ਪਤਨੀ ਬਾਰੇ ਜਾਨਣ ਦੇ ਲਈ ਬਹੁਤ ਹੀ ਉਤਸੁਕ ਹਨ ਤਾਂ ਆਓ ਫਿਰ ਦੱਸਦੇ ਹਾਂ ਕਿ ਸ਼ੋਇਬ ਦੀ ਨਵੀਂ ਬਣੀ ਪਤਨੀ ਕੌਣ ਹੈ।

Advertisment

Shoeb Malik 2nd Wife.jpg

ਹੋਰ ਪੜ੍ਹੋ : ਵਿਆਹ ਤੋਂ ਬਾਅਦ ਨੁਪੂਰ ਸ਼ਿਖਰੇ ਦੇ ਨਾਲ ਹਨੀਮੂਨ ‘ਤੇ ਆਮਿਰ ਖ਼ਾਨ ਦੀ ਧੀ 

ਅਦਾਕਾਰਾ ਹੈ ਸਨਾ ਜਾਵੇਦ 

Advertisment

ਸਨਾ ਜਾਵੇਦ (Sana Javed) ਪੇਸ਼ੇ ਤੋਂ ਪਾਕਿਸਤਾਨੀ ਅਦਾਕਾਰਾ (Pakistani Actress) ਹੈ। ਜਿਸ ਨੇ ਸਾਲ 2012 ‘ਚ ‘ਸ਼ਹਿਰ-ਏ-ਜਾਤ’ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਡੈਬਿਊ ਕੀਤਾ ਸੀ।ਇਸ ਤੋਂ ਇਲਾਵਾ ਉਸ ਨੇ ਸੀਰੀਅਲ ਕਾਲਾ ਡੋਰੀਆ, ਏ ਮੁਸ਼ਤੇ ਏ ਖਾਕ, ਰੋਮਿਓ ਵੈਡਸ ਹੀਰ ਅਤੇ ਰੁਸਵਾਈ ਵਰਗੇ ਸੀਰੀਅਲ ਕੀਤੇ ਹਨ । ਪਰ ਉਸ ਨੂੰ ਪਛਾਣ ਉਦੋਂ ਮਿਲੀ ਜਦੋਂ ਉਸ ਨੇ ਰੋਮਾਂਟਿਕ ਸੀਰੀਅਲ ‘ਖਾਨੀ’ ‘ਚ ਸਨਮ ਖ਼ਾਨ ਦਾ ਕਿਰਦਾਰ ਨਿਭਾਇਆ ਸੀ । ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੈ ਅਤੇ ਇੱਕ ਤੋਂ ਬਾਅਦ ਇੱਕ ਸੀਰੀਅਲ ‘ਚ ਨਜ਼ਰ ਆ ਰਹੀ ਹੈ। 

Shoeb Malik with Wife.jpg
  ਵਿਆਹ ਤੋਂ ਬਾਅਦ ਸਨਾ ਨੇ ਬਦਲਿਆ ਆਪਣਾ ਨਾਮ     

ਸਨਾ ਜਾਵੇਦ ਨੇ ਸ਼ੋਇਬ ਮਲਿਕ ਦੇ ਨਾਲ ਵਿਆਹ ਤੋਂ ਬਾਅਦ ਆਪਣਾ ਨਾਮ ਵੀ ਇੰਸਟਾਗ੍ਰਾਮ ਅਕਾਊਂਟ ‘ਤੇ ਬਦਲ ਲਿਆ ਹੈ । ਉਸ ਨੇ ਆਪਣਾ ਨਾਮ ਸਨਾ ਸ਼ੋਇਬ ਮਲਿਕ ਕਰ ਲਿਆ ਹੈ। ਸਨਾ ਨੂੰ ਮਨੋਰੰਜਨ ਜਗਤ ਦੀਆਂ ਹਸਤੀਆਂ ਤੋਂ ਵਧਾਈਆਂ ਮਿਲ ਰਹੀਆਂ ਹਨ।ਇਸ ਤੋਂ ਪਹਿਲਾਂ ਸ਼ੋਇਬ ਅਤੇ ਸਨਾ ਦੇ ਦਰਮਿਆਨ ਡੇਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਸਨ ।ਸ਼ੋਇਬ ਨੇ ਹਾਲ ਹੀ ‘ਚ ਸਨਾ ਨੂੰ ਉਸ ਦੇ ਬਰਥਡੇ ‘ਤੇ ਵੀ ਵਿਸ਼ ਕੀਤਾ ਸੀ ।ਸ਼ੋਇਬ ਨੇ ਲਿਖਿਆ ਸੀ, ਹੈਪੀ ਬਰਥਡੇ ਬਡੀ, ਇਸ ਦੇ ਨਾਲ ਹੀ ਕ੍ਰਿਕੇਟਰ ਨੇ ਸਨਾ ਦੇ ਨਾਲ ਆਪਣੀ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ।ਦੱਸ ਦਈਏ ਕਿ ਸਾਨੀਆ ਅਤੇ ਸ਼ੋਇਬ ਦਾ ਵਿਆਹ ਕੁਝ ਸਾਲ ਪਹਿਲਾਂ ਹੋਇਆ ਸੀ । ਸਾਨੀਆ ਅਤੇ ਸ਼ੋਇਬ ਦਾ ਇੱਕ ਬੇਟਾ ਵੀ ਹੈ। ਜਿਸ ਦੇ ਨਾਲ ਸਾਨੀਆ ਮਿਰਜ਼ਾ ਅਕਸਰ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।

Advertisment

 

Advertisment

 

 
 

 

Advertisment

Stay updated with the latest news headlines.

Follow us:
Advertisment
Advertisment
Latest Stories
Advertisment